ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1469
ਜਨਮ ਸਥਾਨ: ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਹਿਬ, ਪਾਕਿਸਤਾਨ)
ਮਾਤਾ-ਪਿਤਾ: ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ।
ਭੈਣ-ਭਣੋਈਆ: ਬੀਬੀ ਨਾਨਕੀ- ਜੈ ਰਾਮ
ਸੁਪਤਨੀ: ਬੀਬੀ ਸੁਲੱਖਣੀ ਜੀ
ਸੰਤਾਨ: ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਕਾਰਜ: ਗੁਰੂ ਨਾਨਕ ਦੇਵ ਜੀ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਵਿੱਚ ਮਾਹਰ ਸਨ। ਉਹਨਾਂ ਨੇ ਜਨੇਊ, ਜਾਤ-ਪਾਤ, ਪਾਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਕਰਮਕਾਂਡ ਅਤੇ ਪਾਖੰਡ ‘ਚੋਂ ਕੱਢਣ ਅਤੇ ਇੱਕੋ-ਇੱਕ ਪ੍ਰਮਾਤਮਾ ਨਾਲ ਜੋੜਨ ਲਈ ਸੰਸਾਰਭਰ ਵਿੱਚ ਪੰਜ ਯਾਤਰਾਵਾਂ (ਉਦਾਸੀਆਂ) ਕੀਤੀਆਂ। ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਜੀ ਮੱਕੇ ਅਤੇ ਬਗਦਾਦ ਵੀ ਗਏ। ਗੁਰੂ ਜੀ ਨੇ ਹਿੰਦੂ, ਜੈਨੀ,ਬੋਧੀ,ਪਾਰਸੀ ਅਤੇ ਮੁਸਲਮ ਧਰਮ ਦੇ ਲੋਕਾਂ ਨਾਲ ਵਿਚਾਰਾਂ ਕੀਤੀਆਂ, ਗੁਰੂ ਜੀ ਨੇ ਮੰਦਰਾਂ,ਮਸਜਿਦਾਂ ਵਿੱਚ ਜਾ ਕੇ ਵੀ ਇਲਾਹੀ ਉਪਦੇਸ਼ ਦਿੱਤਾ। ਗੁਰੂ ਜੀ ਜਿੱਥੇ ਵੀ ਗਏ ਉਹਨਾਂ ਨੇ ਫੋਕੀਆਂ ਰਸਮਾਂ ਜਿਵੇਂ ਜਾਤ-ਪਾਤ, ਤੀਰਥ ਇਸ਼ਨਾਨ, ਫੋਕੀਆਂ ਧਾਰਮਿਕ ਰਸਮਾਂ ਦਾ ਖੰਡਨ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਔਰਤ ਦੀ ਸਮਾਜਿਕ ਦਸ਼ਾ ਸੁਧਾਰਨ ਹਿੱਤ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਔਰਤਾਂ ਦੇ ਹੱਕ ਵਿੱਚ ਗੁਰੂ ਜੀ ਨੇ ਕਿਹਾ:
ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
{ਪੰਨਾ 473}
ਗੁਰੂ ਨਾਨਕ ਸਾਹਿਬ ਬੇਸ਼ੱਕ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸਨ ਪਰ ਆਪਣੇ-ਆਪ ਨੂੰ ਇਹਨਾਂ ਦੋਨਾਂ ਨਾਲੋਂ ਅਲੱਗ ਦੱਸਦੇ ਹੋਏ ਕਹਿੰਦੇ ਹਨ: ਨਾ ਹਮ ਹਿੰਦੂ ਨ ਮੁਸਲਮਾਨ ॥ {ਪੰਨਾ 1136}
ਗੁਰੂ ਨਾਨਕ ਸਾਹਿਬ ਨੇ ਕਦੇ ਵੀ ਕਿਸੇ ਨੂੰ ਖੁਦ ਨੂੰ ਮੰਨਣ ਲਈ ਨਹੀਂ ਕਿਹਾ, ਸਗੋਂ ਹਿੰਦੂ ਨੂੰ ਪੱਕਾ ਅਤੇ ਸੱਚਾ ਹਿੰਦੂ, ਮੁਸਲਮਾਨ ਨੂੰ ਪੱਕਾ ਅਤੇ ਸੱਚਾ ਮੁਸਲਮਾਨ ਬਣਨ ਦਾ ਉਪਦੇਸ਼ ਕੀਤਾ।
ਉਦਾਸੀਆਂ: ਪਹਿਲੀ ਉਦਾਸੀ (1500-1506 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੀਆਂ ਥਾਵਾਂ ‘ਤੇ ਗਏ:
ਸੁਲਤਾਨਪੁਰ, ਤੁਲਾਮਬਾ (ਅੱਜ-ਕੱਲ੍ਹ ਮਖੱਦਮਪੁਰ, ਜ਼ਿਲ੍ਹਾ ਮੁਲਤਾਨ), ਪਾਣੀਪਤ, ਦਿੱਲੀ, ਬਨਾਰਸ, ਨਾਨਕਮੱਤਾ (ਜ਼ਿਲ੍ਹਾ ਨੈਨੀਤਾਲ, ਯੂ.ਪੀ.)ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਕਮਰੂਪ(ਅਸਾਮ), ਆਸਾ ਦੇਸ਼ (ਅਸਾਮ), ਸੈਦਪੁਰ (ਅੱਜ-ਕੱਲ੍ਹ ਐਮਨਾਬਾਦ, ਪਾਕਿਸਤਾਨ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ)
ਦੂਸਰੀ ਉਦਾਸੀ (1506-1513 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਇਸ ਦੂਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਧਨਾਸਰੀ ਘਾਟੀ, ਸੰਗਲਾਦੀਪ (ਸਿਲੋਨ)।
ਤੀਸਰੀ ਉਦਾਸੀ (1514-1518 A.D.)
ਤਕਰੀਬਨ ਪੰਜ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਕਸ਼ੰਦ, ਸਿੱਕਮ, ਤਿੱਬਤ।
ਚੌਥੀ ਉਦਾਸੀ (1519-1521 A.D.)
ਤਕਰੀਬਨ ਤਿੰਨ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਮੱਕਾ ਅਤੇ ਅਰਬ ਦੇਸ਼।
ਬਾਣੀ ਰਚਨਾ: ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿੱਚ (974 ਸ਼ਬਦ) ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਵਿਸ਼ੇਸ਼ ਬਾਣੀਆਂ ਜਪੁ, ਆਸਾ ਦੀ ਵਾਰ, ਸਿੱਧ ਗੋਸ਼ਟ, ਪਹਿਰੇ, ਓਅੰਕਾਰ, ਬਾਰਹਮਾਹ ਤੁਖਾਰੀ ਹਨ।
ਅੰਤਿਮ ਸਮੇਂ: ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ॥ (ਵਾਰ 1;38)
ਭਾਈ ਮਨੀ ਸਿੰਘ ਜੀ ‘ਗਯਾਨ ਰਤਨਾਵਲੀ’ ਵਿਚ ਲਿਖਿਆ ਹੈ-ਕਰਤਾਰਪੁਰ (ਗੁਰੂ ਨਾਨਕ ਦੇ ਦਰਬਾਰ ਵਿਚ) ਪਿਛਲੀ ਰਾਤਿ ਜਪੁ ਪੜ੍ਹੀਏ ਅਰ ਆਸਾ ਕੀ ਵਾਰ ਗਾਵੀਏ,ਸਵਾ ਪਹਿਰ ਦਿਨ ਚੜ੍ਹਿਆ ਤੀਕਰ ਬਾਣੀ ਦੀ ਚਰਚਾ ਹੋਵੇ (ਭਾਵ ਕਿ ਬਾਣੀ ਵੀਚਾਰ ਹੁੰਦੀ ਸੀ,ਅੱਜ ਗੁਰੂ ਘਰਾਂ ਵਿਚ ਬਾਣੀ ਦੀ ਵਿਚਾਰ ਕਯੋਂ ਨਹੀ? ਜਾ ਘੱਟ ਕਿਉਂ) ,ਤੀਸਰੇ ਪਹਿਰ ਕੀਰਤਨ ਕਰੀਏ,ਸੰਧਿਆ ਨੂੰ ਰਹਿਰਾਸ ਪੜ੍ਹੀਏ,ਫਿਰ ਪਹਿਰ ਰਾਤਿ ਗਈ ਸੋਹਿਲਾ ਪੜ੍ਹੀਏ। ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ 7 ਸਤੰਬਰ, ਸੰਨ 1539 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ।
ਜੋਤੀ-ਜੋਤ: ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਲਿਖਣ ਦੀ ਸੋਚ ਹੀ ਬਹੁਤ ਵੱਡੀ ਘਬਰਾਹਟ ਪੈਦਾ ਕਰ ਦੇਂਦੀ ਹੈ ਕਿਉਂਕਿ ਜਿਵੇਂ ਕਰਤੇ ਦੀ ਵਡਿਆਈ ਅਸੀਂ ਜਾਣ ਨਹੀਂ ਸਕਦੇ ਤਿਵੇਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬੰਧ ਵਿਚ ਲਿਖਣਾ ਸਾਡੇ ਮਨੁੱਖਾਂ ਦੇ ਵਸ ਵਿਚ ਨਹੀਂ ਹੈ ਅਰਥਾਤ ਸਾਡੀ ਸਮਰਥਾ ਤੋਂ ਬਾਹਰ ਹੈ।ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
964-ਹਭਿ ਗੁਣ ਤੇਡੇ ਨਾਨਕ ਜੀਉ ਮੈਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ॥
ਤਉ ਜੇਵਡ ਦਾਤਾਰੁ ਨ ਕੋਈ ਜਾਚਕ ਸਦਾ ਜਾਚੋਵੈ॥
750-ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥
ਗੁਰਮੁਖਿ ਕਲਿ ਵਿਚ ਪਰਗਟੁ ਹੋਆ॥27॥
ਧਨੁ ਨਾਨਕ ਤੇਰੀ ਵਡੀ ਕਮਾਈ।
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰ ਜੋਤਿ ਜਗਾਈ॥44॥
ਆਦਿ ਪੁਰਖੁ ਆਦੇਸੁ ਹੈ, ਅਬਿਨਾਸੀ ਅਤੇ ਅਚਲ ਅਛੇਉ।
ਜਗਤੁ ਗੁਰੂ ਗੁਰੁ ਨਾਨਕ ਦੇਉ॥2॥
ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਕੁਝ ਇਕ ਸਾਖੀਆਂ (ਜੀਵਨ ਬ੍ਰਿਤਾਂਤ ਗੁਰੂ ਨਾਨਕ ਦੇਵ ਜੀ ਲੇਖਕ ਪ੍ਰੋਫੈਸਰ ਸਾਹਿਬ ਸਿੰਘ) ਤੋਂ ਸੇਧ ਲੈਂਦੇ ਹੋਏ ਦਾਸ ਨੇ ਜੀਵਨ ਬ੍ਰਿਤਾਂਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਤਾਕਿ ਅਸੀਂ ਇਹਨਾਂ ਸਾਖੀਆਂ ਤੋਂ ਸੇਧ ਲੈਕੇ ਕਰਮ ਕਾਂਡ ਅਤੇ ਹੋਰ ਅਤੇ ਅਧਿਆਤਮਕ ਜੀਵਨ ਨੂੰ ਠੀਕ ਰਾਹ ਤੇ ਤੋਰ ਸਕੀਏ। ਉਦਾਸੀਆਂ ਦੇ ਸਮੇਂ ਗੁਰੂ ਸਾਹਿਬ ਕੋਈ 3 ਮੀਲ ਰੋਜ਼ ਦਾ ਸਫਰ ਕਰਦੇ ਬਾਕੀ ਸਮਾਂ ਕੀਰਤਨ ਅਤੇ ਪ੍ਰਚਾਰ ਵਿਚ ਬਤੀਤ ਹੁੰਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਨੂੰ ਪਿਤਾ ਮਹਿਤਾ ਕਾਲੂ ਜੀ (ਬੇਦੀ ਕੁਲ) ਅਤੇ ਮਾਤਾ ਤ੍ਰਿਪਤਾ ਦੇ ਘਰ, ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਆਖਦੇ ਹਾਂ, ਵਿਖੇ ਹੋਇਆ। ਐਸਾ ਪ੍ਰਸਿਧ ਹੈ ਕਿ ਆਪ ਜੀ ਜਨਮ ਸਮੇਂ ਰੋਏ ਨਹੀਂ ਸਨ (ਜਿਵੇਂ ਕਿ ਆਮ ਬਾਲਕ ਕਰਦੇ ਹਨ) ਸਗੋਂ ਆਪ ਦੇ ਚੇਹਰੇ ਤੋਂ ਇਕ ਪ੍ਰਕਾਸ਼ ਦੀ ਝਲਕ ਪੈਂਦੀ ਸੀ। ਘਰ ਵਿਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਅਤੇ ਮਾਤਾ-ਪਿਤਾ ਨੇ ਬਹੁਤ ਲਾਡ ਪਿਆਰ ਦਿਤਾ। ਭੈਣ ਨਾਨਕੀ ਜੀ ਜੋ ਆਪ ਤੋਂ 10 ਸਾਲ ਵੱਡੇ ਸਨ ਨੇ ਆਪ ਨੂੰ ਬਚਪਨ ਵਿਚ ਬਹੁਤ ਖਿਡਾਇਆ ਅਤੇ ਉਹਨਾਂ ਨੂੰ ਇਹ ਸੋਝੀ ਵੀ ਹੋ ਗਈ ਕਿ ਮੇਰਾ ਵੀਰ ਸਾਧਾਰਨ ਜੀਵ ਨਹੀਂ ਸਗੋਂ ਕੋਈ ਵਿਸ਼ੇਸ਼ ਮਨੁੱਖ ਹੈ। ਸੱਤ ਸਾਲ ਦੀ ਉਮਰ ਤੋਂ ਹਿੰਦੀ ਅਤੇ ਫਿਰ ਸੰਸਕ੍ਰਿਤ ਦੀ ਪੜਾਈ ਕਰਨ ਉਪਰੰਤ ਕੁਤਬਦੀਨ ਮੌਲਵੀ ਕੋਲ ਫ਼ਾਰਸੀ ਪੜ੍ਹਣ ਗਏ। ਆਪ ਜੀ ਦੇ ਤਿੰਨੇ ਉਸਤਾਦ ਇਹ ਦੇਖ ਕੇ ਹੈਰਾਣ ਸਨ ਕਿ ਆਪ ਰੋਸ਼ਨ ਦਿਮਾਗ ਦੇ ਨਾਲ ਨਾਲ ਛੋਟੀ ਉਮਰ ਵਿਚ ਹੀ ਆਤਮਕ ਜੀਵਨ ਦੀ ਸੂਝ ਵੀ ਰਖਦੇ ਹਨ। ਬਾਲ ਉਮਰ ਵਿਚ ਹੀ ਆਪ ਦੇ ਗੰਭੀਰ ਜਵਿਨ ਨੂੰ ਦੇਖ ਕੇ ਸਾਰੇ ਆਪ ਦਾ ਸਤਕਾਰ ਕਰਦੇ ਸਨ। ਇਥੋਂ ਤੱਕ ਕਿ ਰਾਇ ਬੁਲਾਰ ਦਾ ਵੀ ਇਹ ਵਿਚਾਰ ਬਣ ਗਿਆ ਕਿ ਆਪ ਤੇ ਖ਼ੁਦਾ ਦੀ ਖ਼ਾਸ ਰਹਿਮਤ ਹੈ।
ਗੁਰੂ ਨਾਨਕ ਸਾਹਿਬ ਕੋਈ ਦਸ ਸਾਲ ਦੇ ਸਨ ਜੱਦ ਹਿੰਦੂ ਰੀਤ ਅਨੁਸਾਰ ਆਪ ਨੂੰ ਜਨੇਊ ਪਾਉਣ ਲਈ ਵਿਸ਼ੇਸ ਪਰਬੰਦ ਕੀਤਾ ਗਿਆ ਪਰ ਆਪ ਨੇ ਜਨੇਉ ਪਾਉਣ ਤੋਂ ਇਨਕਾਰ ਕਰ ਦਿੱਤਾ ਸਗੋਂ ਪੰਡਿਤ ਹਰਦਿਆਲ ਨੂੰ ਆਖਣ ਲਗੇ ਕਿ ਜੇ ਕਰ ਜਨੇਉ ਪਾਉਣ ਨਾਲ ਆਤਮਕ ਜੀਵਨ ਮਿਲਦਾ ਹੈ ਤਾਂ ਫਿਰ ਇਹ ਜਨੇਉ ਐਸਾ ਨਹੀਂ ਹੋਣਾ ਚਾਹੀਦਾ। ਇਹ ਤਾਂ ਆਪ ਮੈਲਾ ਹੋ ਜਾਵੇਗਾ ਅਤੇ ਟੁੱਟ ਵੀ ਜਾਵੇਗਾ ਅਤੇ ਅੰਤ ਵੇਲੇ ਇਸ ਨੇ ਨਾਲ ਨਹੀਂ ਜਾਣਾ ਸਗੋਂ ਚਿਖਾ ਵਿਚ ਸੜ ਜਾਵੇਗਾ। ਪੰਡਿਤ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਜੀ ਨੇ ਜਨੇਉ ਨਾ ਪਾਇਆ। ਇਹ ਹਿੰਦੂ ਧਰਮ ਦੀ ਸਦੀਆਂ ਤੋਂ ਚਲੀ ਆ ਰਹੀ ਮਰਿਯਾਦਾ ਅਤੇ ਸ਼ਾਸਤਰਾਂ ਤੇ ਸਿਧੀ ਚੋਟ ਸੀ ਅਤੇ ਇਹ ਅਦੁੱਤੀ ਦ੍ਰਿੜਤਾ ਗੁਰੂ ਨਾਨਕ ਸਾਹਿਬ ਜੀ ਨੇ ਕਰ ਵਿਖਾਈ। ਬਾਬਾ ਕਾਲੂ ਜੀ ਕੋਲ ਕਾਫ਼ੀ ਮਾਲ ਡੰਗਰ ਸੀ। ਗੁਰੂ ਨਾਨਕ ਸਾਹਿਬ ਕੋਈ ਬਾਰਾ ਸਾਲ ਦੇ ਸਨ ਜੱਦ ਘਰ ਦੀਆਂ ਮਹੀਆਂ ਨੂੰ ਚਰਾਉਣ ਤੇ ਲੈ ਜਾਣ ਵਾਲਾ ਕਾਮਾ ਕਿਤੇ ਚਲੇ ਗਿਆ ਤਾਂ ਉਸ ਦਿਨ ਆਪ ਗਾਈਆਂ ਮੱਜਾਂ ਚਰਾਉਣ ਚਲੇ ਗਏ (ਸਕੂਲ ਵਿਚ ਛੁਟਿਆਂ ਦੇ ਸਮੇਂ ਪਹਿਲਾਂ ਵੀ ਗੁਰੂ ਜੀ ਕਦੀ ਕਦਾਈਂ ਬਾਹਰ ਕਾਮਿਆਂ ਨਾਲ ਚਲੇ ਜਾਂਦੇ ਸਨ)। ਗੁਰੂ ਸਾਹਬ ਕਾਦਰ ਦੀ ਕੁਦਰਤ ਵਿਚ ਲੀਨ ਹੋ ਗਏ ਅਤੇ ਰੁੱਖ ਦੀ ਠੰਡੀ ਛਾਂ ਹੇਠ ਅੱਖ ਲੱਗ ਗਈ। ਮੱਜਾਂ ਖੇਤਾਂ ਵਿਚ ਵੱੜ ਗਈਆਂ ਅਤੇ ਨੁਕਸਾਨ ਕਰ ਦਿਤਾ। ਆਪਣੀ ਪੈਲੀ ਵਿਚ ਮਹੀਆਂ ਚਰਦੀਆਂ ਦੇਖ ਕੇ ਕਿਸਾਨ ਕ੍ਰੋਧਿਤ ਹੋ ਗਿਆ ਅਤੇ ਗੁਰੂ ਸਾਹਿਬ ਨੂੰ ਮਹੀਆਂ ਸਮੇਤ ਰਾਇਬੁਲਾਰ ਕੋਲ ਲੈ ਗਿਆ। ਗੁਰੂ ਸਾਹਿਬ ਜੀ ਦਾ ਮਨ ਪਸੀਜ ਗਇਆ ਕਿ ਇਸ ਕਿਸਾਨ ਦਾ ਨੁਕਸਾਨ ਹੋ ਗਿਆ ਹੈ ਸੋ ਰਹਿਮਤ ਦੀ ਨਜ਼ਰ ਨਾਲ ਖੇਤਾਂ ਨੂੰ ਦੇਖਿਆ ਤਾਂ ਖੇਤ ਫਿਰ ਹਰੇ ਭਰੇ ਹੋ ਗਏ ਅਤੇ ਜਦੋਂ ਰਾਇ ਬੁਲਾਰ ਦੇ ਬੰਦੇ ਖੇਤ ਦੇਖਣ ਗਏ ਤਾਂ ਖੇਤ ਠੀਕ ਠਾਕ ਸਨ। ਰਾਇ ਬੁਲਾਰ ਅਤੇ ਹੋਰ ਨਗਰ ਨਿਵਾਸੀ ਇਸ ਚਮਤਕਾਰ ਤੋਂ ਬੜੇ ਪਰਭਾਵਿਤ ਹੋਏ ਅਤੇ ਸਮਝ ਗਏ ਕਿ ਨਾਨਕ ਕੋਈ ਸਾਧਰਨ ਬਾਲਕ ਨਹੀਂ ਹੈ। ਗੁਰੂ ਸਾਹਿਬ ਜੀ ਦੇ ਸਿਰ ਤੇ ਸੱਪ ਵਲੋਂ ਛਾਂ ਕਰਨ ਦੀ ਸਾਖੀ ਵੀ ਆਮ ਪ੍ਰਚਲਤ ਹੈ ਜਿਸ ਦਾ ਕੌਤਕ ਰਾਇ ਬੁਲਾਰ ਨੇ ਆਪਣੀ ਅੱਖੀਂ ਦੇਖਿਆ ਸੀ।
ਗੁਰੂ ਨਾਨਕ ਸਾਹਿਬ ਕੋਈ 18 ਸਾਲ ਦੇ ਸਨ ਜੱਦ ਭਾਈਆ (ਭੈਣ ਨਾਨਕੀ ਦੇ ਪਤੀ) ਜੈ ਰਾਮ ਜੀ ਰੰਧਾਵੇ ਪਿੰਡ ਦੇ ਪਟਵਾਰੀ ਮੂਲ ਚੰਦ ਜੀ ਦੀ ਸਪੁਤਰੀ ਸੁਲੱਖਣੀ ਦਾ ਸਾਕ ਆਪ ਵਾਸਤੇ ਲੈ ਆਏ ਅਤੇ 21 ਮਈ 1487 ਨੂੰ ਬਟਾਲੇ ਵਿਖੇ ਆਪ ਦਾ ਵਿਆਹ ਸਮਪੰਨ ਹੋਇਆ। ਵਿਆਹ ਦੇ ਇਸ ਮੌਕੇ ਤੇ ਗੁਰੂ ਨਾਨਕ ਸਾਹਿਬ ਜੀ ਉੱਤੇ ਇਕ ਕੱਚੀ ਕੰਧ ਡੇਗਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਣ ਉਹ ਕੰਦ ਕਿਵੇਂ ਡਿੱਗ ਸਕਦੀ ਸੀ। ਸੋ ਇਹ ਕੱਚੀ ਕੰਦ ਅੱਜ ਵੀ ਬਟਾਲੇ ਵਿਚ ਹੈ। ਸਤਿਗੁਰੂ ਜੀ ਆਮ ਜੀਆਂ ਵਾਂਗ ਕਾਰ ਵਿਹਾਰ ਕਰਦੇ ਕਰਦੇ ਵੱਡੇ ਹੋਏ ਪਰ ਉਹਨਾਂ ਦਾ ਮੰਨ ਲੋਕਾਂ ਵਾਂਗ ਮੋਹ ਮਾਇਆ ਵਿਚ ਨਾ ਖੁਬਿਆ। ਗੁਰੂ ਨਾਨਕ ਸਾਹਿਬ ਸਮਾਜ ਦੀ ਹਾਲਤ ਤੋਂ ਛੋਟੀ ਉਮਰ ਤੋਂ ਹੀ ਜਾਣੂ ਹੁੰਦੇ ਰਹੇ ਅਤੇ ਆਪਸੀ ਵੈਰ ਵਿਰੋਧ ਅਤੇ ਜੁਲਮ ਹੁੰਦੇ ਵੀ ਦੇਖੇ। ਜਰਵਾਣਿਆਂ ਦੇ ਜੁਲਮ ਨਾਲੋਂ ਵਕਤ ਦੇ ਹਿੰਦੂ ਅਤੇ ਮੁਸਲਮਾਨ ਧਾਰਮਿਕ ਆਗੂ ਸਮਾਜ ਨੂੰ ਬੁਰੀ ਤਰ੍ਹਾਂ ਲੁੱਟ ਰਹੇ ਸਨ। ਇਨਸਾਫ ਦੀ ਵਾਗਡੋਰ ਕਾਜੀਆਂ ਦੇ ਹੱਥ ਸੀ ਜੋ ਰੱਜ ਕੇ ਰਿਸ਼ਵਤ ਲੈਂਦੇ ਸਨ। ਗੁਰੂ ਸਾਹਿਬ ਕੋਈ 22 ਸਾਲ ਦੇ ਸਨ ਕਿ ਚੁੱਪ ਧਾਰ ਲਈ ਅਤੇ ਅੰਨ ਵੀ ਬਹੁਤ ਥੋੜਾ ਖਾਂਦੇ ਸੋ ਪਿਤਾ ਕਾਲੂ ਜੀ ਵੈਦ ਨੂੰ ਬਲਾ ਲਿਆਏ। ਸਰੀਰਕ ਤੌਰ ਤੇ ਗੁਰੂ ਸਾਹਿਬ ਠੀਕ ਸਨ ਸੋ ਵੈਦ ਨਬਜ ਦੇਖ ਕੇ ਕੋਈ ਰੋਗ ਨ ਦਸ ਸਕਿਆ। ਸਤਿਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਵੈਦ ਦੀ ਦਵਾਈ ਵਾਲਾ ਇਹ ਰੋਗ ਨਹੀਂ ਹੈ ਹਾਂ ਦਿਲ ਵਿਚ ਇਕ ਐਸਾ ਦਰਦ ਹੈ ਜਿਸ ਦੀ ਤੈਨੂੰ ਪਹਿਚਾਣ ਨਹੀਂ ਹੈ।
ਭਾਈ ਮਰਦਾਨਾ (ਜਾਤ ਵਜੋਂ ਮਿਰਾਸੀ) ਵੀ ਤਲਵੰਡੀ ਦਾ ਸੀ ਅਤੇ ਐਸੀ ਜਾਣਕਾਰੀ ਮਿਲਦੀ ਹੇ ਕਿ ਉਸਨੂੰ ਤੰਤੀ ਸਾਜ਼ ਰਬਾਬ ਨਾਲ ਬਹੁਤ ਪਿਆਰ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਵਿਚ 9 ਸਾਲ ਤੋਂ ਜਿਆਦਾ ਵੱਡਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਣੇ ਪਿਤਾ ਮੀਰ ਬਾਦਰੇ ਨਾਲ ਆਉਂਦਾ ਰਹਿੰਦਾ ਸੀ ਸੋ ਗੁਰੂ ਸਾਹਿਬ ਨਾਲ ਚੰਗੀ ਜਾਣ ਪਹਿਚਾਣ ਸੀ ਅਤੇ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਗਿਆ ਅਤੇ ਆਪਣੀ ਰਾਗ ਕਲਾ ਦਾ ਪ੍ਰਦਰਸ਼ਨ ਕੀਤਾ ਤਾਂ ਮਰਦਾਨੇ ਦੇ ਇਸ ਗੁਣ ਕਰਕੇ ਗੁਰੂ ਸਾਹਿਬ ਦੇ ਕਾਫੀ ਨਜ਼ਦੀਕ ਹੋ ਗਿਆ। ਭਾਈ ਮਰਦਾਨੇ ਜੀ ਨੇ ਗੁਰੂ ਸਾਹਿਬ ਜੀ ਦੀ ਸੰਗਤ ਕੋਈ 47 ਸਾਲ ਕੀਤੀ ਅਤੇ ਮੰਨ ਕਰਕੇ ਗੁਰੂ ਸਾਹਿਬ ਜੀ ਦਾ ਸਿੱਖ ਹੋ ਨਿਬੜਿਆ। ਦਾਸਨੇ ਐਸਾ ਪੜ੍ਹਿਆ ਹੈ ਕਿ ਜੱਦ ਭਾਈ ਮਰਦਾਨੇ ਨੇ ਗੁਰੂ ਸਾਹਿਬ ਨਾਲ ਉਦਾਸੀਆਂ ਤੇ ਜਾਣ ਲਈ ਜਿੱਦ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਸ਼ਰਤਾਂ ਰੱਖੀਆਂ ਸਨ। ਇਕ ਕਿ ਤੂੰ ਹੁੱਕਾ,ਤਮਾਕੂ ਦਾ ਸੇਵਨ ਨਹੀਂ ਕਰੇਂਗਾ, ਦੂਜਾ ਆਪਣੇ ਕੇਸ ਅਤੇ ਦਾੜਾ ਸਾਬਤ ਸੁਰਤ ਰੱਖੇਂਗਾ ਅਤੇ ਤੀਜਾ ਮੇਰੇ ਕਹਿਣ ਤੇ ਉਸ ਵੇਲੇ ਉਠੇਂਗਾ। ਭਾਈ ਮਰਦਾਨਾ ਜੀ ਨੇ ਤਿੰਨੇ ਸ਼ਰਤਾਂ ਨਿਭਾਈਆਂ ਅਤੇ ਐਸੀ ਜਾਣਕਾਰੀ ਵੀ ਮਿਲਦੀ ਹੈ ਕਿ 1947 ਤੱਕ ਉਸਦੀ ਵੰਸ਼ ਦੇ ਮਨੁੱਖ ਸਾਬਤ ਸੂਰਤ ਸਨ।
ਇਕ ਵਿਸ਼ੇਸ਼ ਸਾਖੀ ਪਿਤਾ ਵਲੋਂ 20 ਰੁਪਏ ਦੇਕੇ ਚੂਹੜਕਾਣੇ ਜਾਕੇ ਵਿਆਪਾਰ ਕਰਨ ਦੀ ਬਹੁਤ ਪ੍ਰਚਲਤ ਹੈ। ਇਸ ਸਾਖੀ ਦੇ ਸਮੇਂ ਆਪ ਕੋਈ 34 ਸਾਲ ਦੇ ਸਨ ਪਰ ਰਸਤੇ ਵਿਚ ਭੁੱਖੇ ਭਾਣੇ ਸੰਤਾਂ-ਸਾਧਾਂ ਨੂੰ ਦੇਖ ਕੇ ਉਹਨਾਂ ਦੇ ਲੰਗਰ ਪਾਣੀ ਦੇ ਇੰਤਜਾਮ ਕਰਨ ਵਿਚ ਇਹ ਖਰਚ ਕਰ ਦਿਤੇ। ਇਹ ਰਕਮ ਹੱਟੀ-ਵਿਆਪਾਰ ਦਾ ਸਾਮਾਨ ਖਰੀਦਨ ਵਾਸਤੇ ਦਿਤੀ ਗਈ ਸੀ। ਵਾਪਸ ਘਰ ਆਉਣ ਤੇ ਪਿਤਾ ਮਹਿਤਾ ਕਾਲੂ ਜੀ ਗੁੱਸੇ ਹੋਏ। ਭਰਾ ਦੇ ਹਿਰਦੇ ਵਿਚ ਗਰੀਬਾਂ ਦਾ ਦਰਦ ਅਤੇ ਸ਼ੁਧ ਹਿਰਦਾ ਭੈਣ ਨੇ ਨੇੜੇ ਹੋਕੇ ਦੇਖ ਲਿਆ। ਗੁਰੂ ਨਾਨਕ ਸਹਿਬ ਪਹਿਲਾਂ ਵੀ ਲੋੜਵੰਦਾ ਦੀ ਮਦਦ ਕਰਦੇ ਰਹਿੰਦੇ ਸਨ ਪਰ ਪਿਤਾ ਕਾਲੂ ਇਤਨੀ ਵੱਡੀ ਰਕਮ ਨੂੰ ਸੰਤਾਂ-ਸਾਧਾਂ ਵਿਚ ਲੁਟਾ ਦੇਣ ਤੋਂ ਬਹੁਤ ਨਿਰਾਸ ਹੋ ਗਏ। ਭਾਈ ਜੈ ਰਾਮ ਜੀ ਨਵਾਬ ਦੌਲਤ ਖਾਂ ਲੋਦੀ ਕੋਲ ਨੌਕਰ ਸਨ ਸਮੇਂ ਨਾਲ ਉਹਨਾਂ ਨੇ ਸੁਲਤਾਨਪੁਰ ਵਿਚ ਨਵਾਬ ਕੋਲ ਗੁਰੂ ਸਾਹਿਬ ਜੀ ਨੂੰ ਮੋਦੀ ਦੀ ਨੌਕਰੀ ਤੇ ਲਵਾ ਦਿੱਤਾ। ਇਹ ਕੰਮ ਬੜਾ ਹੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਲਿਆਕਤ ਦਾ ਸੀ ਜੋ ਗੁਰੂ ਸਾਹਿਬ ਜੀ ਨੇ ਬਹੁਤ ਖੂਬ ਨਿਭਾਇਆ। ਕਰਤੇ ਦੀ ਯਾਦ ਵਿਚ ਮਸਤ ਰਹਿਣ ਦਾ ਸੁਬਾੳੇ ਛੋਟੀ ਉਮਰ ਵਿਚ ਹੀ ਬਣ ਚੁੱਕਾ ਸੀ ਸੋ ਆਪ ਤੇਰਾ ਤੇਰਾ ਕਹਿੰਦੇ ਇਹ ਕਿਰਤ ਕਰਨ ਲੱਗ ਪਏ। ਭੈਣ ਨਾਨਕੀ ਜੀ ਦੇ ਆਪਣੀ ਸੰਤਾਨ ਨਹੀਂ ਸੀ ਸੋ ਗੁਰੂ ਸਾਹਿਬ ਅਤੇ ਸੁਲੱਖਣੀ ਜੀ ਆਪਣੇ ਦੋਨਾਂ ਬੱਚਿਆਂ ਨਾਲ ਭਾਈ ਜੈ ਰਾਮ ਜੀ ਦੇ ਘਰ ਰਹਿਣ ਲੱਗ ਪਏ।
ਗੁਰੂ ਸਾਹਿਬ ਪਹਿਲੇ ਪਹਿਰ ਉੱਠਦੇ ਅਤੇ ਰਾਵੀ ਤੇ ਇਸ਼ਨਾਨ ਕਰਕੇ ਕਰਤੇ ਦੀ ਣਾਦ ਵਿਚ ਜੁੜ ਜਾਂਦੇ। ਗੁਰੂ ਨਾਨਕ ਸਾਹਿਬ ਕੀਰਤਨ ਦੇ ਆਸ਼ਕ ਸਨ ਅਤੇ ਕੰਮਕਾਰ ਤੇ ਜਾਣ ਤੋਂ ਪਹਿਲਾਂ ਅਤੇ ਪਿਛੋਨ ਕੀਰਤਨ ਹੀ ਉਹਨਾਂ ਦੀ ਰੂਹ ਦੀ ਖੁਰਾਕ ਸੀ ਅਤੇ ਭਾਈ ਮਰਦਾਨਾ ਜੀ ਉਹਨਾਂ ਦਾ ਹਰ ਸਮੇਂ ਸਾਥ ਦੇਂਦੇ। ਜਾਤ ਪਾਤ, ਹਿਮਦੂ ਮੁਸਲਮਾਨ ਆਦਿ ਦਾ ਕਦੇ ਖਿਆਲ ਨਹੀਂ ਕਰਦੇ ਸਨ ਸਗੋਂ ਆਪਸੀ ਮੇਲ ਨੇ ਨਿਤ ਸਤਸੰਗ ਬਣਾ ਦਿੱਤਾ ਅਤੇ ਇਹ ਵੱਧਦਾ ਹੀ ਗਿਆ। ਗੁਰੂ ਸਾਹਿਬ ਜੀ ਦਾ ਸੁਲਤਾਨਪੁਰ ਵਿਚ ਹਰ ਜੀਅ ਬਹੁਤ ਪਿਆਰ ਅਤੇ ਸਤਿਕਾਰ ਕਰਨ ਲੱਗ ਗਇਆ। ਗੁਰੂ ਸਾਹਿਬ ਲੋੜਵੰਦਾਂ ਦੀ ਵੇਲੇ ਕੁਵੇਲੇ ਮਦਦ ਕਰ ਦੇਂਦੇ ਸਨ। ਸੋ ਗੁਰੂ ਸਾਹਿਬ ਜੀ ਦੀਆਂ ਨਵਾਬ ਕੋਲ ਚੁਗਲੀਆਂ ਵੀ ਹੋਈਆਂ ਪਰ ਲੇਖਾ ਹੋਣ ਤੇ ਨਵਾਬ ਨੂੰ ਤਸੱਲੀ ਹੋ ਗਈ ਕਿ ਐਸਾ ਕੂਝ ਵੀ ਨਹੀਂ ਹੈ। ਮੋਦੀਖਾਨੇ ਦੀ ਨੌਕਰੀ ਪਾਤਸ਼ਾਹ ਨੇ ਕੋਈ ਪੌਣੇ ਤਿੰਨ ਸਾਲ ਕੀਤੀ ਸੀ।
ਸਿੱਖ ਇਤਿਹਾਸ ਵਿਚ ਵੇਂਈ ਨਦੀ ਦੀ ਸਾਖੀ ਬਹੁਤ ਪ੍ਰਸਿਧ ਹੈ ਕਿਉਂਕਿ ਇਸ ਤੋਂ ਬਾਅਦ ਗੁਰੂ ਸਾਹਿਬ ਲੋਕ ਭਲਾਈ ਲਈ ਪਹਿਲੀ ਉਦਾਸੀ ਤੇ ਚਲੇ ਗਏ ਸਨ। ਇਹ ਘਟਨਾ 23 ਅਗਸਤ 1507 ਦੀ ਹੈ ਜਦੋਂ ਗੁਰੂ ਸਾਹਿਬ ਇਸ਼ਨਾਨ ਕਰਨ ਗਏ ਪਰ ਮੁੜ ਨਦੀ ਵਿਚੋਂ ਬਾਹਰ ਨਾ ਨਿਕਲੇ। ਅਸਲ ਵਿਚ ਗੁਰੂ ਸਾਹਿਬ ਨੇ ਜੋ ਲੋਕਾਈ ਤੇ ਹੁੰਦੇ ਜ਼ੁਲਮ ਦੇਖੇ ਸਨ ਉਸਤੇ ਪ੍ਰਭੂ ਚਰਨਾ ਵਿਚ ਜੁੜ ਕੇ ਵਿਚਾਰ ਕਰ ਰਹੇ ਸਨ। ਬੜੀ ਵੱਡੀ ਕੁਰਬਾਨੀ ਦੀ ਲੋੜ ਸੀ ਅਤੇ ਹੋਰ ਬੇਅੰਤ ਔਕੜਾਂ ਦਾ ਸਮ੍ਹਣਾ ਕਰਨਾ ਪੈਣਾ ਸੀ। ਦੋ ਦਿਨਾਂ ਬਾਅਦ ਸਵੇਰੇ ਸਤਿਗੁਰੂ ਜੀ ਸੁਲਤਾਨਪੁਰ ਦੇ ਕਬਰਿਸਤਾਨ ਵਿਚ ਬੈਠੇ ਦੇਖੇ ਗਏ। ਖਬਰ ਅੱਗ ਦੀ ਤਰਾਂ ਸਾਰੇ ਫੈਲ ਗਈ ਪਰ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਉਚਾਰਿਆ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਅਤੇ ਸਬ ਨੂੰ ਸਮਝਾਇਆ ਕਿ ਆਪਸੀ ਵਿਤਕਰੇ ਖ਼ਤਮ ਕਰੋ, ਖ਼ਲਕਤ ਵਿਚ ਖ਼ਾਲਿਕ ਨੂੰ ਦੇਖੋ ਅਤੇ ਅਸੀਂ ਦੂਰ ਦੁਰਾਡੇ ਜਾਕੇ ਇਸਦਾ ਪ੍ਰਚਾਰ ਕਰਾਂਗੇ। ਨਵਾਬ ਦੌਲਤ ਖ਼ਾਨ ਅਤੇ ਵੱਡਾ ਕਾਜ਼ੀ ਵੀ ਕਬਰਿਸਤਾਨ ਆ ਗਏ ਅਤੇ ਆਖਣ ਲੱਗੇ ਕਿ ਜੇਕਰ ਸਭਨਾਂ ਵਿਚ ਇਕੋ ਰੱਬ ਦਿੱਸਦਾ ਹੈ ਤਾਂ ਸਾਡੇ ਨਾਲ ਸ਼ਾਮ ‘ਪੇਸ਼ੀ’ ਦੀ ਨਮਾਜ਼ ਪੜ੍ਹੋ। ਮਸਜਿਦ ਵਿਚ ਨਵਾਬ ਅਤੇ ਕਾਜ਼ੀ ਨਮਾਜ਼ ਪੜ੍ਹਣ ਲੱਗੇ। ਗੁਰੂ ਸਾਹਿਬ ਵੀ ਕੋਲ ਖਲੋ ਗਏ ਪਰ ਕੁਝ ਸਮੇਂ ਬਾਅਦ ਹੱਸ ਪਏ। ਕਾਜ਼ੀ ਨੇ ਗੁੱਸਾ ਕੀਤਾ ਤਾਂ ਆਪ ਨੇ ਕਹਿਆ ਕਿ ਕਾਜ਼ੀ ਜੀ ਆਪ ਦਾ ਮਨ ਨਮਾਜ਼ ਵਿਚ ਨਹੀਂ ਸੀ ਆਪ ਤਾਂ ਕੇਵਲ ਜੀਭ ਹਿਲਾ ਰਹੇ ਸੀ ਅਤੇ ਨਵਾਬ ਨੂੰ ਆਖਿਆ ਕਿ ਆਪ ਦੀ ਘੋੜੀ ਸੂਈ ਹੈ, ਵਛੇਰੀ ਵੇੜੇ ਦੇ ਖੂਹ ਵਿਚ ਡਿੱਗ ਪਏਗੀ ਆਪ ਤਾਂ ਇਹ ਸੋਚ ਰਹੇ ਸੀ। ਸੋ ਆਪ ਦੀ ਨਮਾਜ਼ ਕਬੂਲ ਨਹੀਂ ਪਈ ਹੈ। ਗੁਰੂ ਸਾਹਿਬ ਜੀ ਨੇ ਮੋਦੀਖਾਨੇ ਦੀ ਨੌਕਰੀ ਤਿਆਗ ਦਿਤੀ ਅਤੇ ਕੁਝ ਦਿਨਾਂ ਬਾਅਦ ਸੁਲਤਾਨਪੁਰ ਤੋਂ ਆਪਣੇ ਪਰਵਾਰ ਨੂੰ ਮੂਲਚੰਦ ਜੀ (ਸੁਲਖਨੀ ਜੀ ਦੇ ਪਿਤਾ) ਨੂੰ ਸੌਪ ਕੇ ਭਾਈ ਜੈਰਾਮ ਜੀ ਅਤੇ ਭੈਣ ਨਾਨਕੀ ਤੋਂ ਵਿਦਾਇਗੀ ਲੈਕੇ ਪਹਿਲੀ ਉਦਾਸੀ (ਲੰਮੇ ਸਫਰ) ਤੇ ਤੁਰ ਪਏ।
ਸੁਲਤਾਨਪੁਰ ਤੋਂ ਆਪ ਮਰਦਾਨੇ ਨੂੰ ਸਾਥ ਲੈ ਕੇ ‘ਲਹੌਰ’ ਪਹੁੰਚੇ ਜਿਥੇ ਕਸਾਈ ਸਵੇਰੇ ਬੱਕਰੇ ਅਤੇ ਗਾਈਆਂ ਜ਼ਿਬਹ ਕਰ ਰਹੇ ਸਨ। ਸਤਿਗੁਰੂ ਜੀ ਨੇ ਆਖਿਆ ਕਿ ਇਹ ਕੰਮ ਅੱਲਾ ਦੇ ਨਾਮ ਤੇ ਆਪਣੇ ਸੁਆਰਥ ਲਈ ਜੀਆਂ ਦੀ ਹੱਤਿਆ ਹੈ ਇਹ ਕਿਸੇ ਤਰਾਂ ਵੀ ਸਵਾਬ ਦਾ ਕਾਰਜ ਨਹੀਂ ਹੈ। ਗੁਰੂ ਸਾਹਿਬ ਨੇ ਗੇਰੂਏ ਬਸਤਰ ਪਾ ਲਏ ਕਿਉਂਕਿ ਅਜਿਹੇ ਬਸਤਰ ਧਾਰੀਆਂ ਨੂੰ ਲੋਕ ਸੰਤ ਸਾਧ ਹੀ ਮਿਥਦੇ ਹਨ। ਇਥੇ ਦੁਨੀ ਚੰਦ ਵਲੋਂ ਉਸਦੇ ਪਿਤਾ ਦੇ ਸਰਾਧ ਵਿਚ ਭੋਜਨ ਛਕਣ ਲਈ ਬੇਨਤੀ ਕੀਤੀ ਗਈ ਪਰ ਆਪ ਨੇ ਸਮਝਾਇਆ ਕਿ ਮਰਨ ਪਿੱਛੋਂ ਕਿਸੇ ਨੂੰ ਕੁਝ ਨਹੀਂ ਅੱਪੜਦਾ। ਚੰਗਾ ਇਹੋ ਹੈ ਕਿ ਜਿਊਂਦੇ ਮਾਪਿਆ ਦੀ ਸੇਵਾ ਕੀਤੀ ਜਾਵੇ। ਇਨਸਾਨੀ ਦਰਦ ਰੱਖਨ ਵਾਲੇ ਪਾਤਸ਼ਾਹ ਤਲਵੰਡੀ ਪਹੁੰਚੇ। ਬਿਰਧ ਮਾਪੇ ਆਪਣੇ ਪੁੱਤਰ ਨੂੰ ਉਦਾਸੀ ਰੂਪ ਵਿਚ ਦੇਖ ਕੇ ਦੁਖੀ ਹੋਏ ਅਤੇ ਦਿਲ-ਵਿੰਨ੍ਹ ਦ੍ਰਿਸ਼ ਬਣ ਗਿਆ ਪਰ ਖ਼ਲਕ ਦੀ ਬਾਂਹ ਫੜ੍ਹਣ ਲਈ ਇਹ ਕੁਰਬਾਨੀ ਦੇਣੀ ਜਰੂਰੀ ਸੀ। ਇਥੋਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੂ ਤੀਰਥਾਂ ਤੇ ਜਾਣ ਦੀ ਤਿਆਰੀ ਕਰ ਲਈ।
ਗੁਰੂ ਸਾਹਿਬ ਚੂੜਕਾਣੇ ਤੋਂ ਹੁੰਦੇ ਹੋਏ ਸੈਦਪੁਰ (ਐਮਨਾਬਾਦ) ਪਹੁੰਚੇ ਇਥੇ ਭਾਈ ਲਾਲੋ ਨੇ ਗੁਰੂ ਸਾਹਿਬ ਜੀ ਦੀ ਰੋਟੀ ਆਦਿਕ ਦੀ ਸੇਵਾ ਕੀਤੀ। ਇਥੇ ਮਲਕ ਭਾਗੋ ਸ਼ਾਹੀ ਅਹਿਲਕਾਰ ( ਰਿਸ਼ਵਤ-ਖ਼ੋਰ) ਆਪਣੇ ਪਿਉ ਦੇ ਸਰਾਧ ਤੇ ਬ੍ਰਹਮ ਭੋਜ ਕਰ ਰਿਹਾ ਸੀ। ਗੁਰੂ ਸਾਹਿਬ ਨੇ ਜਾਣ ਤੋਂ ਇਨਕਾਰ ਕਰ ਦਿਤਾ ਤਾਂ ਉਸਨੇ ਹਕੂਮਤ ਦੇ ਜ਼ੋਰ ਨਾਲ ਆਪ ਨੂੰ ਮੰਗਾ ਲਇਆ। ਬਹੁਤ ਲੋਕ ਇਕੱਠੇ ਹੋ ਗਏ ਤਾਂ ਉਸ ਆਖਿਆ ਕਿ ਤੁਸੀਂ ਮੇਰੇ ਭੋਜ ਵਿਚ ਕਿਉਂ ਨਹੀਂ ਆਏ ਸੀ? ਸਤਿਗੁਰੂ ਜੀ ਨੇ ਮਲਕ ਭਾਗੋ ਨੂੰ ਸਮਝਾਇਆ ਕਿ ਗ਼ਰੀਬਾਂ ਉੱਤੇ ਜ਼ੋਰ ਜ਼ੁਲਮ ਕਰਨਾ ਅਤੇ ਰਿਸ਼ਵਤ ਆਦਿਕ ਲੈਣ ਵਾਲੀ ਕਮਾਈ ਗ਼ਰੀਬਾਂ ਦਾ ਲਹੂ ਪੀਣ ਦੇ ਤੁੱਲ ਹੈ। ਭਾਈ ਲਾਲੋ ਦੀ ਕਮਾਈ ਹੱਕ ਦੀ ਕਮਾਈ ਹੈ ਅਤੇ ਦੁੱਧ ਸਮਾਨ ਹੈ। ਭਰੇ ਇਕੱਠ ਵਿਚ ਮਲਕ ਭਾਗੋ ਇਹ ਉੱਤਰ ਸੁਣ ਕੇ ਬਹੁਤ ਹੌਲਾ ਪਿਆ ਪਰ ਕਰ ਕੂਝ ਨਹੀਂ ਸਕਦਾ ਸੀ। ਗੁਰੂ ਸਾਹਿਬ ਦਾ ਨਿਰਭਉ ਜੀਵਨ ਹੀ ਐਸਾ ਆਖ ਸਕਦਾ ਸੀ ਕਿਉਂਕਿ ਅਤਿਆਚਾਰ ਅਤੇ ਰਿਸ਼ਵਤ-ਖੋਰੀ ਨੂੰ ਰੋਕਨ ਦਾ ਇਹੋ ਕਾਰਗਾਰ ਢੰਗ ਸੀ ਅਤੇ ਖ਼ਲਕਤ ਦੀ ਬਾਹ ਫੜ੍ਹਣ ਲਈ ਐਸਾ ਕਰਨਾ ਜਰੂਰੀ ਸੀ। ਜਿਥੇ ਪਹਿਲਾਂ-ਪਹਿਲ ਗੁਰੂ ਨਾਨਕ ਸਾਹਿਬ ਜੀ ਸੈਦਪੁਰ ਜਾਕੇ ਟਿਕੇ ਸਨ, ਉੱਥੇ ਰੋੜਾਂ ਵਾਲੀ ਜ਼ਮੀਨ ਸੀ ਅਤੇ ਹੁਣ ਰੋੜੀ ਸਾਹਿਬ ਗੁਰਦੁਆਰਾ ਹੈ।
ਸੈਦਪੁਰ ਤੋਂ ਗੁਰੂ ਸਾਹਿਬ ਹਰਿਦੁਆਰ ਗੰਗਾ ਦੇ ਕੰਢੇ ਜਾ ਢੇਰਾ ਕੀਤਾ। ਇਥੇ ਇਕ ਵੈਸ਼ਨਵ ਸਾਧੂ ਨੇ ਚੌਕਾ ਬਣਾ ਕੇ ਕਾਰ ਕੱਡੀ ਹੀ ਸੀ ਕਿ ਮਰਦਾਨਾ ਜੀ ਅੱਗ ਮੰਗਣ ਪਹੁੰਚ ਗਏ। ਚੌਕਾ ਭਿਟਿਆ ਜਾਣ ਕਰਕੇ ਉਹ ਗੁੱਸੇ ਵਿਚ ਬਲਦਾ ਚੋ ਲੈਕੇ ਪਿੱਛੇ ਦੌੜ ਪਿਆ ਅਤੇ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚ ਗਿਆ। ਸਤਿਗੁਰ ਜੀ ਨੇ ਉਸਨੂੰ ਸਮਝਾਇਆ ਕਿ ਕਰਤਾ ਬਾਹਰਲੇ ਚੌਕਿਆਂ ਦੇ ਸ਼ੁਧ ਕਰਨ ਤੇ ਨਹੀਂ ਰੀਝਦਾ ਕਿਉਂਕਿ ਪ੍ਰਭੂ ਦੇ ਬੈਠਨ ਦੀ ਥਾਂ ਤਾਂ ਮਨੁੱਖ ਦਾ ਹਿਰਦਾ ਹੈ। ਮੈਲੇ ਹਿਰਦੇ (ਨਫ਼ਰਤ, ਵਿਕਾਰੀ ਅਤੇ ਕ੍ਰੋਧ) ਵਿਚ ਪ੍ਰਭੂ ਨਹੀਂ ਬੈਠਦਾ। ਕੁਝ ਦਿਨ ਬਾਅਦ ਵੈਸਾਖੀ ਵਾਲੇ ਦਿਨ ਲੋਕੀਂ ਗੰਗਾ ਵਿਚ ਇਸ਼ਨਾਨ ਕਰਨ ਅਤੇ ਸੂਰਜ ਵੱਲ ਮੂੰਹ ਕਰਕੇ ਪਾਣੀ ਅਰਪਣ ਕਰਨ ਲੱਗ ਪਏ। ਸਤਿਗੁਰੂ ਜੀ ਭੀ ਗੰਗਾ ਵਿਚ ਖਲੋ ਗਏ ਅਤੇ ਚੜ੍ਹਦੇ ਦੀ ਥਾਂ ਲਹਿੰਦੇ ਵਲ ਪਾਣੀ ਉਛਾਲਣ ਲੱਗ ਪਏ। ਲੋਕੀਂ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਆਪ ਇਹ ਕੀ ਕਰ ਰਹੇ ਹੋ? ਗੁਰੂ ਸਾਹਿਬ ਜੀ ਨੇ ਉੱਤਰ ਦੇਣ ਦੀ ਥਾਂ ਪੁੱਛਿਆ ਕਿ ਦਸੋ ਤੁਸੀਂ ਕੀ ਕਰ ਰਹੇ ਹੋ? ਲੋਕਾਂ ਆਖਿਆ ਕਿ ਸੂਰਜ ਦੇਵਤੇ ਦੇ ਰਾਹੀਂ ਪਿਤਰਾਂ ਨੂੰ ਜਲ ਪਹੁੰਚਾ ਰਹੇ ਹਾਂ। ਇਹ ਸੁਣ ਕੇ ਸਤਿਗੁਰੂ ਜੀ ਦਬਾ-ਦਬ ਮੁੜ ਲਹਿੰਦੇ ਵੱਲ ਪਾਣੀ ਉਛਾਲਣ ਲੱਗ ਪਏ ਅਤੇ ਆਖਿਆ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਇਹ ਘਟਨਾ 28 ਮਾਰਚ 1508 ਦੀ ਹੈ। ਇੰਝ ਲੋਕਾਂ ਨੂੰ ਆਪਣੀ ਮੂਰਖਤਾ ਦਾ ਗਿਆਨ ਹੋ ਗਿਆ। ਕੀਰਤਨ ਸਤਿਗੁਰੂ ਜੀ ਦੀ ਆਤਮਕ ਖੁਰਕ ਸੀ ਇਸ ਕਰਕੇ ਸਵੇਰੇ, ਦੁਪੈਹਰ ਅਤੇ ਰਾਤ ਨੂੰ ਕੀਰਤਨ ਕਰਦੇ ਅਤੇ ਰਾਗ ਕੁਦਰਤੀ ਹਰੇਕ ਪ੍ਰਾਣੀ ਨੂੰ ਖਿੱਚ ਪਾਉਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਲੋਕਾਂ ਨੂੰ ਆਪਣੇ ਖਿਆਲ ਦਸਣ ਲਈ ਇਕੱਠਾ ਕਰਨ ਦੀ ਲੋੜ ਨਾ ਪੈਂਦੀ ਸਗੋਂ ਆਪ-ਮੁਹਾਰੇ ਚਲੇ ਆਉਂਦੇ ਅਤੇ ਗੁਰੂ ਸਾਹਿਬ ਜੀ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬੜੇ ਸੌਖੇ ਸ਼ਬਦਾਂ ਵਿਚ ਦੇਂਦੇ। ਹੁਣ ਗੁਰੂ ਸਾਹਿਬ ਜੀ ਨਾਲੋ ਨਾਲ ਪਰਮਾਤਮਾ ਦੀ ਸਿਫ਼ਤ ਸਲਾਹ ਦੇ ਸ਼ਬਦ ਵੀ ਲਿਖਦੇ ਜਾਂਦੇ।
ਹਰਿਦੁਆਰ ਤੋਂ ਕੋਈ ਡੇਢ ਸੌ ਮੀਲ ਤੁਰ ਕੇ ਗੁਰੂ ਸਾਹਿਬ ਗੋਰਖ ਪੰਥੀਆਂ (ਕੰਨ ਪਾਟੇ) ਦੇ ਗੋਰਖ-ਮਤੇ ਪਹੁੰਚੇ। ਲੋਕੀਂ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਤੋਂ ਡਰਦੇ ਜੋਗੀਆਂ ਦੀ ਪੂਜਾ ਕਰਦੇ ਸਨ। ਪਰ ਇਹ ਜੋਗੀ ਨਰਦਈ ਲੋਕਾਂ ਨੂੰ ਕੁਕਰਮ ਕਰਨ ਤੋਂ ਨਾ ਰੋਕਦੇ। ਅਲਮੋੜੇ ਵਿਚ ਗੁਰੁ ਸਾਹਿਬ ਜੀ ਨੇ ਲੋਕਾਂ ਨੂੰ ਚੰਡੀ ਦੀ ਮਨੁੱਖਾਂ ਦੀ ਬਲੀ ਦੇਣ ਤੋਂ ਹਟਾਇਆ ਅਤੇ ਸਮਝਾਇਆ ਕਿ ਇਹ ਨਿਰਜਿੰਦ ਮੂਰਤੀਆਂ ਕੀ ਕਰ ਸਕਦੀਆਂ ਹਨ ਜੇ ਕਰਨਾ ਹੈ ਤਾਂ ਸਿਰਜਣਹਾਰ ਦੀ ਭਗਤੀ ਕਰੋ ਅਤੇ ਖ਼ਲਕਤ ਨਾਲ ਪਿਆਰ ਕਰੋ। ਗੋਰਖ-ਮਤੇ ਝੰਗਰਨਾਥ ਅਤੇ ਭੰਗਰਨਾਤ ਨਾਲ ਬੜੀ ਚਰਚਾ ਹੋਈ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਦੂਸਰਿਆਂ ਤੇ ਭਾਰ ਬਣਨਾ ਠੀਕ ਨਹੀਂ ਅਤੇ ਖ਼ਲਕਤ ਦੀ ਸੇਵਾ ਕਰੋ। ਸਤਿਗੁਰੂ ਜੀ ਦੇ ਇਸ ਉੱਦਮ ਸਦਕਾ ਲੋਕਾਂ ਦੇ ਦਿਲਾਂ ਵਿਚੋਂ ਜੋਗੀਆਂ ਦਾ ਡਰ ਖਤਮ ਹੋ ਗਿਆ। ਅੰਤ ਨੂੰ ਜੋਗੀ ਇਸ ਸਥਾਨ ਨੂੰ ਛੱਡ ਗਏ ਅਤੇ ਇਹ ਸਹਿਜੇ ਸਹਿਜੇ ਇਹ ਸਿੱਖੀ ਪ੍ਰਚਾਰ ਦਾ ਕੇਂਦਰ ਬਣ ਗਿਆ। ਗੋਰਖ-ਮਤੇ ਤੋਂ ਕੁਝ ਦੂਰ ਗੋਰਖ ਨਾਥ ਜੋਗੀਆਂ ਦੀ ਮੰਡਲੀ ਸੀ। ਇਥੇ ਵੀ ਜੋਗੀ ਆਪਣੀਆ ਰਿੱਧੀਆਂ ਸਿਧੀਆਂ ਨਾਲ ਕੁਝ ਨਾ ਕਰ ਸਕੇ ਅਤੇ ਅੰਤ ਨੂੰ ਗੁਰੂ ਸਾਹਿਬ ਜੀ ਦੇ ਪੈਰੀਂ ਪਏ। ਇਥੇ ਮਿਠੇ ਰੇਠੇ ਦਾ ਉਹ ਦਰਖਤ ਹੈ ਜਿਸ ਹੇਠ ਗੁਰੂ ਸਾਹਿਬ ਜੀ ਬੈਠੇ ਸਨ ਅਤੇ ਉਹਨਾਂ ਦੀ ਮੇਹਰ ਦੀ ਨਜ਼ਰ ਨਾਲ ਇਸ ਦਰਖਤ ਦੇ ਰੀਠੇ ਮਿਠੇ ਹੋ ਗਏ ਸਨ।
ਇਥੋਂ ਗੁਰੂ ਜੀ ਸ੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਜੁੱਧਿਆ ਪਹੁੰਚੇ। ਇਸ ਸਮੇਂ ਹਿੰਦੂਆਂ ਦਾ ਦਿਵਾਲੀ ਦਾ ਤਿਹਾਰ ਲੱਖਸ਼ਮੀ ਦੀ ਪੂਜਾ ਸੀ ਅਤੇ ਇਸੇ ਦਿਨ ਤੁਲਸੀ ਪੌਦੇ ਦੇ ਜਨਮ ਨੂੰ ਮੰਨਿਆ ਜਾਂਦਾ ਹੈ। ਇਥੇ ਸਤਿਗੁਰੂ ਜੀ ਨੇ ਜਨਤਾ ਨੂੰ ਮੂਰਤੀਆਂ ਅਤੇ ਪੌਦਿਆਂ ਦੀ ਪੂਜਾ ਤੋਂ ਵਰਜਿਆ ਅਤੇ ਇਕ ਪਰਮਾਤਮਾ ਦਾ ਸਿਮਰਨ ਕਰਨ ਲਈ ਪ੍ਰੇਰਨਾ ਦਿਤੀ। ਇਹ ਘਟਨਾ ਕੋਈ ਅਕਤੂਬਰ 1508 ਦੀ ਹੈ। ਅਜੁੱਧਿਆ ਤੋਂ ਗੁਰੂ ਜੀ ਪ੍ਰਯਾਗ ਤੀਰਥ ਸਥਾਨ ਤੇ ਪਹੁੰਚੇ। ਇਥੇ ਵੀ ਇਕ ਕਰਵਤ੍ਰ (ਆਰਾ) ਹੈ ਜੋ ਕਾਸ਼ੀ ਦੇ ਕਰਵਤ੍ਰ ਵਾਂਗ ਪ੍ਰਸਿਧ ਨਹੀਂ ਪਰ ਮੰਨਿਆ ਜਾਦਾਂ ਹੈ ਕਿ ਇਸ ਨਾਲ ਚੀਰੇ ਜਾਣ ਵਾਲਾ ਆਪਣੇ ਆਪ ਸ਼ਿਵਪੁਰੀ ਪਹੁੰਚ ਜਾਂਦਾ ਹੈ। ਪਾਂਡਿਆਂ ਨੇ ਇਥੇ ਇਕ ‘ਅਕਸ਼ਯ ਵਟ’ ਦਰਖਤ ਦਾ ਭਰਮ ਬਣਾ ਰੱਖਿਆ ਸੀ ਕਿ ਸਭ ਕੁਝ ਦਾਨ ਕਰਕੇ ਇਸ ਉੱਤੇ ਮਰਨ ਵਾਲਾ ਅਮਰ ਹੋ ਜਾਂਦਾ ਹੈ। ਇਥੇ ਹੀ ਤ੍ਰਿਬੇਣੀ (ਗੰਗਾ, ਜਮੁਨਾ ਅਤੇ ਸਰਸਵਤੀ ਦਾ) ਗੁਪਤ ਸੰਗਮ ਮੰਨਿਆ ਜਾਂਦਾ ਹੈ ਅਤੇ ਮਾਘ ਦੀ ਸੰਗ੍ਰਾਂਦ ਦਾ ਇਸ਼ਨਾਨ ਬਹੁਤ ਮਹਤੱਵ ਰੱਖਦਾ ਹੈ। ਇਥੇ ਗੁਰੂ ਸਾਹਿਬ ਜੀ ਨੇ ਕਰਤੇ ਦੇ ਸਿਮਰਨ ਵਿਚ ਜੁੜੇ ਰਹਿਣ ਦਾ ਅਸਲੀ ਇਸ਼ਨਾਨ ਕਰਨ ਲਈ ਸਮਝਾਇਆ ਅਤੇ ‘ਅਕਸ਼ਯ ਵਟ’ ਦਾ ਭਰਮ ਤੋੜਿਆ। ਇਹ ਘਟਨਾ ਦਸੰਬਰ 1508 ਦੀ ਹੈ।
ਇਸ ਤੋਂ ਬਾਅਦ ਗੁਰੂ ਸਾਹਿਬ ਬਨਾਰਸ (ਕਾਸ਼ੀ) ਸ਼ਿਵਰਾਤ੍ਰੀ ਦੇ ਸਮੇਂ ਫਰਵਰੀ 1509 ਵਿਚ ਪਹੁੰਚੇ। ਇਸ ਸਮੇਂ ਸ਼ਿਵ ਉਪਾਸ਼ਕ ਅਤੇ ਕਈ ਯੋਗੀ ਸ਼ਿਵ ਦੀ ਯਾਦ ਵਿਚ ਇਕੱਠੇ ਹੁੰਦੇ ਹਨ ਅਤੇ ਇਹ ਸੰਸਕ੍ਰਿਤ ਵਿਦਿਆ ਦਾ ਕੇਂਦਰ ਵੀ ਹੈ। ਬ੍ਰਾਹਮਣਾ ਨੇ ਇਹ ਪ੍ਰਚਲਿਤ ਕੀਤਾ ਹੋਇਆ ਸੀ ਕਿ ਜੋ ਮਨੁੱਖ ਸਭ ਕੁਝ ਦਾਨ ਕਰਕੇ ਕਰਵਤ੍ਰ ਨਾਲ ਆਪਣੇ ਆਪ ਨੂੰ ਚਿਰਾਉਂਦਾ ਹੈ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਝਾਇਆ ਕਿ ਮਾਇਆ ਦੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤੀ ਦਾ ਇਕੋ ਸਾਧਨ ਹੈ ‘ਪਰਮਾਤਮਾ ਦੀ ਭਗਤੀ’। ਕਰਵਤ੍ਰ ਦੇ ਨਿਰਦਈ ਢੋਂਗ ਤੋਂ ਵੀ ਲੋਕਾਂ ਨੂੰ ਪੂਰੀ ਤਰਾਂ ਸੁਚੇਤ ਕੀਤਾ। ਪਾਜ ਉਘੜਦੇ ਦੇਖ ਕੇ ਪੰਡਿਤ ਚਤੁਰਦਾਸ ਦੀ ਅਗਵਾਈ ਵਿਚ ਗੁਰੂ ਸਾਹਿਬ ਨਾਲ ਚਰਚਾ ਆ ਸ਼ੁਰੂ ਕੀਤੀ ਅਤੇ ਆਖਣ ਲੱਗੇ ਕਿ ਆਪ ਪਾਸ ਸਾਲਗ੍ਰਾਮ, ਤੁਲਸੀ ਦੀ ਮਾਲਾ ਨਹੀਂ ਅਤੇ ਨਾ ਹੀ ਤਿਲਕ ਲਾਇਆ ਹੋਇਆ ਹੈ ਇਸ ਕਰਕੇ ਆਪ ਨਕਲੀ ਸਾਧ ਹੋ। ਧਰਮ-ਭੇਖ ਦੀਆਂ ਉਕਾਈਆਂ ਦੱਸ ਕੇ ਉਹ ਆਮ ਜਨਤਾ ਨੂੰ ਵੀ ਵਰਗਲਾਉਣ ਲੱਗ ਪਏ। ਗੁਰੂ ਜੀ ਨੇ ਪਰਮਾਤਮਾਂ ਦਾ ਭਜਨ ਕਰਨ, ਉੱਚਾ ਆਚਰਨ ਬਣਾਉਣ ਅਤੇ ਪਰਸਪਰ ਵੈਰ ਵਿਰੋਧ ਨੂੰ ਛੱਢ ਕੇ ਸਹੀ ਅਤੇ ਸਿਧਾ ਰਸਤਾ ਸਮਝਾਇਆ ਅਤੇ ਦਸਿਆ ਕਿ ਐਸਾ ਜੀਵਨ ਪਰਲੋਕ ਲਈ ਸੁਧਾਰ ਕਰ ਲੈਂਦਾ ਹੈ। ਇਥੇ ਹੀ ਕਬੀਰ ਜੀ, ਰਵਿਦਾਸ ਜੀ ਅਤੇ ਹੋਰ ਭਗਤਾਂ ਦੀ ਬਾਣੀ ਦਾ ਉਤਾਰਾ ਕੀਤਾ। ਕਾਸ਼ੀ ਅਤੇ ਮਗਹਰ ਸਬੰਧੀ ਕਈ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਨ।
ਗੁਰੂ ਜੀ ‘ਗਇਆ’ ਮਾਰਚ 1509 ਦੇ ਆਖੀਰ ਵਿਸਾਖੀ ਵੇਲੇ ਪਹੁੰਚੇ। ਇਹ ਸਥਾਨ ਸੱਤ ਪੁਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਥੇ ਪਿਤਰਾਂ ਦੀ ਗਤੀ ਲਈ ਮੰਤ੍ਰ ਪੜ੍ਹ ਕੇ ਪੰਡਿਤਾਂ ਦੀ ਰੋਟੀ ਰੋਜੀ ਬਹੁਤ ਚੰਗੀ ਚਲਦੀ ਹੈ। ਮਰਦਾਨੇ ਦੀ ਰਬਾਬ ਦੇ ਖਿੱਚੇ ਲੋਕ ਕਿੱਠੇ ਹੋ ਗਏ। ਇਥੇ ਗੁਰੂ ਸਾਹਿਬ ਜੀ ਨੇ ਪਿਤਰਾਂ ਪ੍ਰਤੀ ਪਿੰਡ ਭਰਾਣੇ ਛੱਡਣ ਦਾ ਪ੍ਰਚਾਰ ਕੀਤਾ ਅਤੇ ਆਖਿਆ ਕਿ ਤੀਰਥਾਂ ਤੇ ਨਹਾਉਣ ਨਾਲ ਮੰਨ ਦੀ ਮੈਲ ਦੂਰ ਨਹੀਂ ਹੁੰਦੀ। ਪਰਮਾਤਮਾਂ ਦੀ ਸਿਫ਼ਤ ਸਲਾਹ ਵਿਚ ਜੋੜੀ ਰੱਖਣਾ ਹੀ ਸਾਡੇ ਅੰਦਰ ਦੀ ਮੈਲ ਧੋਂਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਆਸਾਮ ਦੇ ਭੂਟਾਨ ਵਿਚ ਕਾਮਰੂਪ ਦੇਸ਼ ਪਹੁੰਚੇ। ਇਹ ਮੰਤ੍ਰ ਜੰਤ੍ਰ ਟੂਣੇ ਆਦਿਕ ਲਈ ਬੜਾ ਬਦਨਾਮ ਸੀ। ਬਿਹਾਰ, ਬੰਗਾਲ, ਆਸਾਮ, ਉੜੀਸਾ ਦੇ ਵਾਮ-ਮਾਰਗੀ ਮੰਦਰਾਂ ਵਿਚ ਮਦਿਰਾ, ਮਾਸ ਮੈਥੁਨ ਦਾ ਪ੍ਰਚਾਰ ਸੀ। ਗੁਰੂ ਨਾਨਕ ਸਹਿਬ ਜੀ ਨੇ ਸ਼ੁਧ ਆਚਰਨ ਉਤੇ ਜ਼ੋਰ ਦਿਤਾ, ਮਦਿਰਾ ਅਤੇ ਮਾਸ ਤੋਂ ਵਰਜਿਆ ਅਰਥਾਤ ‘ਖਾਓ ਪੀਓ ਮੌਜਾਂ ਲੁਟੋ’ ਵਾਲੀ ਗਿਰਾਵਟ ਭਰੀ ਜਿੰਦਗੀ ਦੀ ਨਿਖੇਦੀ ਕੀਤੀ। ਆਸਾਮ ਤੋਂ ਸਤਿਗੁਰੂ ਬੰਗਾਲ ਵਲ ਚਲੇ ਗਏ। ਬੰਗਾਲ (ਕਲਕੱਤਾ) ਵਿਚ ਦੁਰਗਾ ਪੂਜਾ ਤੇ ਝੋਟੇ ਦਾ ਬਲਿਦਾਨ ਦੇਣਾ ਆਮ ਪ੍ਰਚਲਿਤ ਹੈ।ਇਥੇ ਢਾਕੇਸ਼ਵਰੀ ਦੁਰਗਾ ਦਾ ਮੰਦਰ ਹੈ ਅਤੇ ਫਿਰ ਕਲਕੱਤੇ ਪਹੁੰਚੇ। ਦੁਰਗਾ ਦਾ ਮੰਦਰ ਕਲਕੱਤੇ ਵਿਚ ਹੈ। ਪਹਿਲਾਂ ਆਪ ਢਾਕੇ ਗਏ। ਸਾਰੇ ਸਫਰ ਅਤੇ ਇਹਨਾਂ ਥਾਵਾਂ ਤੇ ਸਤਿਗੁਰੂ ਜੀ ਨੇ ਇਕ ਪਰਮਾਤਮਾਂ ਦੀ ਉਪਾਸਨਾ ਦਾ ਪਰਚਾਰ ਕੀਤਾ ਅਤੇ ਆਖਿਆ ਕਿ ਸਭ ਦੇਵੀ ਦੇਵਤੇ ਉਸੇ ਦੇ ਹੁਕਮ ਵਿਚ ਹਨ ਅਤੇ ਇਹ ਪਥਰ ਦੀਆਂ ਮੂਰਤੀਆਂ ਤੁਹਾਡੇ ਜੀਵਨ ਦਾ ਪ੍ਰਯੋਜਨ ਪੂਰਾ ਨਹੀਂ ਕਰ ਸਕਦੀਆਂ।
ਉੜੀਸਾ ਵਿਚੋਂ ਲੰਘਦੇ ਹੋਏ ਜੂਨ 1510 ਵਿਚ ਮਰਦਾਨੇ ਦੇ ਨਾਲ ਜਗਨਨਾਥ ਪੁਰੀ ਪਹੁੰਚੇ ਜਦੋਂ ਕਿ ਇਥੇ ਦੀ ਮੂਰਤੀ ਦਾ ਸਥਾਪਨ ਦਿਵਸ ਸੀ। ਐਸਾ ਪ੍ਰਚਲਿਤ ਹੈ ਕਿ ਇਹ ਮੂਰਤੀ ਦੇਵਤਿਆਂ ਦੇ ਕਾਰੀਗਰ ਵਿਸ਼ਕਰਮਾਂ ਨੇ ਬਣਾਈ ਸੀ ਅਤੇ ਬ੍ਰਹਮਾ ਨੇ ਸਥਾਪਿਤ ਕੀਤਾ ਸੀ। ਸੋ ਲੋਕਾਂ ਵਲੋਂ ਇਸ ਨੂੰ ਜਗਤ ਨਾਥ ਮੰਨ ਲੈਣਾ ਸੁਭਾਵਿਕ ਸੀ। ਇਥੇ ਆਰਤੀ (ਥਾਲੀ ਵਿਚ ਦੀਵੇ ਅਤੇ ਸੁਗੰਧੀ ਰੱਖ ਕੇ ਮੂਰਤੀ ਸਾਮ੍ਹਣੇ ਘੁਮਾਣਾ) ਵਾਲੀ ਪੂਜਾ ਸ਼ਾਮ ਨੂੰ ਹੋਣੀ ਸੀ ਅਤੇ ਅਨੇਕਾਂ ਹਿੰਦੂ ਲੋਕ ਇਕੱਠੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖਬਰ ਫੈਲ ਚੁੱਕੀ ਸੀ ਸੋ ਪੰਡਤਾਂ ਨੇ ਗੁਰੂ ਜੀ ਨੂੰ ਆਰਤੀ ਵਿਚ ਸ਼ਾਮਲ ਹੋਣ ਲਈ ਆਖਿਆ। ਇਥੋਂ ਦਾ ਸਾਰਾ ਵਾਤਾਵਰਣ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਪੰਡਤਾਂ ਦੀ ਆਮਦਨ ਚੰਗੀ ਹੋ ਜਾਂਦੀ ਹੈ। ਭਰੇ ਇਕੱਠ ਵਿਚ ਗੁਰੂ ਸਾਹਿਬ ਨੇ ਸਮਝਾਣਾ ਸ਼ੁਰੂ ਕਰ ਦਿਤਾ ਕਿ ਇਹ ਪੱਥਰ ਦੀ ਮੂਰਤੀ ਜਗਤ ਨਾਥ ਨਹੀਂ ਹੋ ਸਕਦੀ ਦੂਸਰਾ ਕਰਤੇ ਦੀ ਆਰਤੀ ਤਾਂ ਸਾਰੀ ਕਾਇਨਾਤ ਕਰ ਰਹੀ ਹੈ। ਮੂਰਤੀ ਦੀ ਪੂਜਾ ਨਾ ਕਰਕੇ ਸਿਰਜਣਹਾਰ ਦੀ ਯਾਦ ਵਿਚ ਜੁੜਿਆ ਕਰੋ। ਇਥੇ ਹੀ ‘ਕਲਿਜੁਗ’ ਨਾਮ ਦੇ ਪਾਂਡੇ ਦਾ ਪੋਲ ਖੋਲਿਆ ਜੋ ਆਖਦਾ ਸੀ ਕਿ ਉਸਨੂੰ ਸਮਾਧੀ ਵਿਚ ਤ੍ਰੈ ਲੋਕ ਅਤੇ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਸ਼ਰਧਾ ਵੱਸ ਲੋਕ ਉਸਦੇ ਸਾਮ੍ਹਣੇ ਰੱਖੇ ਕਰਵੇ ਵਿਚ ਦਾਨ ਪਾ ਦੇਂਦੇ। ਸਤਿਗੁਰ ਜੀ ਨੇ ਉਸਦਾ ਲੋਟਾ ਪਿਛੇ ਰੱਖ ਦਿਤਾ ਅਤੇ ਜਦੋਂ ਉਸਦੀ ਸਮਾਧੀ ਟੁੱਟੀ ਤਾਂ ਕਰਵਾ ਨਾ ਦੇਖ ਕੇ ਘਬਰਾ ਗਿਆ ਤਾਂ ਲੋਕਾਂ ਦੀ ਸਮਝ ਵਿਚ ਆ ਗਿਆ ਕਿ ਇਹ ਸਾਰਾ ਪਖੰਡ ਹੀ ਕਰਦਾ ਹੈ। ਸਤਿਗੁਰੂ ਜੀ ਨੇ ਸਮਾਧੀਆਂ ਲਾਕੇ ਵਿਖਾਉਣ ਵਾਲਿਆਂ ਤੇ ਇਤਬਾਰ ਨਾ ਕਰਨ ਦਾ ਪ੍ਰਚਾਰ ਕੀਤਾ।
ਪੁਰੀ ਤੋਂ ਗੁਰੂ ਸਾਹਿਬ ਬੇਜ਼ਵਾੜੇ ਤੋਂ ਹੁੰਦੇ ਹੋਏ ਕੁੜਾਪੇ ਪਹੁੰਚੇ। ਕੁੜਾਪੇ ਵਿਚ ਕਈ ਲੋਕ ਗਲਾਂ ਵਿਚ ਪੱਥਰ ਦੀਆਂ ਜੁੱਤੀਆਂ (ਰਾਮ ਚੰਦਰ ਦੀਆ ਪਾਦਕਾਂ) ਬੰਨੀ ਅਤੇ ਕਈ ਗਣੇਸ਼ ਦੀ ਮੂਰਤੀ ਲਟਕਾਈ ਰੱਖਦੇ ਸਨ ਅਤੇ ਭਰਮ ਇਹ ਪਾਲਦੇ ਸੀ ਕਿ ਉਹਨਾਂ ਦੇ ਨੇੜੇ ਜਮ ਨਹੀਂ ਆਉਣਗੇ। ਗੁਰੂ ਸਾਹਿਬ ਨੇ ਵਹਿਮਾਂ-ਭਰਮਾਂ ਦਾ ਤਿਆਗ ਕਰਕੇ ਇਕ ਪਰਮਾਤਮਾ ਦੇ ਸਿਮਰਨ ਵਿਚ ਜੁੜਨ ਲਈ ਪ੍ਰੇਰਿਆ। ਉੜੀਸਾ ਤੋਂ ਰਾਮੇਸ਼ਵਰ ਤੱਕ ਦੇ ਪੂਰਬੀ ਇਲਾਕੇ ਵਿਚ ਦ੍ਰਾਵਿੜ ਰਹਿੰਦੇ ਹਨ। ਇਥੋਂ ਦੇ ‘ਭੀਲ’ ਲੜਾਕੇ ਅਤੇ ਤੀਰ ਕਮਾਉਣ ਵਿਚ ਮਾਹਿਰ ਹੁੰਦੇ ਹਨ। ਮਾਣਸ ਖਾਣੇ ਅਤੇ ਨੀਵੇਂ ਜਾਣੇ ਜਾਂਦੇ ਹਨ। ਇਥੇ ਜਿੰਦ ਜਾਣ ਦਾ ਬਹੁਤ ਖਤਰਾ ਸੀ ਪਰ ਗੁਰੂ ਜੀ ਨੇ ਇਹਨਾਂ ਨੂੰ ਜਿੰਦਗੀ ਦਾ ਸਹੀ ਰਸਤਾ ਵਿਖਾਣਾ ਜਰੂਰੀ ਸਮਝਿਆ। ਕੌਡਾ ਰਾਖਸ਼ਸ ਨਹੀਂ ਇਕ ਭੀਲ ਸੀ। ਮਰਦਾਨਾ ਕਿਸੇ ਤਰਾਂ ਕੌਡੇ ਦੇ ਹੱਥ ਆਗਿਆ ਅਤੇ ਨਾਲ ਨਾ ਦੇਖ ਕੇ ਗੁਰੂ ਸਾਹਿਬ ਜੀ ਨੇ ਜਾ ਲੱਭਾ। ਗੁਰੂ ਨਾਨਕ ਸਹਿਬ ਜੀ ਦੇ ਚੇਹਰੇ ਦਾ ਜਲਾਲ ਦੇਖ ਕੇ ਉਸਦੇ ਦਿਲ ਦੀ ਕਠੋਰਤਾ ਦੂਰ ਹੋ ਗਈ। ਸਤਿਗੁਰ ਜੀ ਨੇ ਆਪਣੇ ਉਪਦੇਸ਼ ਨਾਲ ਉਸਨੂੰ ਆਦਮ-ਖ਼ੋਰੀ ਤੋਂ ਹਟਾ ਕੇ ਚੰਗੇ ਸਲੂਕ ਵਾਲਾ ਮਨੁੱਖ ਬਣਾ ਦਿਤਾ।
ਪਾਲੀਪੁਰ ਵਿਚ ਜੋਗੀਆਂ ਨੇ ਸਤਿਗੁਰ ਜੀ ਨੂੰ ਤਿਲਾਂ ਦਾ ਇਕ ਦਾਣਾ ਭੇਟ ਕਰਕੇ ਸਭਨਾਂ ਵਿਚ ਵਰਤਾਉਣ ਵਾਸਤੇ ਆਖਿਆ। ਗੁਰੂ ਸਹਿਬ ਨੇ ਇਹ ਦਾਣਾਂ ਪਾਣੀ ਵਿਚ ਘੋਟ ਕੇ ਸਾਰਿਆ ਵਿਚ ਵੰਡ ਦਿਤਾ। ਇਸ ਤੋਂ ਬਾਅਦ ਗੁਰੂ ਸਾਹਿਬ ਰਾਮੇਸ਼ਵਰ ਮਾਰਚ 1511 ਵਿਚ ਪਹੁੰਚੇ। ਐਸੀ ਮਾਨਤਾ ਹੈ ਕਿ ਰਾਮ ਚੰਦਰ ਜੀ ਨੇ ਇਥੇ ਲੰਕਾ ਜਾਣ ਲਈ ਪੁਲ ਬਣਨ ਦੇ ਸਮੇਂ ਸ਼ਿਵਲਿੰਗ ਦੀ ਅਸਥਾਪਨਾ ਕੀਤੀ ਸੀ। ਇਥੋਂ ਗੁਰੂ ਸਾਹਿਬ ਬੇੜੀ (ਜਹਾਜ਼) ਰਾਹੀਂ (14 ਕੁ ਮੀਲ) ਸਿੰਘਲਾਦੀਪ, ਜਿਸ ਨੂੰ ਅੱਜ ਸ੍ਰੀ-ਲੰਕਾ ਆਖਦੇ ਹਨ ਗਏ। ਲਹੌਰ ਨਿਵਾਸੀ ਮਨਸੁਖ ਇਹਨਾਂ ਸ਼ਹਿਰਾਂ ਵਿਚ ਵਿਆਪਾਰ ਕਰਿਆ ਕਰਦਾ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਨ ਕਰਕੇ ਉਸਦੀ ਜੀਵਨ ਜਾਚ ਸੁਚਜੀ ਬਣ ਚੁੱਕੀ ਸੀ ਅਤੇ ਇਸ ਤਰਾਂ ਇਥੋਂ ਦੇ ਲੋਕਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਜਾਣਕਾਰੀ ਸੀ। ਸ਼ਿਵਨਾਭਿ ਰਾਜੇ ਦੇ ਮੰਨ ਵਿਚ ਗੁਰੂ ਸਾਹਿਬ ਨੂੰ ਮਿਲਨ ਦੀ ਬਹੁਤ ਖਿੱਚ ਸੀ ਪਰ ਭੇਖੀ ਸਾਧ ਰਾਜੇ ਤੋਂ ਲਾਭ ਲੈਣ ਲਈ ਆਪਣੇ ਆਪ ਨੂੰ ਗੁਰੂ ਨਾਨਕ ਆਖ ਦੇਂਦੇ ਪਰ ਸੁੰਦਰ ਇਸਤ੍ਰੀਆਂ ਦੀ ਪਰਖ ਵਿਚ ਡੋਲ ਜਾਂਦੇ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਸੁੰਦਰੀਆਂ ਅਤੇ ਆਮ ਲੋਕਾਂ ਨੂੰ ਇਕ ਪਰਮਾਤਮਾ ਦੀ ਭਗਤੀ ਅਤੇ ਖ਼ਲਕਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿਤਾ। ਗੁਰੂ ਸਾਹਿਬ ਇਥੇ ਕੋਈ ਇਕ ਸਾਲ ਪਰਚਾਰ ਕਰਦੇ ਰਹੇ। ਰਾਜਿਆ ਦਾ ਪਰਸਪਰ ਵਿਰੋਧ ਵੀ ਖਤਮ ਹੋ ਗਿਆ।
ਇਥੋਂ ਗੁਰੂ ਸਾਹਿਬ ਜਹਾਜ਼ ਰਾਹੀ ਕੋਚੀਨ ਪਹੁੰਚੇ। ਰੱਸਤੇ ਵਿਚ ਪਾਂਧਰਪੁਰ, ਜਿਥੇ ਨਾਮਦੇਵ ਜੀ ਨੇ ਜਿੰਦਗੀ ਦਾ ਬਹੁਤ ਸਮਾਂ ਗੁਜ਼ਾਰਿਆ ਅਤੇ ਉਚੀ-ਨੀਵੀਂ ਜਾਤ ਦੇ ਵਿਤਕਰੇ ਦੇ ਵਿਰੁਧ ਪਰਚਾਰ ਕੀਤਾ ਸੀ, ਤੋਂ ਹੁੰਦੇ ਹੋਏ ਬਾਰਸੀ ਪਹੁੰਚੇ (ਇਥੇ ਭਗਤ ਤ੍ਰਿਲੋਚਨ ਜੀ ਦਾ ਜਨਮ ਹੋਇਆ ਸੀ। ਮਾਰਚ 1514 ਨੂੰ ਨਾਸਿਕ ਪਹੁੰਚੇ ਅਤੇ ਫਿਰ ਇਕ ਪਰਮਾਤਮਾ ਦੀ ਭਗਤੀ ਦੀ ਪ੍ਰੇਰਣਾ ਕਰਦੇ ਹੋਏ ਔਰੰਗਾਬਾਦ ਅਤੇ ਫਿਰ ਬੁਰਹਾਨਪੁਰ ਜਿਥੇ ‘ਓਅੰਕਾਰ’ ਮੰਦਰ ਹੈ ਜਿਥੇ ਸ਼ਿਵਲਿੰਗ ਨੂੰ ਹੀ ਓਅੰਕਾਰ ਕਹਿ ਕੇ ਪੂਜਦੇ ਹਨ। ਇਥੇ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਉਹ ‘ਓਅੰਕਾਰ’ ਬਾਣੀ ਰਾਮਕਲੀ ਰਾਗ ਵਿਚ ਦਰਜ ਹੈ। ਇਥੋਂ ਗੁਰੂ ਸਾਹਿਬ ਉਜੈਨ ਗਏ ਅਤੇ ਫਿਰ ਪਾਲੀਟਾਣੇ ਅਗਸਤ 1514 ਵਿਚ ਗਏ। ਇਥੇ ਜੈਨ-ਮਤ ਦਾ ਮੰਦਰ ਹੈ। ਜੈਨੀ ਨੱਕ ਤੇ ਕੱਪੜਾ ਬਣੀ ਰੱਖਦੇ ਹਨ ਅਤੇ ਪੈਰੋਂ ਨੰਗੇ ਤੁਰਦੇ ਹਨ। ਸਤਿਗੁਰ ਜੀ ਨੇ ਇਸ਼ਨਾਨ-ਹੀਣ ਕੁਚੀਲ ਜੀਵਨ ਤੋਂ ਵਰਜਿਆ ਅਤੇ ਸਮਝਾਇਆ ਕਿ ਜੀਵ-ਹਿੰਸਾ ਦੇ ਵਹਿਮ ਵਿਚ ਪੈ ਕੇ ਪਾਣੀ ਤੋਂ ਇਤਨਾ ਸੰਙਣਾ ਜੀਵਨ ਨੂੰ ਗ਼ਲਤ ਰੋਸਤੇ ਤੇ ਤੋਰਨ ਵਾਲਾ ਮਾਰਗ ਹੈ।
ਇਥੋਂ ਆਪ ਸੋਮਨਾਥ ਦੇ ਮੰਦਰ ਪਹੁੰਚੇ। 1024 ਵਿਚ ਮਹਿਮੂਦ ਗਜਨਵੀ ਨੇ ਇਸ ਵਿਚੋਂ ਸੋਨੇ ਅਤੇ ਹੀਰੇ ਜਵਾਹਰਾਤ ਨੂੰ ਲੁਟਿਆ ਸੀ। ਇਥੇ ਵੀ ਸ਼ਿਵਲਿੰਗ ਦੀ ਪੂਜਾ ਤੋਂ ਜਨਤਾ ਨੂੰ ਸੁਚੇਤ ਕੀਤਾ। ਇਹ ਸਾਰਾ ਸਫਰ ਕਰਦੇ ਹੋਏ ਸਤਿਗੁਰੂ ਜੀ ਦੁਆਰਕਾ ਪਹੁੰਚੇ। ਦੁਆਰਕਾ ਅਤੇ ਨਾਗੇਸ਼ਵਰ ਵਿਚ ਮੂਰਤੀਆਂ ਦੀ ਪੂਜਾ ਕਰਨ ਤੋਂ ਲੋਕਾਂ ਨੂੰ ਵਿਵਰਜਤ ਕੀਤਾ ਅਤੇ ਇਕ ਪਰਮਾਤਮਾ ਦੇ ਨਾਮ ਵਿਚ ਧਿਆਂਨ ਜੋੜਣ ਦਾ ਉਪਦੇਸ਼ ਦਿਤਾ। ਇਥੋਂ ਗੁਰੂ ਸਾਹਿਬ ਰਾਜਪੂਤਾਨੇ ਦੇ ਚਤੌੜ ਅਤੇ ਅਜਮੇਰ ਤੋਂ ਹੁੰਦੇ ਪੁਸ਼ਕਰ ਤੀਰਥ ਪਹੁੰਚੇ। 1515 ਦੀ ਵਿਸਾਖੀ ਨੂੰ ਆਪ ਇਥੇ ਸਨ ਜਦੋਂ ਇਥੇ ਬੜਾ ਭਾਰੀ ਮੇਲਾ ਲੱਗਦਾ ਹੈ। ਇਥੋਂ ਦੇ ਪਾਂਡੇ ਇਹ ਪ੍ਰਚਾਰ ਕਰਦੇ ਹਨ ਕਿ ਪੁਸ਼ਕਰ ਤੀਰਥ ਤੇ ਇਸ਼ਨਾਨ ਕਰਨ ਤੋਂ ਬਿਨਾ ਕਿਸੇ ਵੀ ਤੀਰਥ ਦੀ ਯਾਤ੍ਰਾ ਸਫ਼ਲ ਨਹੀਂ ਹੁੰਦੀ। ਸਤਿਗੁਰ ਜੀ ਨੇ ਇਕੱਠੇ ਹੋਏ ਸ਼ਰਧਾਲੂਆਂ ਨੂੰ ਸਮਝਾਇਆ ਕਿ ਸਰੀਰ ਨੂੰ ਧੋਤਿਆ ਮਨ ਸਾਫ ਨਹੀਂ ਹੁੰਦਾ। ਭਾਵੇਂ ਕੋਈ ਤੀਰਥ ਹੋਵੇ ਉਥੇ ਇਸ਼ਨਾਨ ਕਰਨ ਨਾਲ ਮੰਨ
ਦੇ ਵਿਕਾਰ ਤਾਂ ਬਣੇ ਰਹਿੰਦੇ ਹਨ ਅਤੇ ਯਾਤ੍ਰਾ ਸਫ਼ਲ ਹੋਣ ਦਾ ਤਾਂ ਅੱਗੇ ਦਰਗਾਹ ਵਿਚ ਜਾਕੇ ਹੀ ਪਤਾ ਲਗਦਾ ਹੈ। ਇਥੋਂ ਗੁਰੂ ਸਾਹਿਬ ਮਥੁਰਾ ਪਹੁੰਚੇ ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸ਼ਵ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇਥੋਂ ਦੇ ਪ੍ਰਾਣੀਆਂ ਦੀ ਜੀਵਨ ਪੱਧਰ ਗਿਰੀ ਹੋਈ ਸੀ। ਪਾਂਡਿਆ ਦਾ ਕਹਿਣਾ ਸੀ ਕਿ ਇਹ ਕਲਯੁਗ ਦਾ ਪ੍ਰਭਾਵ ਹੈ। ਇਹ ਇਕ ਚਤੁਰਤਾ ਭਰਿਆ ਉੱਤਰ ਸੀ। ਸਤਿਗੁਰੂ ਜੀ ਦੇ ਬਚਨਾਂ ਅਤੇ ਮਰਦਾਨੇ ਦੀ ਰਬਾਬ ਨੇ ਸੁੱਤੇ ਮਨਾਂ ਨੂੰ ਜਗਾ ਦਿੱਤਾ। ਸਤਿਗੁਰੂ ਜੀ ਨੇ ਆਖਿਆ ਕਿ ਦਸੋ ਕਲਿਯੁਗ ਕਿਥੇ ਬੈਠਾ ਹੈ ਕਿਉਂਕਿ ਸੂਰਜ, ਚੰਦਰਮਾ, ਤਾਰੇ, ਧਰਤੀ ਅਤੇ ਪਉਣ ਪਾਣੀ ਜੋ ਸਤਯੁਗ ਵਿਚ ਸਨ ਉਹੋ ਤਾਂ ਹੁਣ ਹਨ। ਕਲਿਜੁਗ ਬਾਹਰ ਨਹੀਂ ਸਗੋਂ ਸਾਡੇ ਅੰਦਰੋਂ ਪਰਗਟ ਹੁੰਦਾ ਹੈ ਜਦੋਂ ਸਾਡਾ ਆਚਰਣ ਗਿਰ ਜਾਂਦਾ ਹੈ। ਸਾਡੇ ਵਿਕਾਰ ਹੀ ਕਲਿਯੁਗ ਹੈ।
ਮਥੁਰਾ ਤੋਂ ਦਿੱਲੀ ਮਜਨੂੰ ਦੇ ਟਿਲੇ ਆਏ ਅਤੇ ਫਿਰ ਕੁਰਖੇਤਰ ਤੋਂ ਹੁੰਦੇ ਹੋਏ ਥਾਨੇਸਰ ਸਤੰਬਰ 1515 ਨੂੰ ਪਹੁੰਚੇ। ਇਥੇ ਵੀ ਹਿੰਦੂ ਲੋਕ ਆਪਣੇ ਪਿਤ੍ਰਾਂ ਨਮਿੱਤ ਪਿੰਡ ਭਰਾਂਦੇ ਹਨ ਅਤੇ ਬਹੁਤ ਦਾਨ ਪੁੰਨ ਕਰਦੇ ਹਨ। ਮੌਤ ਵੇਲੇ ਹੱਥ ਤੇ ਰੱਖਿਆ ਦੀਵਾ ਤਾਂ ਬੁੱਝ ਜਾਂਦਾ ਹੈ ਪਰ ਇਹ ਪਾਂਡੇ ਕਰਮ ਕਾਂਡ ਕਰਾਈ ਜਾਂਦੇ ਹਨ। ਸਤਿਗੁਰੂ ਜੀ ਨੇ ਲੋਕਾਂ ਨੂੰ ਸੁਚੇਤ ਕੀਤਾ ਅਤੇ ਪਾਂਡਿਆ ਨੂੰ ਸਮਝਾਇਆ ਕਿ ਜੇਕਰ ਇਥੇ ਦਿੱਤਾ ਦਾਨ ਬਹੁਤ ਵੱਧਦਾ ਫੁਲਦਾ ਹੈ ਤਾਂ ਤੁਹਾਡੀ ਠੱਗੀ, ਬੇ-ਈਮਾਨੀ ਭੀ ਇਸੇ ਹਿਸਾਬ ਨਾਲ ਵਧ ਰਹੀ ਹੈ, ਜੋ ਤੁਹਾਨੂੰ ਲੈ ਡੁੱਬੇਗੀ। ਸੂਰਜ ਗ੍ਰਹਿਣ ਤੇ ਸਤਗੁਰੂ ਜੀ ਕੁਰਖੇਤਰ ਤੀਰਥ ਤੇ ਸਨ। ਇਸ ਦਿਨ ਨੂੰ ਹਿੰਦੂ ਲੋਕ ਬਹੁਤ ਮਹੱਤਵ ਪੂਰਨ ਮੰਨਦੇ ਹਨ ਅਤੇ ਕੀਤਾ ਦਾਨ ਪੁੰਨ ਭੀ ਫਲਦਾ ਹੈ। ਸੂਰਜ ਗ੍ਰਹਿਣ ਦੇ ਸਾਰੇ ਸਮੇਂ ਇਸ਼ਨਾਨ ਕਰਨਾ ਚੰਗਾ ਸਮਝਿਆ ਜਾਂਦਾ ਹੈ। ਸਬੱਬ ਨਾਲ ਇਕ ਰਾਜਾ ਹਰਨ ਮਾਰ ਲਿਆਇਆ ਅਤੇ ਉਸਨੇ ਉਹ ਗੁਰੂ ਜੀ ਨੂੰ ਭੇਟ ਕਰ ਦਿਤਾ। ਸਤਿਗੁਰੂ ਜੀ ਨੇ ਸੂਰਜ ਗ੍ਰਹਿਣ ਦੇ ਸਮੇਂ ਹੀ ਉਹ ਮਾਸ ਰਿੰਨ੍ਹਣਾ ਰਖਾ ਦਿਤਾ। ਬਸ ਫੇਰ ਕੀ ਸੀ ਲੋਕ ਇਕੱਠੇ ਹੋ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਗ੍ਰਹਣ ਇਕ ਕੁਦਰਤੀ ਘਟਨਾ ਹੈ ਇਸ ਨਾਲ ਕੋਈ ਬਿਪਤਾ ਨਹੀਂ ਆਉਂਦੀ ਜੋ ਤੁਹਾਡੇ ਦਾਨ ਦਿੱਤਆਂ ਦੂਰ ਹੋਵੇਗੀ ਸਗੋਂ ਲੋੜ ਵੰਧ ਦੀ ਮਦਦ ਕਰੋ ਅਤੇ ਵਹਿਮਾਂ ਨੂੰ ਛੱਡ ਕੇ ਇਕ ਕਰਤੇ ਦੀ ਭਗਤੀ ਕਰਨ ਦਾ ਰਸਤਾ ਫੜੋ। ਇਥੋਂ ਅਗਸਤ 1515 ਨੂੰ ਸਰਸੇ ਪਹੁੰਚੇ ਜੱਦ ਰੋਜ਼ਿਆਂ ਦਾ ਸਮਾਂ ਸੀ। ਇਥੇ ਇਲਾਕੇ ਦੇ ਅਨੇਕਾਂ ਹਿੰਦੂ ਕਬਰ ਪ੍ਰਸਤੀ ਅਤੇ ਵਰਤ ਰੋਜ਼ੇ ਆਦਿ ਨੂੰ ਅਪਨਾ ਰਹੇ ਸਨ ਤਾਕਿ ਮਰਨ ਬਾਅਦ ਬਹਿਸ਼ਤ ਵਿਚ ਪਹੁੰਚ ਜਾਣ। ਮੁਰੀਦਾਂ ਦੀ ਕਾਰ ਭੇਟਾ ਨਾਲ ਪੀਰਾਂ ਵਾਸਤੇ ਇਥੇ ਹੀ ਬਹਿਸ਼ਤ ਬਣਇਆ ਹੋਇਆ ਸੀ। ਗੁਰੂ ਨਾਨਕ ਸਾਹਿਬ ਕੁਝ ਦਿਨ ਸਰਸੇ ਠਹਿਰੇ, ਪੀਰਾਂ ਨੂੰ ਸਮਝਾਇਆ ਕਿ ਸ਼ਰਧਾ ਤੋਂ ਇਉਂ ਧਨ ਕਮਾਉਣਾ ਨੇਕ ਕੰਮ ਨਹੀਂ ਹੈ ਅਤੇ ਮੁਰੀਦਾਂ ਨੂੰ ਆਖਿਆ ਕਿ ਰੱਬ ਦੀ ਬੰਦਗੀ ਅਤੇ ਖ਼ਲਕਤ ਦੀ ਸੇਵਾ ਕਰਕੇ ਆਪਣੇ ਵਾਸਤੇ ਇਥੇ ਹੀ ਬਹਿਸ਼ਤ ਪੈਦਾ ਕਰੋ।
ਸਰਸੇ ਤੋਂ ਗੁਰੂ ਸਾਹਿਬ ਸੁਲਤਾਨ ਪੁਰ ਨਵੰਬਰ 1515 ਵਿਚ ਪਹੁੰਚੇ। ਬੇਬੇ ਨਾਨਕੀ, ਭਾਈ ਜੈਰਾਮ ਜੀਨਵਾਬ ਦੌਲਤ ਖ਼ਾਂ ਅਤੇ ਗੁਰੂ ਸਾਹਿਬ ਦੇ ਪੂਰਣੇ ਸਤਸੰਗੀਆਂ ਨੇ ਗਹੁਤ ਖੁਸ਼ੀਆਂ ਮੰਨਾਈਆਂ। ਸੋ ਇਸ ਤਰਾਂ ਪਹਿਲੀ ਉਦਾਸੀ ਸਵਾ ਕੁ ਅੱਠ ਸਾਲ ਦੀ ਸੀ ਅਤੇ ਕੋਈ 6137 ਮੀਲ ਦਾ ਸਫ਼ਰ ਗੁਰੂ ਸਾਹਿਬ ਨੇ ਕੀਤਾ ਸੀ। ਸੁਲਤਾਨਪੁਰ ਕੁਝ ਦਿਨ ਠਹਿਰ ਕੇ ਗੁਰੂ ਜੀ ਤਲਵੰਡੀ ਪਹੁੰਚੇ। ਇਸ ਸਮੇਂ ਪਿਤਾ ਕਾਲੂ ਜੀ ਕੋਈ 75 ਸਾਲ ਦੇ ਹੋ ਚੁੱਕੇ ਸਨ ਅਤੇ ਪੁੱਤਰ ਦਾ ਵਿਯੋਗ ਹੋਣ ਕਰਕੇ ਬੇਚੈਨ ਵੀ ਰਹਿੰਦੇ ਸਨ। ਇਕੋ ਇਕ ਪੁੱਤਰ ਦੇ ਇਤਨੇ ਸਮੇਂ ਬਾਅਦ ਮਿਲਨ ਤੇ ਬਹੁਤ ਖੁਸ਼ੀ ਮੰਨਾਈ ਗਈ। ਗੁਰੂ ਨਾਨਕ ਸਾਹਿਬ ਕੋਈ ਪੌਣੇ ਸੰਤਾਲੀ ਸਾਲ ਦੇ ਹੋ ਚੁੱਕੇ ਸਨ। ਭਾਈ ਮਰਦਾਨਾ ਜੀ ਭੀ ਆਪਣੇ ਪਰਿਵਾਰ ਨੂੰ ਜਾ ਮਿਲੇ। ਗੁਰੂ ਨਾਨਕ ਸਾਹਿਬ ਦੀ ਕੀਰਤਨ ਆਤਮਕ ਖੁਰਾਕ ਸੀ ਅਤੇ ਮਰਦਾਨਾਂ ਭੀ ਗੁਰੂ ਸਾਹਿਬ ਜੀ ਤੋਂ ਬਗੈਰ ਨਹੀਂ ਰਹਿ ਸਕਦਾ ਸੀ। ਫਿਰ ਗੁਰੂ ਸਾਹਿਬ ਆਪਣੇ ਪਰਿਵਾਰ ਨੂੰ ਪਖੋਕੇ ਰੰਧਾਵੇ ਜਾ ਮਿਲੇ। ਇਥੇ ਹੀ ਆਪਣੇ ਸੌਹਰੇ ਪਰਿਵਾਰ ਨੂੰ ਮਿਲੇ। ਇਸ ਪਿੰਡ ਦਾ ਚੌਧਰੀ ਅਜਿਤਾ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ। ਆਪਣੇ ਪਰਚਾਰ ਨੂੰ ਪੱਕੇ ਪੈਰਾਂ ਉੱਤੇ ਕਰਨ ਹਿਤ ਸਤਿਗੁਰੂ ਜੀ ਨੇ ਕੇਂਦਰੀ ਅਸਥਾਨ ਕਰਤਾਰਪੁਰ ਨੂੰ ਚੁਣਿਆ ਅਤੇ ਇਸ ਨੂੰ ਵਸਾਉਣਾ ਸ਼ੁਰੂ ਕਰ ਦਿਤਾ। ਕਰਤਾਰਪੁਰ ਵਿਚ ਧਰਮਸਾਲਾ ਬਣ ਗਈ ਤਾਂ ਆਪ ਦੇ ਮਾਤਾ ਪਿਤਾ ਵੀ ਇਥੇ ਹੀ ਲੈਆਂਦੇ ਗਏ।
ਜਨਵਰੀ 1516 ਵਿਚ ਕਰਤਾਰਪੁਰ ਦਾ ਕੰਮ ਸ਼ੁਰੁ ਕੀਤਾ ਗਿਆ ਅਤੇ ਗੁਰੁ ਸਾਹਿਬ ਦੇ 7-8 ਮਹੀਨੇ ਲੱਗ ਗਏ ਤਾਂ ਸਤਗੁਰੂ ਜੀ ਨੇ ਦੂਸਰੀ ਉਦਾਸੀ ਤੇ ਜਾਣ ਦਾ ਮੰਨ ਬਣਾ ਲਿਆ । ਇਥੋਂ ਆਪ ਸਿਆਲਕੋਟ ਪਹੁੰਚੇ ਜਿਥੇ ‘ਪੀਰ ਹਮਜ਼ਾ’ ਨੇ ਇਸਲਾਮ ਦਾ ਪਰਚਾਰ ਕਰਨ ਦਾ ਟਿਕਾਣਾ ਬਣਾ ਲਿਆ ਸੀ। ਜੱਦ ਉਹ ਕਿਸੇ ਪਿੰਡ ਵਾਲੇ ਨਾਲ ਨਰਾਜ਼ ਹੋਇਆ ਤਾਂ ਪਿੰਡ ਨੂੰ ਗਰਕ ਕਰਨ ਲਈ ਚਾਲੀ ਦਿਨ ਦਾ ਵਰਤ ਰੱਖ ਲਿਆ। ਗੁਰੂ ਸਾਹਿਬ ਜੀ ਦੀ ਆਮਦ ਅਤੇ ਮਰਦਾਨੇ ਦੀ ਰਬਾਬ ਦੀ ਧੁੰਨੀ ਨਾਲ ਉਸਦਾ ਆਸਣ ਡੋਲ ਗਿਆ। ਸਤਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਕਿਸੇ ਇਕ ਦੀ ਗਲਤੀ ਕਾਰਨ ਅਨੇਕਾਂ ਦੀ ਤਬਾਹੀ ਕਰਨਾ ਠੀਕ ਨਹੀਂ ਹੈ। ਇਥੈ ਹੀ ਮਰਦਾਨੇ ਦੇ ਕਾਗਜ਼ ਤੇ ਮੂਲੇ ਖਤਰੀ ਨੇ “ਮਰਨਾ ਸੱਚ ਅਤੇ ਜੀਊਣਾ ਝੂਠ” ਲਿਖ ਕੇ ਦਿਤਾ ਸੀ। ਇਥੋਂ ਆਪ ਸਤੰਬਰ 1517 ਦੇ ਨਰਾਤਿਆਂ ਨੂੰ ਜੰਮੂ ਵੈਸ਼ਨੋ ਦੇਵੀ ਦੇ ਮੰਦਰ ਮਰਦਾਨੇ ਨਾਲ ਪਹੁੰਚ ਗਏ। ਨਰਾਤਿਆਂ ਵਿਚ ਬਹੁ ਗਿਣਤੀ ਵਿਚ ਆਏ ਯਾਤਰੂਆਂ ਨੂੰ ਮੂਰਤੀ ਪੂਜਾ ਛੱਡ ਕੇ ਪਰਮਾਤਮਾ ਦੀ ਭਗਤੀ ਕਰਨ ਅਤੇ ਆਤਮਕ ਜੀਵਨ ਦੇ ਸਹੀ ਰਸਤੇ ਤੇ ਪ੍ਰੇਰਿਆ। ਇਸ ਤੋਂ ਬਾਅਦ ਆਪ ਅਮਰਨਾਥ ਦੇ ਮੰਦਰ ਪਹੁੰਚੇ। ਕੀਰਤਨ ਦੀ ਬਰਕਤ ਨਾਲ ਇਥੇ ਵੀ ਯਾਤਰੂਆਂ ਨੂੰ ਕਲਪਿਤ ਮੂਰਤੀਆਂ ਦੀ ਪੂਜਾ ਵਲੋਂ ਹਟਾ ਕੇ ਪਰਮਾਤਮਾ ਦੀ ਭਗਤੀ ਨਾਲ ਜੋੜਿਆ। ਅਮਰਨਾਥ ਤੋਂ ਅੱਗੇ ਉੱਚੇ ਪਰਬਤਾਂ ਨੂੰ ‘ਸੁਮੇਰ ਪਰਬਤ’ (ਪਹਾੜਾਂ ਵਿਚੋਂ ਉੱਚਾ ਪਹਾੜ) ਆਖਦੇ ਹਨ ਅਤੇ ਇਥੋਂ ਗੰਗਾ ਨਿਕਲਦੀ ਹੈ। ਇਥੇ ਸਿਧਾਂ ਦੀ ਇਕ ਮੰਡਲੀ ਨਾਲ ਗੁਰੂ ਸਾਹਿਬ ਜੀ ਦਾ ਮੇਲ ਹੋਇਆ। ਸਿੱਧ ਗੁਰੂ ਸਾਹਿਬ ਜੀ ਦਾ ਕਹਿਰ ਦੀ ਸਰਦੀ, ਜੰਗਲੀ ਜਾਨਵਰਾਂ ਦਾ ਖਤਰਾ ਅਤੇ ਬਿਖੜੇ ਪੈਂਡਾ ਤੈਹ ਕਰਨ ਦੀ ਨਿਰਭੈਤਾ ਦੇਖ ਕੇ ਦੰਗ ਹੋ ਗਏ।
ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਪੰਥ ਵਿਚ ਮਿਲਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਰਿਧੀਆਂ ਸਿਧੀਆਂ ਦੀ ਤਾਕਤ ਨੂੰ ਵਰਤਿਆ ਪਰ ਗੁਰੂ ਸਾਹਿਬ ਤੇ ਕੋਈ ਅਸਰ ਨਾ ਹੋਇਆ। ਸਿੱਧ ਦੁਨੀਆਂ ਦੀ ਮਾਇਆ ਦੇ ਤਿਆਗੀ ਹੋਣ ਦਾ ਭਰਮ ਅਤੇ ਫ਼ਖਰ ਪਾਲ ਰਹੇ ਸਨ। ਸਿੱਧ ਅੱਚਲ ਬਟਾਲੇ ਸ਼ਿਵਰਾਤ੍ਰੀ ਦੇ ਮੇਲੇ ਤੇ ਚਲੇ ਗਏ ਅਤੇ ਸਤਿਗੁਰੂ ਬਟਾਲੇ ਤੋਂ ਕਸ਼ਮੀਰੀ ਲੋਕਾਂ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜਣ ਲਈ ਤੁਰ ਪਏ। ਅੱਚਲ ਬਟਾਲੇ ਜੋ ਸਿੱਧ ਗੋਸ਼ਟ ਹੋਈ ਉਸਦਾ ਭਾਈ ਗੁਰਿਦਾਸ ਜੀ ਨੇ ਲਿਖਿਆ ਹੈ ਅਤੇ ਜੋ ਸਿੱਧਾਂ ਨੂੰ ਤਾੜਨਾ ਕੀਤੀ ਉਸਦਾ ਵੀ ਵਰਨਣ ਕੀਤਾ ਹੈ।
ਸਬਦਿ ਜਿੱਤੀ ਸਿੱਧ-ਮੰਡਲੀ ਕੀਤੋਸ ਆਪਣਾ ਪੰਥੁ ਨਿਰਾਲਾ॥
ਕਲਿਜੁਗਿ ਨਾਨਕ ਨਾਮੁ ਸੁਖਾਲਾ॥
ਸਤਿਗੁਰੂ ਜੀ ਦੀ ਇਹ ਉਦਾਸੀ ਜੋਗੀ ਫੇਰੀ ਸੀ ਪਰ ਜੋ ਸਿੱਖ ਧਰਮ ਦਾ ਬੂਟਾ ਸਤਿਗੁਰੂ ਜੀ ਨੇ ਲਾਇਆ ਉਹ ਸਹਿਜੇ ਸਹਿਜੇ ਵੱਧਣਾ-ਫੁਲਣਾ ਸ਼ੁਰੂ ਹੋ ਗਿਆ ਇਥੋਂ ਤੱਕ ਕਿ ਪੰਡਿਤ ਬ੍ਰਹਮਦਾਸ ਅਤੇ ਪੰਡਿਤ ਚਤੁਰਦਾਸ ਕਸ਼ਮੀਰੀ ਬ੍ਰਾਹਮਣ ਸਾਲਗ੍ਰਾਮ ਦੀ ਪੂਜਾ ਛੱਡ ਕੇ ਪਰਮਾਤਮਾ ਦੀ ਭਗਤੀ ਵਿਚ ਲੱਗ ਗਏ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਤੱਕ ਕਸ਼ਮੀਰ ਵਿਚ ਅਨੇਕਾਂ ਵਡਭਾਗੀ ਪ੍ਰਾਣੀ ਗੁਰੂ ਨਾਨਕ ਪਾਤਸ਼ਾਹ ਦੇ ਸ਼ਰਧਾਲੂ ਬਣ ਚੁੱਕੇ ਸਨ। ਗੁਰੂ ਸਾਹਿਬ ਕਰਤਾਰਪੁਰ ਵਾਪਸ 1518 ਦੇ ਅੱਧ ਵਿਚ ਆਏ।
ਕੁਝ ਸਮੇਂ ਬਾਅਦ ਹੀ ਸਤਿਗੁਰੂ ਜੀ ਨੇ ਮਰਦਾਨੇ ਨਾਲ ਤੀਸਰੀ ਉਦਾਸੀ ਸਮੇਂ 1518 ਦੇ ਦਸੰਬਰ ਮਹੀਨੇ ਹੱਜ ਤੇ ਮੱਕੇ ਪਹੁੰਚਣ ਦਾ ਪ੍ਰੋਗਰਾਮ ਬਣਾ ਲਿਆ। ਸਤਿਗੁਰੂ ਜੀ ਮਰਦਾਨੇ ਨਾਲ ਕਸੂਰ ਤੋਂ ਹੁੰਦੇ ਪਾਕਪਟਨ ਪਹੁੰਚੇ। ਇਥੇ ਬਾਬਾ ਫ਼ਰੀਦ ਜੀ ਦੀ ਗੱਦੀ ਤੇ ਸ਼ੇਖ ਬ੍ਰਹਮ ਬੈਠਾ ਹੋਇਆ ਸੀ। ਭਾਬਾ ਫਰੀਦ ਜੀ ਦੀ ਮਿਠਾਸ ਅਤੇ ਨਿਮ੍ਰਤਾ ਨੇ ਲੱਖਾਂ ਬੰਦਿਆਂ ਨੂੰ ਜਿੰਦਗੀ ਦਾ ਸਹੀ ਰਸਤਾ ਦਿਖਾ ਦਿਤਾ। ਪਾਕਪਟਨ ਤੋਂ ਸ਼ਾਹੀ ਸੜਕ ਰਾਹੀ ਤੁਲੰਭੇ ਪਹੁੰਚੇ। ਤੁਲੰਭੇ ਤੋਂ ਹਟਵਾਂ ‘ਸੱਜਣ’ ਨਾਮ ਦੇ ਇਕ ਮਨੁੱਖ ਨੇ ਮੁਸਾਫ਼ਰਖ਼ਾਨਾ ਬਣਵਾਇਆ ਹੋਇਆ ਸੀ। ਦੇਖਣ ਨੂੰ ਉਹ ਖ਼ਲਕਤ ਦੀ ਸੇਵਾ ਕਰਦਾ ਸੀ ਪਰ ਸਮੇਂ ਨਾਲ ਇਕਲੇ ਦੁਕਲੇ ਰਾਹੀ ਰਾਹੀਆਂ ਨੂੰ ਜਾਨੋਂ ਮਾਰ ਕੇ ਲੁੱਟ ਲੈਂਦਾ ਸੀ। ਗੁਰੂ ਸਾਹਿਬ ਜੀ ਤਾਂ ਦਿਲਾਂ ਦੀਆਂ ਜਾਣਦੇ ਸਨ ਅਤੇ ਇਸ ਨੇ ਵੀ ਗੁਰੂ ਸਾਹਿਬ ਜੀ ਦਾ ਨੂਰ ਵੇਖ ਕੇ ਇਹ ਸਮਝ ਬੈਠਾ ਕਿ ਇਹਨਾਂ ਕੋਲ ਕਾਫੀ ਪੈਸਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਆਖਿਆਂ ਅਤੇ ਆਪਣੀ ਬਾਣੀ ਰਾਹੀ ਇਸ ਦੀ ਤਾੜਣਾ ਸ਼ੁਰੁ ਕਰ ਦਿੱਤੀ।ਸ਼ੱਜਣ ਦੇ ਭਾਗ ਜਾਗ ਪਏ ਅਤੇ ਉਹ ਗੁਰੂ ਸਾਹਿਬ ਜੀ ਦੇ ਚਰਨਾ ਤੇ ਢਹਿ ਪਇਆ ਅਤੇ ਆਪਣੇ ਕੀਤੇ ਦੀ ਮਾਫੀ ਮੰਗੀ ਅਤੇ ਅੱਗੇ ਤੋਂ ਨੇਕੀ ਦੇ ਰਾਹ ਤੇ ਤੁਰਨ ਦਾ ਇਕਰਾਰ ਕੀਤਾ। ਜਦੋਂ ਲੋਕਾਂ ਦੇ ਲਹੂ ਤੋਂ ਇਕੱਠਾ ਕੀਤਾ ਗਿਆ ਧੰਨ ਜਦ ਰੋਜ਼ੀ ਦਾ ਵਸੀਲਾ ਬਣ ਜਾਂਦਾ ਹੈ ਤਾਂ ਖ਼ਲਕਤ ਦਾ ਕੋਈ ਭਲਾ ਨਹੀਂ ਕਰ ਸਕਦਾ ਵਿਖਾਵੇ ਲਈ ਭਾਵੇਂ ਭੱਗਵੇ ਜਾਂ ਚਿੱਟੇ ਕਪੜੇ ਪਾਕੇ ਸੰਤਾਂ ਦਾ ਰੂਪ ਧਾਰਨ ਕਰ ਲਵੇ। ਇਥੇ ਸਜਨ ਨੇ ਇਕ ਧਰਮਸਾਲਾ ਬਣਾਈ ਅਤੇ ਸੱਚ ਿਸੇਵਾ ਦਾ ਪਰਚਾਰ ਕੀਤਾ।
ਹਾਜ਼ੀਆਂ ਨੂੰ ਸਮਝਾਉਣ ਲਈ ਮੱਕੇ ਜਾਣਾ ਜਰੂਰੀ ਸੀ ਸੋ ਗੁਰੂ ਜੀ ਅਤੇ ਮਰਦਾਨੇ ਨੇ ਹਾਜ਼ੀਆਂ ਵਾਲੇ ਕੱਪੜੇ ਲਏ ਅਤੇ ਕਾਫ਼ਲੇ ਵਿਚ ਸ਼ਾਮਲ ਹੋ ਗਏ। ਮੁਲਤਾਨ, ਬਹਾਵਲਪੁਰ, ਅਤੇ ਮੇਕਰਾਨ ਤੋਂ ਸਮੁੰਦਰੀ ਬੇੜੇ ਦੇ ਰਾਹੀਂ ਮੱਕੇ ਪਹੁੰਚੇ ਜਿਥੇ ਮੁਸਲਮਾਨਾਂ ਦਾ ਧਰਮ ਅਸਥਾਨ ‘ਕਾਅਬਾ’ ਹੈ। ਇਸ ਵਿਚ ਸੰਗ ਅਸਵਦ (ਕਾਲਾ ਪੱਥਰ) ਜੜਿਆ ਹੋਇਆ ਹੈ ਜਿਸ ਨੂੰ ਹਾਜ਼ੀ ਲੋਕ ਚੁੰਮਦੇ ਹਨ। ਸ਼ੇਤਾਨ ਨੂੰ ਸੱਤ ਪੱਥਰ ਮਾਰਦੇ ਹਨ ਅਤੇ ‘ਜ਼ਮਜ਼ਮ’ ਖੁਹ ਦਾ ਪਾਣੀ ਪੀਂਦੇ ਹਨ। ਫਿਰ ਮੁਸਲਮਾਨ ਮਦੀਨੇ (ਹਜ਼ਰਤ ਮੁਹੰਮਦ ਦੀ ਵਫ਼ਾਤ ਵਾਲੀ ਥਾਂ) ਜਾਂਦੇ ਹਨ। ਇਸਤੋਂ ਬਾਅਦ ‘ਕਿਬਲਾ’, ਜਿਥੇ ਮੁਹੰਮਦ ਸਾਹਿਬ ਨੇ ਦੇਵਤਿਆਂ ਦੀਆਂ ਮੂਰਤੀਆਂ ਤੋੜ ਕੇ ਪਹਿਲੀ ਨਿਮਾਜ਼ ਪੜ੍ਹੀ ਸੀ ਆਉੰਦਾ ਹੈ। ਸਾਰੇ ਮੁਸਲਮਾਨ ਕਿਬਲੇ ਵਲ ਮੂੰਹ ਕਰਕੇ ਨਿਮਾਜ਼ ਪੜ੍ਹਦੇ ਹਨ। ਕਾਬੇ (ਮੁਹੰਮਦ ਸਾਹਿਬ ਦਾ ਜਨਮ ਅਸਤਾਨ) ਨੂੰ ਮੁਸਲਮਾਨ ਸ਼ਰਧਾ ਵਸ ਖ਼ੁਦਾ ਦਾ ਘਰ ਮੰਨਦੇ ਹਨ ਅਤੇ ਇਸ ਵੱਲ ਪੈਰ ਨਹੀਂ ਕਰਦੇ। ਇਥੇ ਮੁਸਲਮਾਨ ਤੋਂ ਬਿਨਾ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਥੈ ਸ਼ੇਰ ਦਿਲ ਗੁਰੂ ਨਾਨਕ ਜੀ ਨੇ ਕੌਤਕ ਰੱਚ ਦਿੱਤਾ ਕਿ ਮਿਥੇ ਹੋਏ ਖ਼ੁਦਾ ਦੇ ਘਰ ਵੱਲ ਪੈਰ ਕਰਕੇ ਲੇਟ ਗਏ। ਹਾਜ਼ੀ ‘ਜੀਊਣ’ ਨੇ ਦੇਖਿਆਂ ਅਤੇ ਗੁਸੇ ਵਿਚ ਆਕੇ ਗੁਰੂ ਸਾਹਿਬ ਨੂੰ ਲੱਤ ਮਾਰੀ ਅਤੇ ਆਖਿਆ ਇਹ ਕੇਹੜਾ ਕਫ਼ਰ ਹੈ ਜੋ ਖ਼ੁਦਾ ਦੇ ਘਰ ਵਲ ਪੈਰ ਪਸਾਰ ਕੇ ਪਿਆ ਹੈ। ਰੌਲਾ ਮੱਚ ਗਿਆ ਤੇ ਹਾਜ਼ੀ ਇਕੱਠੇ ਹੋ ਗਏ। ਗੁਰੂ ਸਾਹਿਬ ਨੇ ਧੀਰਜ ਨਾਲ ਆਖਿਆ ਕਿ ਭਾਈ! ਤੂ ਮੇਰੇ ਪੈਰ ਉਸ ਪਾਸੇ ਕਰ ਦੇ ਜਿਧਰ ਖ਼ੁਦਾ ਦਾ ਘਰ ਨਹੀਂ ਹੈ। ਹਾਜ਼ੀ ਨੇ ਲਤੋਂ ਫੱਵ ਗਸੀਟਿਆ ਤੇ ਸਹੀ ਪਰ ਫਿਰ ਬੌਂਦਲ ਗਿਆ ਕਿ ਖ਼ੁਦਾ ਦਾ ਕਿਸ ਪਾਸੇ ਨਹੀਂ ਹੈ? ਸਾਰੇ ਹਾਜੀ ਭੀ ਹੈਰਨ। ਪਲਾਂ ਵਿਚ ਇਹ ਕਬਰ ਸਾਰੇ ਮੱਕੇ ਵਿਚ ਫੈਲ ਗਈ ਅਤੇ ਸਾਰਿਆ ਦੀ ਜਾਗ ਖੁਲ੍ਹ ਗਈ ਕਿ ਖ਼ੁਦਾ ਦਾ ਘਰ ਤਾਂ ਹਰ ਪਾਸੇ ਹੈ। ਸੱਚੀ ਗੱਲ ਸੁਣ ਕੇ ਕਿਸੇ ਦੀ ਕੀ ਹਿੰਮਤ ਸੀ ਕਿ ਗੁਰੂ ਸਾਬਿ ਵਲ ਕੈਰੀ ਅੱਖ ਨਾਲ ਵੇਖਦਾ।
ਕਮਾਲ ਦੀ ਨਿਰਭੇਤਾ ਵਾਲੇ ਗ੍ਰੁੂ ਪਾਤਸ਼ਾਹ ਨਾਲ ਮਜ਼ਹਬੀ ਆਗੂ ਇਕੱਠੇ ਹੋਕੇ ਮਜ਼ਹਬ ਦੇ ਕਈ ਸਵਾਲ ਕਰਨ ਲੱਗ ਪਏ। ਗੁਰੂ ਸਾਹਿਬ ਕੋਲ ਇਸ ਸਮੇਂ ਆਪਣੀ ਇਕ ਬਾਣੀ ਅਤੇ ਹੋਰ ਲਿਖਤਾਂ ਦੀ ਕਿਤਾਬ ਵੀ ਸੀ ਜਿਸਦਾ ਭਾਈ ਗੁਰਦਾਸ ਜੀ ਨੇ 33ਵੀਂ ਵਾਰ ਵਿਚ ਜਿਕਰ ਕੀਤਾ ਹੈ। ਉਹਨਾਂ ਇਹ ਪੁੱਛਿਆ ਕਿ ਦੱਸੋ ਹਿੰਦੂ ਧਰਮ ਚੰਗਾ ਹੈ ਜਾ ਮੁਸਲਮਾਨ ਧਰਮ। ਗੁਰੂ ਸਾਹਿਬ ਜੀ ਨੇ ਉੱਤਰ ਦਿਤਾ ਕਿ ਰੱਬ ਦੀ ਨਿਗਾਹ ਵਿਚ ਤਾਂ ਸਿਰਫ ਉਹ ਬੰਦਾ ਉੱਚਾ ਹੈ ਜਿਸ ਦੇ ਅਮਲ ਨੇਕ ਹਨ, ਜਿਸਦਾ ਆਚਰਨ ਨੇਕ ਹੈ। ਇਥੋਂ ਸਤਿਗੁਰੂ ਜ ਿਮਦੀਨੇ ਗਏ ਅਤੇ ਫਿਰ ਬਸਰੇ ਦੇ ਰਸਤੇ ਬਗ਼ਦਾਦ ਪਹੁੰਚੇ। ਬਗਦਾਦ ਤੋਂ ਪਹਿਲਥਾਂ ਕਰਬਲਾ ਹੈ ਜਿਥੇ ਸਈਅਦ ਹੁਸੈਨ ਨੂੰ ਬੜੀ ਬੇ-ਰਹਮੀ ਨਾਲ ਮੁਹਰਮ ਦੀ ਦਸਵੀਂ ਦੇ ਦਿਨ ਮਾਰਿਆ ਗਿਆ ਸੀ। ਮੁਸਲਮਾਨਾਂ ਵਿਚ ਇਹ ਆਮ ਵਿਚਾਰ ਬਣ ਗਿਆ ਸੀ ਕਿ ਸ਼ਰਹ ਅਨੁਸਾਰ ‘ਰਾਗ’ ਹਰਾਮ ਹੈ। ਬਗ਼ਦਾਦ ਦਾ ਪ੍ਰਸਿਧ ਪੀਰ ਦਸਤਗੀਰ (ਅਬਦੁਲ ਕਾਦਿਰ) ਵੀ ਇਸੇ ਭਰਮ ਨੂੰ ਪਾਲ ਰਿਹਾ ਸੀ। ਬਗ਼ਦਾਦ ਵਿਚ ਗੁਰੂ ਸਾਹਿਬ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਤਾਕਿ ਰਾਗ ਦੀ ਰਾਹੀਂ ਖ਼ੁਦਾ ਦੀ ਸਿਫ਼ਤ ਸਲਾਹ ਸੁਣਾ ਕੇ ਅਮਲੀ ਤੌਰ ਤੇ ਉਸਦੀ ਤਾਸੀਰ ਦਿਖਾ ਦਿਤੀ ਕਿਉਂਕਿ ਜੋ ਵੀ ਗੁਰੂ ਸਾਹਿਬ ਜੀ ਦਾ ਰਾਗ ਸੁਣਦਾ ਮੰਤ੍ਰ ਮੁਗਧ ਹੋ ਜਾਂਦਾ। ਨਿਰਭੈ ਗੁਰੂ ਨਾਨਕ ਸਾਹਿਬ ਜੋ ਆਪਣੇ ਵਤਣ ਤੋਂ ਹਜ਼ਾਰਾਂ ਮੀਲ ਤੇ ਬੈਠੇ ਸਨ ਕੋਲ ਦਸਤਗੀਰ ਵਲੀ ਬਹਿਲੋਲ ਅਤੇ ਹੋਰ ਦਰਵੇਸ਼ ਭੀ ਆ ਪਹੁੰਚੇ। ਸਭ ਨੇ ਗੁਰੂ ਸਾਹਿਬ ਤੋਂ ਰੱਬੀ ਸਿਫ਼ਤ ਸਲਾਹ ਰਾਗ ਵਿਚ ਸੁਣੀ। ਗੁਰੂ ਜੀ ਨੇ ਸਮਝਾਇਆ ਕਿ ਸੰਕੋਚ ਕਰੋ ਗੰਦੇ ਗੀਤਾ ਤੋਂ ਜੋ ਆਤਮਕ ਮੌਤ ਦਾ ਕਾਰਨ ਬਣਦੇ ਹਨ। ਸਚਾਈ ਅੱਗੇ ਸਾਰਿਆਂ ਦੇ ਸਿਰ ਝੁਕ ਗਏ। ਬਗ਼ਦਾਦ ਵਿਚ ਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਇਕ ‘ਕੁਤਬਾ’ (ਪੱਥਰ) ਤੁਰਕੀ ਬੋਲੀ ਵਿਚ ਲਗਿਆ ਹੋਇਆ ਹੈ ਜਿਸ ਤੇ ਲ਼ਿਕੇ ਦਾ ਪੰਜਾਬੀ ਅਨੁਵਾਦ ਹੈ
“ਦੇਖੋ ਹਜ਼ਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰ ਿਕੀਤੀ ਕਿ ਬਾਬੇ ਨਾਨਕ ਦੀ ਤਅਮੀਰ ਨਵੇਂ ਸਿਰੇ ਬਣ ਗਈ। ਸੱਤ ਵੱਡੇ ਵਲੀਆਂ ਨੇ ਇਸ ਵਿਚ ਸਹਾਇਤਾ ਕੀਤ।ਿ ਉਸਦੀ ਤਾਰੀਖ਼ ਇਹ ਨਿਕਲੀ ਕਿ ਨੇਕ-ਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿਚ ਫੈਜ਼ ਦਾ ਚਸ਼ਮਾ ਜਾਰੀ ਕਰ ਦਿੱਤਾ”। ਬਗ਼ਦਾਦ ਦੇ ਖੁਹਾਂ ਦਾ ਪਾਣੀ ਖਾਰਾ ਸੀ ਪਰ ਗੁਰੂ ਨਾਨਕ ਸਾਹਿਬ ਨੇ ਜਿੱਥੇ ਨਵਾਂ ਖੁਹ ਲਵਾਇਆ ਉਹ ਮਿੱਠਾ ਹੇ। ਇਹ ਖੂਹ ਕੁਤਬੇ ਦੇ ਪਾਸ ਹੈ। ਬਗ਼ਦਾਦ (ਇਰਾਕ) ਤੋਂ ਬਾਅਦ ਗੁਰੂ ਜੀ ਇਰਾਨ ਗਏ। ਵੱਡੇ ਵੱਡੇ ਸ਼ਹਿਰਾਂ ਵਿਚ ਠਹਿਰਦੇ ਹੋਏ, ਤੁਰਕਿਸਤਾਨ, ਅਫ਼ਗਾਨਿਸਤਾਨ (ਕਾਬਲ) ਪਹੁੰਚੇ। ਇਥੇ ਗੁਰੂ ਸਾਹਿਬ ਜੀ ਦੇ ਆਗਮਨ ਦੀ ਯਾਦ ਵਿਚ ਇਕ ਧਰਮਸਾਲਾ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਤੱਕ ਇਥੇ ਸਿੱਖੀ ਦਾ ਵਿਸ਼ੇਸ ਪਰਚਾਰ ਚਲਦਾ ਰਿਹਾ। ਕਾਬਲ ਤੋਂ ਜਲਾਲਾ ਬਾਦ ਗਏ ਜਿਥੇ ਇਕ ਧਰਮਸਾਲਾ ਤੇ ਚਸ਼ਮਾ ਹੈ। ਇਥੇ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਬੇਅੰਤ ਖ਼ੁਦਾ ਦੀ ਰਚੀ ਕੁਦਰਤ ਵੀ ਬੇਅੰਤ ਹੈ। ਜਲਾਲਾਬਾਦ ਤੋਂ ਸਤਗੁਰੂ ਜੀ ਹਸਨਅਬਦਾਲ (ਪੰਜਾ ਸਾਹਿਬ-ਵਲੀ ਕੰਧਾਰੀ) ਵੈਸਾਖ 1521 ਵਿਚ ਪਹੁੰਚੇ। ਇਥੋਂ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਵਲੀ ਕੰਦਾਰੀ ਦਾ ਹੰਕਾਰ ਤੋੜਿਆ ਅਤੇ ਪੱਥਰ ਨੂੰ ਆਪਣੇ ਪਿਆਰੇ ਹੱਥ ਨਾਲ ਰੋਕਿਆ। ਗੁਰੂ ਸਾਹਿਬ ਜੀ ਨੇ ਚਰਨਾਂ ਤੇ ਟੱਠੇ ਕੰਧਾਰੀ ਨੂੰ ਸੱਤ ਧਰਮ ਦਾ ਉਪਦੇਸ਼ ਦਿੱਤਾ ਅਤੇ ਆਖਿਆ ਤੇਰਾ ਦੀਵਾ ਵੀ ਟਹਿਕਦਾ ਰਵੇਗਾ।
ਇਥੋਂ ਗੁਰੂ ਸਾਹਿਬ ਜੀ ਨੇ ਸੈਦਪੁਰ ਦਾ ਰੁਖ ਕਰ ਲਿਆ। ਰਸਤੇ ਵਿਚ ਰੁਹਤਾਸ ਵਿਚ ‘ਚੋਹਾ ਸਾਹਿਬ’ ਦਾ ਚਸ਼ਮਾ ਗੁਰੂ ਸਾਹਿਬ ਦੀ ਯਾਦ ਚੇਤੇ ਕਰਾਂਦਾ ਹੈ ਅਤੇ ‘ਡਿੰਗਾ’ ਵਿਚ ਇਕ ਸਾਧੂ ਨੂੰ ਲੋਕਾਂ ਦੀ ਵਾਹ ਵਾਹ ਨੂੰ ਛੱਡ ਕੇ ਕਰਤੇ ਦੀ ਖੁਸ਼ੀ ਪ੍ਰਾਪਤ ਕਰਨ ਲਈ ਸਮਝਾਇਆ। ਵਾਹ ਵਾਹ ਦੀ ਹਉਮੇੈ ਪਰਮਾਤਮਾ ਵਲੋਂ ਵਿਥ ਪਾਈ ਰੱਖਦੀ ਹੈ। ਗੁਰੂ ਸਾਹਿਬ ਪਹਿਲੀ ਉਦਾਸੀ ਵੇਲੇ ਵੀ ਸੈਦਪੁਰ (ਐਮਨਾਬਾਦ) ਭਾਈ ਲਾਲੋ ਕੋਲ ਆਏ ਸਨ। 1521 ਵਿਚ ਜਦੋਂ ਬਾਬਰ ਨੇ ਕਾਬਲ ਤੋਂ ਆਕੇ ਹਮਲਾ ਕੀਤਾ ਤੱਦ ਵੀ ਗੁਰੂ ਸਾਹਿਬ ਐਮਨਾਬਾਦ ਵਿਚ ਸਨ। ਫੌਜੀ ਤਿਆਰੀ ਤਾਂ ਕੀਤੀ ਨਾ ਸਗੋਂ ਬਹੁਤ ਸਾਰੇ ਮੁਲਾਣੇ ਲਿਆ ਬਿਠਾਏ। ਜਿੱਤ ਤੋਂ ਬਾਅਦ ਬਾਬਰ ਨੇ ਲੁੱਟ ਦੀ ਖੁਲ੍ਹੀ ਛੁੱਟੀ ਦੇ ਦਿਤੀ। ਬਹੁਤ ਅਤਿਆਚਾਰ ਹੋਇਆ ਅਤੇ ਹਾਹਾਕਾਰ ਮਚ ਗਈ ਅਤੇ ਬਚ ਗਏ ਮਰਦ ਇਸਤ੍ਰੀਆਂ ਨੂੰ ਬਾਬਰ ਦੀ ਫੌਜ ਵਾਸਤੇ ਆਟਾ ਪੀਹਣ ਲਈ ਚੱਕੀਆਂ ਦੇ ਦਿਤੀਆਂ ਗਈਆਂ। ਗੁਰੂ ਸਾਹਿਬ ਅਤੇ ਮਰਦਾਨਾ ਵੀ ਕੈਦ ਕੀਤੇ ਗਏ। ਬਾਕੀ ਕੈਦੀ ਤਾਂ ਰੋਂਦੇ ਕੁਰਲਾਂਦੇ ਸਨ ਪਰ ਗੁਰੂ ਸਾਹਿਬ ਨੇ ਇਸ ਨੂੰ ਕਰਤੇ ਦਾ ਭਾਣਾ ਮੰਨਿਆ ਅਤੇ ਚੱਕੀ ਚਲਾਈ। ਕੈਦੀ ਦੇਕ ਕੇ ਹੈਰਾਨ ਸਨ। ਆਖਿਰ ਬਾਬਰ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਸਾਹਿਬ ਨੇ ਬੜੀ ਨਿਰਭੈਤਾ ਨਾਲ ਉਸਨੂੰ ਨਿਸਾਨੀਅਤ ਦਾ ਰਸਤਾ ਸਮਝਾਇਆ ਤਾਂ ਬਾਬਰ ਨੇ ਸਾਰੇ ਕੈਦੀ ਛੱਡ ਦਿੱਤੇ। ਸਤਿਗੁਰ ਜੀ ਨੇ ਸਾਰਿਆਂ ਨੂੰ ਢਾਰਸ ਦੇਣ ਦਾ ਯਤਨ ਕੀਤਾ ਅਤੇ ਕਰਤੇ ਨਾਲ ਗਿਲਾ ਵੀ ਕੀਤਾ
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ।
ਰਣ-ਭੂਮੀ ਵਿਚ ਸੂਰਮੇ ਲਹੂ ਦੀ ਹੋਲੀ ਖੇਡਦੇ ਹਨ ਪਰ ਇਹ ਤਾਂ ਸ਼ੇਰ ਗਾਈਆਂ (ਇਸਤ੍ਰੀਆ ਅਤੇ ਜੁਆਨ ਬੱਚੀਆਂ) ਤੇ ਆ ਪਇਆ ਸੀ ਤਾਂ ਉਸ ਵੇਲੇ ਗੁੱਜਰ ਨੇ ਆਪਣਾ ਫ਼ਰਜ਼ ਨਿਬਾਹੁਣਾ ਸੀ।
ਜੇ ਸਕਤਾ ਸਕਤੇ ਕੋ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਇਸ ਸਬੰਧ ਵਿਚ ਹੋਰ ਵੀ ਸ਼ਬਦ ਸ੍ਰੀਗੁਰੂ ਗ੍ਰੰਥ ਸਾਹਿਬ ਵਿਚ ਅੰਗ 360 ਅਤੇ 417 ਆਦਿ ਤੇ ਦਰਜ਼ ਹਨ। ਜੇ ਗੁਰੂ ਸਾਹਿਬ ਚਾਹੁੰਦੇ ਤਾਂ ਸ਼ਹਿਰੋਂ ਦੂਰ ਪਾਸੇ ਤੇ ਜਾ ਸਕਦੇ ਸਨ ਪਰ ਦੁਖੀਆਂ ਦਾ ਦਰਦ ਵੰਢਣ ਵਾਲੇ ਗੁਰੂ ਸਾਹਿਬ ਨੇ ਐਸਾ ਨਾ ਕੀਤਾ। ਐਸਾ ਸੀ ਹੌਸਲਾ ਸ਼ੇਰ-ਮਰਦ ਗੁਰ ਨਾਨਕ ਪਾਤਸ਼ਾਹ ਦਾ। ਇਸ ਉਦਾਸੀ ਵੇਲੇ ਕੋਈ 11000 ਮੀਲ ਦਾ ਸਫਰ ਗੁਰੂ ਸਾਹਿਬ ਨੇ ਕੀਤਾ ਅਤੇ ਆਪ ਦੀ ਉਮਰ ਕੋਈ 52 ਸਾਲ ਹੋ ਚੁੱਕੀ ਸ।ਿ
ਹੁਣ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਲੋਕ ਉੱਚੇ ਮਹਾਂ ਪੁਰਖ ਮੰਨਣ ਲੱਗ ਪਏ ਸਨ। ਮੁਸਲਮਾਨ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਦੀਨ ਭਾਈਆਂ ਦੀ ਬਹੁ ਗਿਣਤੀ ਵਿਚ ਵਾਧਾ ਜਰੂਰੀ ਸੀ। ਨੀਵੀਂ ਜਾਤ ਦੇ ਹਿੰਦੂਆਂ ਤੇ ਇਸ ਦਾ ਅਸਰ ਬਹੁਤ ਹੋਇਆ। ਗੁਰੂ ਸਾਹਿਬ ਜੀ ਨੇ ਦੇਖਿਆ ਕਿ ਲੋਕਾਂ ਦੇ ਧਰਮ ਅਤੇ ਅਮਲੀ ਜੀਵਨ ਵਿਚ ਬਹੁਤ ਅੰਤਰ ਹੋ ਰਿਹਾ ਹੈ। ਗੁਰੂ ਸਾਹਿਬ ਕਰਤਾਰਪੁਰ ਦੇ ਆਲੇ ਦੁਆਲੇ ਦੇ ਲੋਕਾਂ ਵਿਚ ਇਸ ਉਕਾਈ ਦਾ ਧਿਆਨ ਦਿਵਾਉਂਦੇ ਰਹੇ ਅਤੇ ਕੀਰਤਨ ਰਾਹੀਂ ਪਰਮਾਤਮਾ ਦ ਿਸਿਫ਼ਤ ਸਲਾਹ ਕਰਨ ਦੇ ਮਾਰਗ ਨਾਲ ਵੀ ਜੋੜਦੇ ਗਏ। ਕਰਤਾਰਪੁਰ ਸਤਿਸੰਗ ਦਾ ਕੇਂਦਰ ਬਣਦਾ ਗਿਆ। ਸਤਗੁਰੂ ਜੀ ਨੇ ਆਪਣੀ ਉਚਾਰੀ ਬਾਣੀ ਦੀ ਸੰਭਾਲਣਾ ਕੀਤੀ। ਜਿਉਂ ਜਿਉਂ ਮੁਸਲਮਾਨ ਰਾਜ ਕਾਇਮ ਹੁੰਦਾ ਗਿਆ ਮੁਲਤਾਨ ਵਿਚ ਪੀਰਾਂ ਫਕੀਰਾ ਦਾ ਗੜ੍ਹ ਬਣਦਾ ਗਿਆ। ਉੰਝ ਤਾਂ ਮੁਸਲਮਾਨ ਇਕ ਖ਼ੁਦਾ-ਪ੍ਰਸਤ ਹਨ ਪਰ ਕਬਰਾਂ ਦੀ ਪੂਜਾ ਵੀ ਕਰਦੇ ਹਨ। ਇਹ ਵੀ ਤਾਂ ਹਿੰਦੂਆਂ ਵਾਂਗ ਬੁਤ ਪ੍ਰਸਤੀ ਹੀ ਹੈ ਪਰ ਇਹ ਹਿੰਦੂਆਂ ਨੂੰ ਕਾਫ਼ਰ ਆਖਦੇ ਸਨ। 1530 ਨੂੰ 61-62 ਸਾਲ ਦੀ ਉਮਰ ਵਿਚ ਮਰਦਾਨੇ ਦੇ ਨਾਲ ਗੁਰੂ ਸਾਹਿਬ ਕੋਈ 250 ਮੀਲ ਦਾ ਸਫਰ ਕਰਕੇ ਮੁਲਤਾਨ ਪਹੁੰਚੇ। ਇਥੇ ਸੂਫੀ ਸ਼ਮਸ ਤਬਰੇਜ਼ ਨੂੰ ‘ਅਨਲਹੱਕ’ ਦਾ ਨਾਹਰਾ ਲਾਉਣ ਕਰਕੇ ਇਸਲਾਮੀ ਸ਼ਰਹਾ ਨੇ ਖੱਲ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰ ਸ਼ਹੀਦ ਦੀ ਸ਼ਹਾਦਤ ਵਿਅਰਥ ਨਾ ਗਈ ਅਤੇ ਇਥੇ ਸ਼ਮਸ ਦਾ ਮਕਬਰਾ ਬਣ ਗਿਆ ਅਤੇ ਲੋਕ ਪੂਜਨ ਲੱਗ ਗਏ। ਇਸਤਰਾਂ ਖ਼ੁਦਾ-ਪ੍ਰਸਤ ਲੋਗ ਗੋਰ-ਪ੍ਰਸਤੀ ਦੇ ਰਾਹ ਤੇ ਪੈ ਗਏ। ਗੁਰੂ ਸਾਹਿਬ ਨੇ ਸ਼ਮਸ ਦੇ ਰੋਜ਼ੇ ਦੇ ਕੋਲ ਬਾਗ ਵਿਚ ਜਾ ਡੇਰਾ ਕੀਤਾ। ਗੁਰੂ ਸਾਹਿਬ ਨੂੰ ਹੁਣ ਤੱਕ ਕੌਣ ਨਹੀਂ ਸੀ ਜਾਣਦਾ। ਰੋਜ਼ੇ ਦੇ ਪੀਰ ਦੁੱਧ ਦਾ ਭਰਿਆ ਕਟੋਰਾ ਲੈਕੇ ਆਏ। ਸਤਿਗੁਰੂ ਜੀ ਨੇ ਬਗੀਚੇ ਵਿਚੋਂ ਚਮੇਲੀ ਦਾ ਫੁੱਲ ਲੈ ਕੇ ਦੁੱਧ ਉੱਤੇ ਰੱਖ ਦਿੱਤਾ। ਜਿਸਦਾ ਭਾਵ ਸੀ ਕਿ ਅਸੀਂ ਇਥੇ ਟਿਕਣ ਨਹੀਂ ਆਏ। ਗੁਰੂ ਸਾਹਿਬ ਨੇ ਇਹਨਾਂ ਪੀਰਾ ਨੂੰ ਸਮਝਾਇਆ ਕਿ ਤੁਸੀਂ ਖ਼ੁਦਾ-ਪ੍ਰਸਤੀ ਛੱਡ ਕੇ ਕਬਰ ਪ੍ਰਸਤੀ ਦੇ ਰਾਹ ਤੇ ਪੈ ਗਏ ਹੋ ਅਤੇ ਖ਼ੁਦਾ ਵਿਚ ਲੀਨ ਹੋ ਕੇ ਤੂੰ ਹੀ ਤੂੰ ਹੋ ਜਾਣਾ ਚਾਹੀਦਾ ਹੈ ਆਪਣਾ ਆਪ ਜਤਾਇਆ ਤੱਦ ਵੀ ਠੀਕ ਨਹੀਂ। ਪੀਰਾਂ ਦੀ ਜਾਗ ਖੁਲ੍ਹ ਗਈ। ਗੁਰੂ ਸਾਹਿਬ ਜੀ ਦੇ ਹੱਥ ਦਾ ਇਕ ਨਿਸ਼ਾਂਨ ਕਾਗਜ਼ ਉੱਤੇ ਲਵਾ ਲਿਆ। ਜੋ ਕਿ ਬਹੁਤ ਪਵਿਤਰ ਮੰਨਿਆ ਜਾਂਦਾ ਹੈ।
ਮੁਲਤਾਨ ਤੋਂ ਗੁਰੂ ਸਾਹਿਬ ਵਾਪਸ ਕਰਤਾਰਪੁਰ ਆਏ ਅਤੇ ਫਿਰ ਸਿਆਲਕੋਟ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਥੇ ਪਹਿਲੀ ਫੇਰੀ ਵੇਲੇ ਦੇ ਕਈ ਸ਼ਰਧਾਲੂ ਸਤਸੰਗ ਕਰਦੇ ਅਤੇ ਆਤਮਕ ਅਨੰਦ ਮਾਨਦੇ ਸਨ। ਗੁਰੂ ਸਾਹਿਬ ਜੀ ਦੇ ਆਉਣ ਨਾਲ ਇਸ ਸਤਸੰਗ ਵਿਚ ਬਹੁਤ ਰੌਣਕ ਬਣ ਗਈ ਪਰ ਸ਼ਰਧਾਲੂ ਮੂਲਾ ਕਦੇ ਨਾ ਆਇਆ ਕਿਉਂਕਿ ਹੁਣ ਮਾਇਆ ਨਾਲ ਗ੍ਰਸਿਆ ਗਿਆ ਸੀ। ਮਰਦਾਨਾ ਮੂਲੇ ਦੇ ਘਰ ਗਿਆ ਪਰ ਘਰ ਵਾਲੀ ਨੇ ਆਖ ਦਿਤਾ ਕਿ ਉਹ ਘਰ ਨਹੀਂ ਹੈ। ਪਰ ਕਰਤਾਰ ਦੇ ਰੰਗ ਜਿਥੇ ਘਰ ਵਿਚ ਮੂਲਾ ਲੁਕਿਆ ਸੀ ਉਸਨੂੰ ਸੱਪ ਨੇ ਡੰਗ ਦਿਤਾ ਜਿਸ ਨਾਲ ਉਹ ਮਰ ਗਿਆ। ਗੁਰੂ ਨਾਨਕ ਸਾਹਿਬ ਜੀ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਤਾਂ ਉਹਨਾਂ ਨੇ ਸੰਗੀਆਂ ਨੂੰ ਸਮਝਾਇਆ ਕਿ ਨਿਰਾ ਮਾਇਆ ਕਮਾਨਾ ਹੀ ਜੀਵਨ ਮਨੋਰਥ ਨਹੀਂ ਹੈ। ਮਾਇਆ ਦਾ ਮੋਹ ਸਤਸੰਗ ਨਾਲੋਂ ਤੋੜ ਦੇਂਦਾ ਹੈ। ਦੁਖੀਆਂ ਦਾ ਦਰਦ ਵੰਡਣ ਵਾਲੇ ਪਾਤਸ਼ਾਹ ਨੇ ਮੂਲੇ ਵਾਸਤੇ ਆਪਣੇ ਤਰਸ ਨੂੰ ਇਉਂ ਪਰਗਟ ਕੀਤਾ ਅਤੇ ਮਰਦਾਨੇ ਦੇ ਨਾਲ ਕਰਤਾਰਪੁਰ ਵਾਪਸ ਆ ਗਏ।
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥
ਬਾਬਾ ਬੁੱਢਾ ਜੀ ‘ਬੂੜਾ’ ਦਾ ਜਨਮ ਕਥੂ ਨੰਗਲ ਜ਼ਿਲਾ ਅੰਮ੍ਰਿਤਸਰ ਵਿਚ 1519 ਨੂੰ ਹੋਇਆ ਸੀ ਅਤੇ ਗੁਰੂ ਨਾਨਕ ਸਾਹਿਬ ਰਾਵੀ ਤੋਂ ਦੂਸਰੇ ਪਾਸੇ ਕਈ ਵਾਰੀਂ ਆਇਆ ਕਰਦੇ ਸਨ। ਬਾਬਾ ਬੁਢਾ ਜੀ ਕੋਈ 12 ਸਾਲ ਦੀ ਉਮਰ ਦੇ ਹੋਣਗੇ ਜੱਦ ਗੁਰੂ ਸਾਹਿਬ ਨਾਲ ਮੇਲ ਹੋਇਆ। ‘ਬੂੜੇ’ ਨੇ ਸਤਿਗੁਰੂ ਜੀ ਨੂੰ ਦੁੱਧ ਭੇਟ ਕੀਤਾ ਅਤੇ ਆਤਮਕ ਜੀਵਨ ਦੇ ਪ੍ਰਸ਼ਨ ਕੀਤੇ ਤਾਂ ਗੁਰੂ ਸਾਹਿਬ ਨੇ ਸਹਿਜ ਸੁਭਾਇ ਆਖਿਆ ਕਿ ਤੂੰ ਹੈ ਬਾਲ-ਉਮਰ ਦਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੱਦ ਤੋਂ ਭਾਈ ਬੂੜੇ ਦਾ ਨਾਮ ਬਾਬਾ ਬੁੱਢਾ ਪੈ ਗਿਆ। ਬਾਬਾ ਬੁੱਢਾ ਜੀ ਕਈ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਕਰਤਾਰ ਪੁਰ ਜਾਂਦੇ ਰਹੇ ਅਤੇ ਅੰਤ ਨੂੰ ਬਾਬਾ ਬੁੱਢਾ ਜੀ ਉਘੇ ਸਿੱਖਾਂ ਵਿਚੋਂ ਗਿਣੇ ਜਾਣ ਲਗ ਪਏ।
ਕਰਤਾਰਪੁਰ ਵਿਚ ਹੋਣ ਵਾਲੀ ਕਰਤੇ ਦੀ ਸਿਫਤ ਸਲਾਹ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਸੋਹ ਦੂਰ ਦੂਰ ਤੱਕ ਫੈਲਦੀ ਗਈ।ਕਰਤਾਰਪੁਰ ਤੋਂ ਖਡੂਰ ਕੋਈ ਪੰਜਾਹ ਮੀਲ ਦੂਰ ਹੈ। ਇਥੇ ਲਹਿਣਾ ਜੀ (ਜਨਮ 1504) ਦੇ ਪਿਤਾ ਬਾਬਾ ਫੇਰੂ ਜੀ 1524 ਵਿਚ ਆਕੇ ਵੱਸੇ ਸਨ ਕਿਉਂਕਿ ਲਹਿਣਾ ਜੀ ਦੀ ਸ਼ਾਦੀ ਇਸੇ ਪਿੰਡ ਵਿਚ 1519 ਵਿਚ ਹੋਈ ਸੀ। ਖਡੂਰ ਦੇ ‘ਭਾਈ ਜੋਧ’ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਧਾਲੂ ਸਨ। ਭਾਈ ਜੋਧ ਤੋਂ ਲਹਿਣਾ ਜੀ ਨੇ ਰੱਬੀ ਬਾਣੀ ਸੁਣੀ ਅਤੇ ਮੰਤ੍ਰ ਮੁਗਦ ਹੋ ਗਏ। 1532 ਨੂੰ ਵੈਸ਼ਨੋ ਦੇਵੀ, ਜੰਮੂ ਨੂੰ ਜਾਂਦੇ ਕਰਤਾਰਪੁਰ ਠਹਿਰੇ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਸਦਾ ਲਈ ਆਪ ਦੇ ਬਣ ਕੇ ਰਹਿ ਗਏ। ਲੈਹਣਾ ਜੀ ਗੁਰੂ ਸਾਹਿਬ ਵਲੋਂ ਕੀਤੀ ਹਰ ਪਰਖ ਤੇ ਪੂਰੇ ਉਤਰੇ ਜੱਦ ਕਿ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਨੱਕ ਮੂਹ ਮਰੋੜਦੇ ਸਨ। ਲਹਿਣਾ ਜੀ ਨੇ ਗੁਰੂ ਘਰ ਵਿਚ ਸੇਵਾ ਦੇ ਨਾਲ ਗੁਰਬਾਣੀ ਦੀ ਸੋਝੀ ਪਰਾਪਤ ਕੀਤੀ ਅਤੇ ਰਾਗਾਂ ਤੋਂ ਵੀ ਜਾਣੂੰ ਹੋਏ।
ਲਹਿਣਾ ਜੀ ਜੱਦ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਦੇ ਕੌਤਕ, ਸਤਸੰਗ ਅਤੇ ਲੋਕਾਂ ਨੂੰ ਸਮਝਾਉਣ ਦਾ ਢੰਗ ਦੇਖਦੇ ਤਾਂ ਬਹੁਤ ਪ੍ਰਭਾਵਿਤ ਹੁੰਦੇ। ਇਥੇ ਹੀ ਇਕ ਬ੍ਰਹਮਚਾਰੀ ਅਤੇ ਉਸਦੇ ਚੇਲਿਆਂ ਨੂੰ ਗੁਰੂ ਜੀ ਨੇ ਸਮਝਾਇਆ ਕਿ ਜੀਵਨ ਵਿਚ ਆਤਮਕ ਪਵਿਤੱਰਤਾ ਦੀ ਲੋੜ ਹੈ ਬਾਹਰੀ ਚੌਕੇ ਤੇ ਕਾਰਾਂ ਕੱਢਣੀਆਂ ਵਿਅਰਥ ਦੀ ਖੇਚਲ ਹੈ ਕਿਉਂਕਿ ਪਰਮਾਤਮਾ ਦੀ ਦਰਗਾਹ ਵਿਚ ਤਾਂ ਆਤਮਕ ਜੀਵਨ ਦੀ ਕਦਰ ਪੈਂਦੀ ਹੈ। ਧਾਰਮਿਕ ਭੇਖ ਦੀ ਕਰਤੇ ਦੇ ਦਰ ਤੇ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ। ਮਾਇਆ ਦੇ ਧੰਦਿਆਂ ਵਿਚ ਦਿਨ ਰਾਤ ਗਲਤਾਨ ਹੋਇਆ ਮਨੁੱਖ ਜੀਵਨ ਮਨੋਰਥ ਭੁੱਲ ਜਾਂਦਾ ਹੈ। ਇਹਨਾਂ ਦਿਨਾਂ ਦਾ ਇਕ ਦ੍ਰਿਸ਼ਟਾਂਤ ਵੀ ਮਿਲਦਾ ਹੈ ਕਿ ਇਕ ਸਿੱਖ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਮੈਂ ਬਾਣੀ ਤਾਂ ਰੋਜ਼ ਪੜ੍ਹਦਾ ਹਾਂ ਪਰ ਮੰਨ ਨੂੰ ਸ਼ਾਤੀ ਨਹੀਂ ਮਿਲਦੀ। ਸਤਗੁਰੂ ਜੀ ਨੇ ਆਖਿਆ ਕਿ ਜੱਦ ਤੱਕ ਮੋਈ ਬਿੱਲੀ ਖੂਹ ਵਿਚੋਂ ਬਾਹਰ ਨਾ ਕੱਢੋ ਤੱਦ ਤੱਕ ਪਾਣੀ ਦੀ ਦੁਰਗੰਧ ਨਹੀਂ ਜਾਂਦੀ। ਇਸੇ ਤਰਾਂ ਜੱਦ ਤੱਕ ਸਾਡੇ ਅੰਦਰ ਹਉਮੈ ਰੂਪੀ ਬਿੱਲੀ ਪਈ ਹੈ ਸਾਨੂੰ ਸ਼ਾਤੀ ਨਹੀਂ ਮਿਲਦੀ। ਮਿਠਤ ਅਤੇ ਨਿਮਰਤਾ ਆ ਜਾਵੇ ਤਾਂ ਇਹ ਹਉਮੈ ਖੈੜਾ ਛੱਡਦੀ ਹੈ।
470-ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਕਰਤਾਰ ਪੁਰ ਰਾਵੀ ਦੇ ਕੰਢੇ ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਾਰੇ ਸਨ। ਹੱਥੀਂ ਕਿਰਸਾਨੀ ਦੀ ਕਿਰਤ ਵੀ ਕੀਤੀ ਅਤੇ ਜਲਦੀ ਬਲਦੀ ਲੋਕਾਈ ਵਿਚ ਨਾਮ ਦੀ ਠੰਡ ਛਿੱਟਾ ਵੀ ਦਿੱਤਾ। ਕਰਤਾਰਪੁਰ ਦੇ ਇਸ ਪਵਿਤਰ ਅਸਥਾਨ ਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਕਿ ਇਸ ਸਮੇਂ ਪਾਕਿਸਤਾਨ ਵਿਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਬਾਬਾ ਕਾਲੂ ਜੀ ਦਾ ਦਿਹਾਂਤ ਕਰਤਾਰਪੁਰ ਵਿਚ 1522 ਵਿਚ ਹੋਇਆ। ਭਾਈ ਮਰਦਾਨਾ ਜੀ ਦਾ ਦਿਹਾਂਤ ਵੀ 1534 ਵਿਚ ਇਥੇ ਹੀ ਹੋਇਆ। ਐਸੇ ਭਾਗਾਂ ਵਾਲੇ ਸਨ ਭਾਈ ਮਰਦਾਨਾ ਜੀ ਕਿ ਆਪਣੀ 75 ਸਾਲ ਦੀ ਉਮਰ ਵਿਚੋਂ 47 ਸਾਲ ਦਿਨ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਸੰਗ ਵਿਚ ਗੁਜਾਰੇ। ਆਖਿਰ ਉਹ ਦਿਨ ਵੀ ਆ ਗਿਆ ਜੱਦ ਗੁਰਤਾ ਦੇਣ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੀ ਪੋਥੀ ਵੀ ਦਿਤੀ ਅਤੇ ਲਹਿਣਾ ਜੀ ਨੂੰ ਮੱਥਾ ਟੇਕਿਆ ਅਤੇ ਲਹਿਣਾ ਜੀ ਗੁਰੂ ਅੰਗਦ ਕਹਿਲਾਏ। ਪੁਰਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ‘ਪੁਤਰਾਂ ਨੇ ਆਖਿਆ ਅਸਾਡਾ ਕਿਆ ਹਾਲ ਹੋਵੇਗਾ’? ਤਾਂ ਆਪ ਬੋਲੇ ‘ਬੇਟਾ! ਗੁਰੂ ਕਿਆ ਕੁਤਿਆਂ ਨੂੰ ਭੀ ਕਮੀ ਨਾਹੀਂ, ਰੋਟੀਆਂ ਕਪੜੇ ਬਹੁਤ ਹੋਵਣਗੇ। ਗੁਰੂ ਗੁਰੂ ਜਪਹੁਗੇ ਤਾਂ ਜਨਮ ਸਵਰੇਗਾ। ਗੁਰਤਾ ਗੱਦੀ ਦਾ ਤਿਲਕ ਦੇਣ ਤੋਂ ਬਾਅਦ ਗੁਰੂ ਨਾਨਕ ਸਾਹਿਬ 22 ਸਤੰਬਰ 1539 ਨੂੰ ਕਰਤਾਰਪੁਰ ਰਾਵੀ ਦੇ ਕੰਡੇ ਜੋਤੀ ਜੋਤ ਸਮਾ ਗਏ। ਗੁਰੂ ਸਾਹਿਬ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 3 ਦਿਨ ਸੀ। ਜੈਤਸਰੀ ਦੀ ਵਾਰ ਮਹਲਾ 5 ਅੰਗ 710 ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਇਹ ਸ਼ਰਧਾ ਭਰੀ ਗੁਰਬਾਣੀ ਆਖੀ ਹੈ:
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ॥
ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ॥
ਅਤੇ ਭਾਈ ਗੁਰਦਾਸ ਜੀ ਵਾਰ 1 ਪਉੜੀ 27 ਵਿਚ ਇਹ ਲਿਖਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਇਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ॥

ਗੁਰੂ ਨਾਨਕ ਦਾ ਗੁਰੂ ਕੌਣ ਸੀ?
ਇਸ ਦਾ ਢੁਕਵਾਂ ਜਵਾਬ ਦੇਣ ਦੀ ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ, ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।
ਭੋਲੇ ਸਿੱਖਾਂ ਨੂੰ ਟਪਲੇ ’ਚ ਪਾ ਕੇ ਦੁਬਿਧਾ ਖੜ੍ਹੀ ਕਰਨ ਲਈ ਦੇਹਧਾਰੀਆਂ ਦੇ ਚੇਲੇ ਤਾਂ ਸਿੱਖਾਂ ਨੂੰ ਇਹ ਸਵਾਲ ਆਮ ਹੀ ਪੁਛਦੇ ਰਹਿੰਦੇ ਹਨ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ, ਪਰ ਹੈਰਾਨੀ ਉਸ ਵੇਲੇ ਹੋਈ ਜਿਸ ਸਮੇਂ ਪੂਰੀ ਤਰ੍ਹਾਂ ਜਾਗ੍ਰਿਤ ਮੰਨਿਆ ਗਿਆ ਇੱਕ ਸਿੱਖ ਪ੍ਰਚਾਰਕ ਜਿਹੜਾ ਕਿ ਇੱਕ ਦਰਜ਼ਨ ਕ੍ਰਾਂਤੀਕਾਰੀ ਪੁਸਤਕਾਂ ਦਾ ਲੇਖਕ ਵੀ ਹੈ ਅਤੇ ਉਨ੍ਹਾਂ ਦੇ ਨਾਲ ਆਏ ਇੱਕ ਹੋਰ ਐੱਨ.ਆਰ.ਆਈ ਸਿੱਖ ਵਿਦਵਾਨ ਜਿਹੜੇ ਕਨੇਡਾ ਵਿੱਚ ਇੱਕ ਵੱਡੀ ਸਿੱਖ ਸੰਸਥਾ ਤੇ ਪ੍ਰਚਾਰ ਲਈ ਵੈੱਬਸਾਈਟ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਭਾਰਤ ਤੇ ਖਾਸ ਕਰਕੇ ਪੰਜਾਬ ’ਚ ਗੁਰਮਤਿ ਦੀ ਪੜ੍ਹਾਈ ਲਈ ਕਈ ਕੇਂਦਰ ਖੋਲ੍ਹੇ ਹੋਏ ਹਨ ਜਿਨ੍ਹਾਂ ਦਾ ਖਰਚਾ ਉਹ ਆਪਣੀ ਸੰਸਥਾਂ ਵਲੋਂ ਦੇ ਰਹੇ ਹਨ, ਸਤੰਬਰ ਮਹੀਨੇ ’ਚ ਇਸ ਲੇਖ ਦੇ ਲੇਖਕ ਦੇ ਘਰ ਹੋਈ ਇੱਕ ਮੁਲਾਕਾਤ ਦੌਰਾਨ, ਪੁੱਛਣ ਲੱਗੇ ਕਿ ਤੁਸੀਂ ਆਪਣੇ ਕਈ ਲੇਖਾਂ ’ਚ ਗੁਰਬਾਣੀ ’ਚੋਂ ਉਦਾਹਰਣਾਂ ਦੇ ਕੇ ਲਿਖਿਆ ਹੈ ਕਿ ਚੌਥੇ ਤੇ ਪੰਜਵੇਂ ਗੁਰੂ ਨੇ, ਗੁਰੂ ਨਾਨਕ ਨੂੰ ਗੁਰੂ ਲਿਖਿਆ ਹੈ। ਉਨ੍ਹਾਂ ਦਾ ਸੁਆਲ ਸੀ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਦੀ ਡੂੰਘੀ ਖੋਜ ਪੜਤਾਲ ਕੀਤੀ ਹੈ। ਉਨ੍ਹਾਂ ਕਿਤੇ ਵੀ ਆਪਣੀ ਬਾਣੀ ’ਚ ਆਪਣੇ ਆਪ ਨੂੰ ‘ਗੁਰੂ’ ਨਹੀਂ ਲਿਖਿਆ ਬਲਕਿ ਥਾਂ ਥਾਂ ਲਿਖ ਰਹੇ ਹਨ- ‘ਗੁਰੂ ਇਹ ਕਹਿ ਰਿਹਾ ਹੈ, ਗੁਰੂ ਔਹ ਕਹਿ ਰਿਹਾ ਹੈ’। ਸਿੱਧਾਂ ਨਾਲ ਹੋਈ ਗੋਸ਼ਟੀ ’ਚ ਲਿਖ ਰਹੇ ਹਨ- ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਆਹ ਸ਼ਬਦ ‘ਗੁਰੂ’ ਹੈ। ਇੱਕ ਥਾਂ ਲਿਖ ਰਹੇ ਹਨ- ‘ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ’। ਫਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ ‘ਗੁਰੂ’ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ ਗਿਆ ਪਰ ਕਿਸੇ ਪਾਸ ਵੀ ਤਸੱਲੀਬਖ਼ਸ਼ ਜਵਾਬ ਨਹੀਂ ਸੀ।
ਉਨ੍ਹਾਂ ਦੇ ਸੁਆਲਾਂ ਤੋਂ ਕੋਈ ਛੱਕ ਨਹੀਂ ਸੀ ਰਹਿ ਗਿਆ ਕਿ ਇਨ੍ਹਾਂ ਵੀਰਾਂ ਨੂੰ ਟਪਲਾ ਸੌਦਾ ਸੰਪਾਦਕ ਵਲੋਂ ਛਾਪੇ ਜਾ ਰਹੇ ਭੁਲੇਖਾ ਪਾਊ ਲੇਖ ਅਤੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਤੋਂ ਲੱਗਾ ਹੈ। ਇਹ ਦੱਸਣ ਯੋਗ ਹੈ ਕਿ 23 ਜੂਨ 2010 ਦੇ ਬਹੁਰੰਗੀ ਅੰਕ ’ਚ ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥’ ਸਿਰਲੇਖ ਹੇਠ ਛਪੇ ਇੱਕ ਲੇਖ ਵਿੱਚ ਗੁਰਬਖ਼ਸ਼ ਸਿੰਘ ਲੁਧਿਆਣਾ ਨੇ ਲਿਖਿਆ ਹੈ:- ‘‘ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।”
ਇਸ ਤੋਂ ਪਹਿਲਾਂ ਸੌਦਾ ਸੰਪਾਦਕ ਨੇ 6 ਜੂਨ 2010 ਦੀ ਆਪਣੀ ‘ਨਿਜੀ ਡਾਇਰੀ ਦੇ ਪੰਨੇ’ ਵਿੱਚ ਲਿਖਿਆ ਸੀ:- ‘‘ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ’ (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ’ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ।”
ਮੈਂ ਸਮਝ ਗਿਆ ਕਿ ਜਿਨ੍ਹਾਂ ਵੀਰਾਂ ਨੂੰ ਮੈਂ ਆਪਣੇ ਨਾਲੋਂ ਵੱਡੇ ਵਿਦਵਾਨ ਸਮਝਦਾ ਹਾਂ ਅਤੇ ਸਹੀ ਮਾਅਨਿਆਂ ਵਿੱਚ ਉਹ ਮੈਥੋਂ ਵੱਡੇ ਵਿਦਵਾਨ ਤੇ ਸੂਝਵਾਨ ਹੈ ਵੀ ਹਨ, ਉਨ੍ਹਾਂ ਦੀ ਤਸੱਲੀ ਮੇਰਾ ਕੋਈ ਵੀ ਜਵਾਬ ਸੁਣ ਕੇ ਨਹੀਂ ਹੋ ਸਕਦੀ ਇਸ ਲਈ ਉਨ੍ਹਾਂ ਨੂੰ ਕੋਈ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਮੈਂ ਜੱਟਕਾ ਸਵਾਲ ਕੀਤਾ ਕਿ ਤੁਸੀਂ ਅੰਬ ਖਾਣੇ ਹਨ ਜਾਂ ਅੰਬ ਦੇ ਬੀਜ਼ ਦੀ ਖੋਜ਼ ਕਰਨੀ ਹੈ। ਜੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੰਬ ਦਾ ਬੀਜ਼ ਅੰਬ ਦੀ ਗਿਟਕ ਵਿੱਚ ਹੈ ਤਾਂ ਤੁਸੀਂ ਪੁੱਛੋਗੇ ਕਿ ‘‘ਸਭ ਤੋਂ ਪਹਿਲਾਂ ਗਿਟਕ ਹੋਂਦ ਵਿੱਚ ਆਈ ਜਾਂ ਅੰਬ ਦਾ ਦਰਖ਼ਤ ਜਿਸ ਨੂੰ ਅੰਬ ਲੱਗੇ, ਤੇ ਉਸ ਅੰਬ ਵਿੱਚ ਗਿਟਕ ਸੀ ਜਿਹੜਾ ਅੰਬ ਦਾ ਬੀਜ਼ ਬਣਿਆ?” ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਪਰ ਜੇ ਤਹਾਡੀ ਇੱਛਾ ਅੰਬ ਖਾਣ ਦੀ ਹੋਵੇ ਤਾਂ ਅੰਬ ਲਿਆ ਕੇ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਮੈਂ ਤਾਂ ਮੰਨਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ’ਚ 1429 ਪੰਨਿਆਂ ’ਤੇ ਦਰਜ਼ (ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ’ ਤੱਕ) ਸਮੁੱਚੀ ਹੀ ਬਾਣੀ ਸਾਡਾ ਗੁਰੂ ਹੈ।
ਜੇ ਤੁਸੀਂ ਇਸ ਸਮੁੱਚੀ ਬਾਣੀ ਨੂੰ ਗੁਰੂ ਮੰਨ ਕੇ, ਉਸ ਵਿਚ ਦਰਜ਼ ਸਿਧਾਂਤ ਨੂੰ ਸਮਝ ਅਤੇ ਆਪਣੇ ਜੀਵਨ ’ਚ ਅਪਣਾਅ ਕੇ ਆਪਣਾ ਮਨੁੱਖਾ ਜੀਵਨ ਸੰਵਾਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਗੁਰਸ਼ਬਦ ਦੀ ਵੀਚਾਰ ਹੋ ਸਕਦੀ ਹੈ। ਪਰ ਜੇ ਸੌਦਾ ਸੰਪਾਦਕ ਦੀ ਸਿੱਖਿਆ ਸੁਣ ਕੇ ਉਸ ਸ਼ਬਦ ਦੀ ਖੋਜ ਕਰਨਾ ਚਾਹੁੰਦੇ ਹੋ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਅਰਥਾਂ ਬਾਰੇ ਕੋਈ ਮਨੁੱਖ ਅੰਦਾਜ਼ਾ ਹੀ ਲਗਾ ਸਕਦਾ ਹੈ, ਤਾਂ ਉਸ ‘ਸ਼ਬਦ’ ਬਾਰੇ ਮੈਂ ਤਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ। ਜੇ ਤਹਾਡਾ ਅਜੇਹੇ ‘ਸ਼ਬਦ’ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਕਿਸੇ ਦੇਹਧਾਰੀ ਗੁਰੂ ਕੋਲ ਚਲੇ ਜਾਓ! ਉਹ ਤਹਾਨੂੰ ਸਾਰੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਦੀ ਸਿੱਖਿਆ ਦੇਣ ਦੀ ਥਾਂ ਸਿਰਫ ਇੱਕ ‘ਸ਼ਬਦ’ (ਜਿਸ ਦੀ ਭਾਲ ਵਿੱਚ ਤੁਸੀਂ ਅਤੇ ਤੁਹਾਡਾ ਸੌਦਾ ਸੰਪਾਦਕ ਹੈ) ਦੇ ਦੇਵੇਗਾ ਜਿਸ ਦੇ ਰਟਨ ਨਾਲ ਸ਼ਾਇਦ ਤੁਹਾਡਾ ਪਾਰ ਉਤਾਰਾ ਹੋ ਜਾਵੇ! ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਪ੍ਰਚਾਰ, ਕਿ ਜਿਸ ‘ਸ਼ਬਦ’ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਨਹੀਂ ਹੈ, ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਐਵੇਂ ਹੀ ਗੁਰੂ ਮੰਨੀ ਜਾ ਰਹੇ ਹਾਂ, ਜਦੋਂ ਕਿ ਅਸਲੀ ‘ਸ਼ਬਦ’ ਜਿਹੜਾ ਗੁਰੂ ਨਾਨਕ ਅਤੇ ਸਿੱਖਾਂ ਦਾ ਗੁਰੂ ਹੈ, ਉਹ ਤਾਂ ਇਸ ਵਿੱਚ ਦਰਜ਼ ਹੀ ਨਹੀਂ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਏਗੀ! ਇਸ ਲਈ ਇਹ ਪ੍ਰਚਾਰ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਤੋਂ ਵਿਸ਼ਵਾਸ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ ਜਿਸ ਨੂੰ ਪਛਾਨਣ ਦੀ ਅਤੇ ਸਿੱਖ ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਸਾਡਾ ਸਵਾਲ ਤਾਂ ਕੋਈ ਹੋਰ ਸੀ ਪਰ ਜਵਾਬ ਤੁਸੀਂ ਕੋਈ ਹੋਰ ਦੇ ਰਹੇ ਹੋ। ਇਸ ਵਿਸ਼ੇ ’ਤੇ ਇੱਕ ਮੱਤ ਨਾ ਹੋਣ ਕਰਕੇ ਉਨ੍ਹਾਂ ਗੱਲ ਦਾ ਵਿਸ਼ਾ ਬਦਲਣ ਦਾ ਸੁਝਾਅ ਦਿੱਤਾ ਜਿਹੜਾ ਕਿ ਮੰਨ ਲਿਆ ਗਿਆ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਮਨ ’ਚ ਖਿਆਲ ਉਤਪਨ ਹੋ ਰਹੇ ਹਨ ਕਿ ਜੇ ਸੌਦਾ ਸੰਪਾਦਕ ਦਾ ਛੱਡਿਆ ਹੋਇਆ ਛੋਛਾ ਇਸ ਪੱਧਰ ਦੇ ਵਿਦਵਾਨ ਪ੍ਰਚਾਰਕਾਂ ਨੂੰ ਦੁਬਿਧਾ ’ਚ ਪਾ ਸਕਦਾ ਹੈ ਤਾਂ ਆਮ ਸਿੱਖਾਂ ’ਤੇ ਇਸ ਦਾ ਜੋ ਅਸਰ ਹੋ ਰਿਹਾ ਹੋਵੇਗਾ, ਉਹ ਸਿੱਖ ਸਿਧਾਂਤ ਲਈ ਕਿਤਨਾ ਮਾਰੂ ਹੋਵੇਗਾ। ਇਨ੍ਹਾਂ ਸੋਚਾਂ ’ਚ ਡੁੱਬਿਆ ਮੈਂ ਹਥਲਾ ਲੇਖ ਲਿਖਣ ਦਾ ਯਤਨ ਕਰ ਰਿਹਾ ਹਾਂ ਤੇ ਹੋਰ ਪੰਥਕ ਵਿਦਵਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਦੇ ਸੁਆਲਾਂ ਦਾ ਢੁਕਵਾਂ ਜਵਾਬ ਦੇ ਕੇ ਇਸ ਕੂੜ ਪ੍ਰਚਾਰ ਨੂੰ ਠੱਲ੍ਹ ਪਾਈ ਜਾਵੇ। ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
‘ਸਬਦੁ ਗੁਰੂ’ ਦੇ ਅਰਥ ਸਮਝਣ ਲਈ, ਆਓ ਗੁਰਬਾਣੀ ’ਚੋਂ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਸਬਦ’ ਦੇ ਜੋ ਅਰਥ ਕੀਤੇ ਹਨ ਉਹ ਹੇਠ ਲਿਖੇ ਹਨ:-
(1) ਧੁਨਿ, ਆਵਾਜ਼, ਸੁਰ। (2) ਪਦ, ਲਫਜ਼ (3) ਗੁਫ਼ਤਗੂ, ‘ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ’ (ਆਸਾ ਮ: 3)। (4) ਗੁਰ ਉਪਦੇਸ਼, ‘ਭਵਜਲ, ਬਿਨ ਸਬਦੇ ਕਿਉ ਤਰੀਐ’ (ਭੈਰਉ ਮ: 1)। (5) ਬ੍ਰਹਮ, ਕਰਤਾਰ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ (ਸਿਧ ਗੋਸਟਿ)। (6) ਧਰਮ, ਮਜ਼ਹਬ, ‘ਜੋਗ ਸਬਦੰ, ਗਿਆਨ ਸਬਦੰ, ਬੇਦ ਸਬਦੰ ਬ੍ਰਹਮਣਹ’ (ਵਾਰ ਆਸਾ)। (7) ਪੈਗ਼ਾਮ, ਸੁਨੇਹਾ, ‘ਧਨਵਾਂਡੀ, ਪਿਰ ਦੇਸ ਨਿਵਾਸੀ, ਸਚੇ ਗੁਰੂ ਪਹਿ ਸਬਦ ਪਠਾਈ’ (ਮਲਾਰ ਮ: 1) (8) ਜੈਸੇ ਤੁਕਾ ਰਾਮ, ਨਾਮਦੇਵ ਆਦਿਕ ਭਗਤਾਂ ਦੀ ਰਚਨਾ ‘ਅਭੰਗ’ ਸੂਰ ਦਾਸ ਆਦਿਕ ਦੇ ‘ਵਿਸਨੁਪਦ’ ਪ੍ਰਸਿਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ‘ਸਬਦ’ ਆਖੀਦੇ ਹਨ। ਸ਼ਬਦ, ਛੰਦ ਦੀ ਖਾਸ ਜਾਤਿ ਨਹੀਂ, ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਵੇਖਿਆ ਜਾਂਦਾ ਹੈ। (9) ਧਰਮਜੀਵਨ, ‘ਘੜੀਐ ਸਬਦੁ ਸਚੀ ਟਕਸਾਲ’ (ਜਪੁਜੀ ਸਾਹਿਬ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ। (10) ਸ਼ਬਦ ਦਾ ਵਾਚਯ ਅਰਥ, ਸ਼ਬਦ ਦਾ ਮਕਸਦ, ‘ਨ ਸਬਦ ਬੂਝੈ, ਨ ਜਾਣੈ ਬਾਣੀ’ (ਧਨਾਸਰੀ ਮ:3)। (11) ਗਿਆਨ ਦਾ ਸਾਧਨ ਰੂਪ ਸਬੂਤ, ਧਰਮਗ੍ਰੰਥ ਅਥਵਾ ਲੋਕ ਪ੍ਰਮਾਣ ਵਾਕਯ ‘ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ’ (ਲਲਿਤ ਕੌਮੁਦੀ)
ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ ’ਚ ‘ਗੁਰ’ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ ਇਸ ਦੇ ਅਰਥ ਹਨ ਨਿਗਲਣਾ, ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ – ‘ਗੁਰ ਅਪਨੇ ਬਲਿਹਾਰੀ’ (ਸੋਰਠ ਮ: 5), ‘ਸੁਖਸਾਗਰ ਗੁਰੁ ਪਾਇਆ’ (ਸੋਰਠ ਮ: 5), ‘ਆਪਣਾ ਗੁਰੂ ਧਿਆਏ’ (ਸੋਰਠ ਮ: 5)। ‘ਗੁਰੂ’ ਦੇ ਹੋਰ ਅਰਥ ਵੀ ਉਨ੍ਹਾਂ ਲਿਖੇ ਹਨ ਜੋ ਇਸ ਪ੍ਰਕਾਰ ਹਨ: (1) ਧਰਮਉਪਦੇਸ਼ਕ, ਧਾਰਮਿਕ ਸਿੱਖਿਆ ਦੇਣ ਵਾਲਾ ਆਚਾਰਯ। (2) ਮਤ ਦਾ ਆਚਾਰਯ, ਕਿਸੇ ਮਤ ਦਾ ਚਲਾਉਣ ਵਾਲਾ, ‘ਛਿਅ ਘਰ, ਛਿਅ ਗੁਰ ਛਿਅ ਉਪਦੇਸ’ (ਸੋਹਿਲਾ)। ਪਤਿ, ਭਰਤਾ, ‘ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ’ ( ਸ੍ਰੀ ਰਾਗੁ ਮ: 3)। (3) ਵ੍ਰਿਹਸਪਤਿ, ਦੇਵਗੁਰੁ ‘ਕਹੁ ਗੁਰ ਗਜ ਸਿਵ ਸਭਕੋ ਜਾਨੈ’ (ਗਉੜੀ ਕਬੀਰ ਜੀ)। (4) ਅੰਤਹਕਰਣ, ਮਨ, ‘ਕੁੰਭੈ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨੁ ਨ ਹੋਇ॥’ (ਵਾਰ ਆਸਾ)। (5) ਵਿ-ਪੂਜਯ ‘ਨਾਨਕ ਗੁਰ ਤੇ ਗੁਰ ਹੋਇਆ’ (ਗੂਜਰੀ ਮ: 3)। (6) ਵੱਡਾ, ਪ੍ਰਧਾਨ, ‘ਕਉਨ ਨਾਮ ਗੁਰ, ਜਾ ਕੈ ਸਿਮਰੈ, ਭਵਸਾਗਰ ਕਉ ਤਰਈ’ (ਸੋਰਠ ਮ: 9)
ਗੁਰੂ ਨਾਨਕ ਦਾ ਗੁਰੂ: ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਖੁਦ ਲਿਖ ਰਹੇ ਹਨ:- ‘ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ॥’ (ਸੋਰਠ ਮ:1 ਪੰਨਾ 599)। ‘ਹਰਿ ਗੁਰ ਮੂਰਤਿ ਏਕਾ ਵਰਤੈ, ਨਾਨਕ ਹਰਿ ਗੁਰ ਭਾਇਆ॥’ (ਮਾਰੂ ਮ: 1 ਸੋਲਹੇ ਪੰਨਾ 1043)।
ਸੋ ਇਸ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹੀ ਕਿ ਗੁਰੂ ਨਾਨਕ ਦਾ ‘ਗੁਰੂ’ ਕੋਈ ਮਨੁੱਖ ਜਾਂ ਸਾਧੂ ਸੰਤ ਨਹੀ ਸੀ ਬਲਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੈ ਜੋ ਹਰ ਥਾਂ ਇੱਕ ਰਸ ਵਿਆਪਕ ਹੈ। ਗੁਰੂ ਨਾਨਕ ਦੇ ਚੌਥੇ ਸਰੂਪ, ਗੁਰੂ ਰਾਮਦਾਸ ਜੀ ਵੀ ਇਹੋ ਗੱਲ ਦੁਹਰਾਅ ਰਹੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਸਦਾ ਥਿਰ ਰਹਿਣ ਵਾਲਾ ਅਬਿਨਾਸ਼ੀ ਅਕਾਲ ਪੁਰਖ ਹੈ ਜੋ ਸਭਨਾਂ ਵਿੱਚ ਸਮਾਅ ਰਿਹਾ ਹੈ ਤੇ ਜੋ ਨਾ ਕਿਤੇ ਜਾਂਦਾ ਹੈ ਅਤੇ ਨਾ ਹੀ ਕਿਤੋਂ ਆਉਂਦਾ ਹੈ ਭਾਵ ਹਰ ਸਮੇਂ ਹਰ ਥਾਂ ਸਰਬ ਵਿਆਪਕ ਹੈ। ਯਥਾ:-
‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥’ (ਰਾਗੁ ਸੂਹੀ ਮ: 4 ਪੰ: 758-59)
ਗੁਰਬਾਣੀ ਵਿੱਚ ‘ਸਬਦ’ ‘ਹੁਕਮ’ ‘ੴ ’ ‘ਨਿਰੰਕਾਰ’ ‘ਕਰਤਾਰ’ ‘ਪਾਰਬ੍ਰਹਮ’ ‘ਪਰਮੇਸ਼ਰ’ ਇਨ੍ਹਾ ਸਾਰਿਆਂ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਸਾਜਨਹਾਰੇ ਦੱਸਿਆ ਗਿਆ ਹੈ, ਜਿਸ ਦਾ ਭਾਵ ਇਹ ਨਿਕਲਿਆ ਕਿ ਇਨ੍ਹਾਂ ਵਿੱਚ ਕੋਈ ਭੇਦ ਨਹੀਂ ਇਹ ਸਾਰੇ ਇੱਕ ਹੀ ਹਸਤੀ ਦੇ ਵੱਖ ਵੱਖ ਨਾਮ ਹਨ। ਯਥਾ:-
‘ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥’ (ਮਾਝ ਮਹਲਾ 3,ਪੰਨਾ 117)। ‘ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥’ (ਜਪੁਜੀ ਸਾਹਿਬ)
‘ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥’ (ਰਾਮਕਲੀ ਮਹਲਾ 1 ਦਖਣੀ ਓਅੰਕਾਰੁ, ਪੰਨਾ 929)
‘ਨਿਰੰਕਾਰਿ, ਆਕਾਰੁ ਉਪਾਇਆ ॥’ (ਮ:3, ਪੰਨਾ 1066)
‘ਹਰਿ ਜੀਉ, ਤੂੰ ਕਰਤਾ ਕਰਤਾਰੁ॥’ (ਸਿਰੀਰਾਗੁ ਮਹਲਾ 1, ਪੰਨਾ 54)
‘ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ, ਸਰਬ ਕਲਾ ਜਿਨਿ ਧਾਰੀ ॥’ (ਗਉੜੀ ਮ:5 ਪੰਨਾ 248)
ਇਸ ਸਮੁੱਚੀ ਵੀਚਾਰ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ‘ਸਬਦੁ’ ਨੂੰ ਆਪਣਾ ‘ਗੁਰੂ’ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਦੋ, ਤਿੰਨ ਜਾਂ ਇਸ ਤੋਂ ਵੱਧ ਅੱਖਰਾਂ ਦੇ ਜੋੜ ਤੋਂ ਬਣੇ ਕਿਸੇ ਇਕ ਸ਼ਬਦ ਤੋਂ ਨਹੀਂ ਬਲਕਿ ਅਕਾਲ ਪੁਰਖ ਅਤੇ ਉਸ ਦੇ ਸਮੁੱਚੇ ਗਿਆਨ ਅਤੇ ਉਸ ਤੋਂ ਮਿਲੇ ਉਪਦੇਸ਼ ਤੋਂ ਹੈ। ਅਕਾਲ ਪੁਰਖ ਦਾ ਸਮੁੱਚਾ ਗਿਆਨ ਅਤੇ ਉਪਦੇਸ਼ ਕਦੀ ਵੀ ਇੱਕ ਸ਼ਬਦ ਜਾਂ ਇੱਕ ਵਾਕ ਰਾਹੀਂ ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੇ ਸਾਰੀ ਹੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ ਅਤੇ ਸਾਰੇ ਹੀ ਸਮੁੰਦਰ ਦੀ ਸਿਆਹੀ ਬਣ ਲਵਾਂ ਤਾਂ ਵੀ ਉਸ ਅਗਾਧ ਬੋਧ ਅਕਾਲ ਪੁਰਖ ਦਾ ਕਿਣਕਾ ਮਾਤਰ ਵੀ ਨਹੀ ਲਿਖਿਆ ਜਾ ਸਕਦਾ:-
‘ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥81॥’ (ਪੰਨਾ 1368)
ਬੇਸ਼ੱਕ ਇਨ੍ਹਾਂ ਅੱਖਰਾਂ ਨਾਲ ਅਕਾਲ ਪੁਰਖ ਦਾ ਪੂਰਾ ਵਰਨਣ ਨਹੀਂ ਹੋ ਸਕਦਾ ਪਰ ਲੋਕਾਈ ਨੂੰ ਸਮਝਾਉਣ ਲਈ ਕੋਈ ਅੱਖਰ ਤਾਂ ਵਰਤੇ ਹੀ ਜਾਣੇ ਸਨ ਇਸ ਲਈ ਇਨ੍ਹਾਂ ਅੱਖਰਾਂ ਦੀ ਵਰਤੋਂ ਕਰ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਅਕਾਲ ਪੁਰਖ ਅਤੇ ਸ਼ਬਦ ਗੁਰੂ ਦੀ ਸੋਝੀ ਦੇਣ ਲਈ ਅਕਾਲ ਪੁਰਖ ਤੋਂ ਉਨ੍ਹਾਂ ਦੇ ਹਿਰਦੇ ਵਿੱਚ ੳੁੱਤਰੀ ‘ਧੁਰ ਕੀ ਬਾਣੀ’ ਨੂੰ ਸਾਡੀ ਅਗਵਾਈ ਲਈ ਕਲਮਬੰਦ ਕਰਕੇ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਰਤੀਬ ਬਧ ਸੰਪਾਦਨਾ ਕਰਕੇ ਇੱਕ ਤਰ੍ਹਾਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਇਸ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ ਕੀਤੀ ਹੈ:-
‘ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥5॥’ (ਨਟ ਮ: 4, ਪੰਨਾ 982)
ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ) ਸਾਂਭ ਰੱਖਦਾ ਹੈ। ਗੁਰੂ, ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ’ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।5।
‘ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥5॥’ (ਕਾਨੜਾ ਮ: 4 ਪੰ: 1309)
ਭਾਵ, ਸਤਿਗੁਰੂ (ਉਸ ਦਾ ਸਰੀਰ ਨਹੀਂ ਬਲਕਿ ਉਸ ਦਾ ਦਿੱਤਾ ਹੋਇਆ ਉਪਦੇਸ਼) ਬਚਨ ਹੈ ਅਤੇ (ਉਹ) ਉਪਦੇਸ਼ ਹੀ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ (ਮਨੁੱਖ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।5।
ਸਮੁੱਚੀ ਬਾਣੀ ’ਚ ਕਿਧਰੇ ਨਹੀਂ ਲਿਖਿਆ ਕਿ ਕੇਵਲ ਇੱਕ ਉਹ ‘ਸ਼ਬਦ’ ਜਿਹੜਾ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਨ ਕੀਤਾ ਸੀ, ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਅਰਥਾਂ ਬਾਰੇ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ, ਹੀ ਗੁਰੂ ਨਾਨਕ ਅਤੇ ਸਾਡਾ ਗੁਰੂ ਹੈ। ਅੰਦਾਜ਼ਾ ਲਗਾਓ ਜੇ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਦਾ ਕੋਈ ਸੁਧਾਰ ਨਹੀਂ ਕਰ ਸਕਦੇ ਤਾਂ ਉਹ ‘ਸ਼ਬਦ’ ਜਿਸ ਨੂੰ (ਨਵੇਂ ਉਪਜੇ ਖੋਜੀਆਂ ਅਨਸਾਰ) ਗੁਰੂ ਨਾਨਕ ਸਾਹਿਬ ਵੀ ਵਰਨਣ ਨਹੀਂ ਕਰ ਸਕ,ੇ ਉਸ ‘ਸ਼ਬਦ’ ਤੋਂ ਸਾਡੇ ਵਰਗੇ ਜੀਵ ਕੀ ਸੇਧ ਲੈ ਸਕਦੇ ਹਨ। ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ ‘ਗੁਰੂ’ ਜਾਂ ‘ਸਤਿਗੁਰੂ’ ਕਿਸ ਨੂੰ ਕਿਹਾ ਜਾ ਸਕਦਾ ਹੈ:-
‘ਜਿਸੁ ਮਿਲਿਐ ਮਨਿ ਹੋਇ ਅਨੰਦੁ, ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ, ਹਰਿ ਪਰਮ ਪਦੁ ਲਹੀਐ॥’ (ਪੰਨਾ 168)
‘ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ॥’ (ਪੰਨਾ 286)
‘ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕੁ ਸੋਇ॥…ਸਤਿਗੁਰੁ ਸਭਨਾ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉ ਹੋਇ॥’ ( ਪੰਨਾ 302)
‘ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ, ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥’ (ਪੰਨਾ 594)
‘ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ, ਅਉਗਣ ਕਟੇ ਕਰੇ ਸੁਧੁ ਦੇਹਾ॥’ (ਪੰਨਾ 960)
‘ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ, ਹਰਿ ਹਰਿ ਕਥਾ ਸੁਣਾਵੈ॥’ (ਪੰਨਾ 1264)
ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਦੀ ਕਸਵੱਟੀ ’ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ 10 ਗੁਰੂ ਸਾਹਿਬਾਨਾਂ ਦੀ ਪਰਖ ਕੀਤੀ ਜਾਵੇ, ਤਾਂ ਕੀ ਉਹ ਗੁਰੂ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ? ਜੇ ਕਰਦੇ ਹਨ, ਤਾਂ ਇਹ ਲੋਕ ਇਨ੍ਹਾਂ ਨੂੰ ਗੁਰੂ ਕਹਿਣ ‘ਚ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ? ਉਕਤ ਪ੍ਰਮਾਣਾਂ ਦੀ ਰੌਸ਼ਨੀ ਤੋਂ ਸੇਧ ਲੈਣ ਤੋਂ ਮੁਨਕਰ ਹੋਏ ਸੌਦਾ ਸੰਪਾਦਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਸਰੂਪਾਂ ’ਚ ਉਹ ਕਿਹੜੀ ਘਾਟ ਦਿੱਸ ਰਹੀ ਹੈ ਜਿਸ ਕਾਰਣ ਉਹ ਇਨ੍ਹਾਂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ। ਕੀ ਉਹ ‘ਗੁਰ ਕਾ ਸਬਦੁ ਗੁਰ ਥੈ ਟਿਕੈ, ਹੋਰ ਥੈ ਪਰਗਟੁ ਨ ਹੋਇ ॥’ (ਪੰਨਾ 1249) ਤੋਂ ਵੀ ਮੁਨਕਰ ਹੋ ਕੇ ਗੁਰੂ ਦੀ ਭਾਲ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਜਰੂਰ ਔਝੜੇ ਪੈਣਗੇ! ਅਤੇ ਆਪਣੇ ਪਿਛਲੱਗਾਂ ਨੂੰ ਵੀ ਪਾਉਣਗੇ! ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ ‘ਰਹਿਤਨਾਮਾ ਪ੍ਰਸ਼ਨ ਉੱਤਰ’ ਵਿੱਚ ਗੁਰੂ ਦੇ ਤਿੰਨ ਰੂਪਾਂ ਦਾ ਵਰਨਣ ਇਸ ਤਰ੍ਹਾਂ ਕਰ ਰਹੇ ਹਨ:-
‘ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ ਸ਼ਬਦ ਕਹਹੁ ਤੋਹਿ ਸਮਝਾਇ॥6॥
ਭਾਵ, ਹੋਏ ਪ੍ਰਸ਼ਨ ਉੱਤਰ ਵਿੱਚ ਗੁਰੂ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ ਸਮਝਾ ਰਹੇ ਹਨ ਮੇਰੀ ਗੱਲ ਧਿਆਨ ਨਾਲ ਸੁਣ! ਮੇਰੇ (ਭਾਵ ਗੁਰੂ ਦੇ) ਤਿੰਨ ਰੂਪ ਹਨ-
1. ਨਿਰਗੁਣ ਸਰੂਪ- ਤ੍ਰਿਗੁਣਾਤੀਤ ਸਰਬ ਵਿਆਪੀ ਪਰਬ੍ਰਹਮ 2. ਸਰੁਗਣ ਸਰੂਪ- (ਨਾਨਕ ਜੋਤਿ) ਗੁਰੂ 3. ਸ਼ਬਦ ਗੁਰੂ- ਗੁਰਬਾਣੀ, ਗੁਰੂ ਗ੍ਰੰਥ ਸਾਹਿਬ।
ਇੰਡੀਆ ਅਵੇਰਨੈੱਸ ਜੁਲਾਈ 2010 ਅੰਕ ਵਿੱਚ ਛਪੇ ਇੱਕ ਲੇਖ ਵਿੱਚ ਸ. ਹਰਦੇਵ ਸਿੰਘ ਜੰਮੂ ਨੇ ਬੜੇ ਦਲੀਲ ਪੂਰਬਕ ਢੰਗ ਨਾਲ ਸਿੱਧ ਕੀਤਾ ਹੈ ਕਿ ਦੁਨੀਆਂ ਦੇ ਲੋਕਾਂ ਨੂੰ ‘ਗੁਰੂ ਨਾਨਕ ਦਾ ਸਿੱਖ ਨਾਲ ਰਿਸ਼ਤਾ’ ਸਮਝਾਉਣ ਲਈ ਸਭ ਤੋਂ ਢੁਕਵਾਂ ਸ਼ਬਦ, ਨਾਨਕ ਨੂੰ ਗੁਰੂ ‘ਪਦ’ ਨਾਲ ਸਬੋਧਨ ਕਰਨਾ ਹੀ ਹੈ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।
ਕਿਰਪਾਲ ਸਿੰਘ ਬਠਿੰਡਾ
ਫ਼ੋਨ: 0164-2210797, +91-98554-80797

ਗੁਰੂ ਨਾਨਕ ਦੇ ਚਿੱਤਰ: ਜਨਮ ਸਾਖੀਆਂ ਤੋਂ ਲੈਕੇ ਅਜ ਤਕ
ਹਰਬੀਰ ਸਿੰਘ ਭੰਵਰ, ਲੁਧਿਆਣਾ
‘ਸਰਬਤ ਦੇ ਭਲੇ’ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰਖੀ। ਜਿਸ ਸਮੇਂ ਉਨ੍ਹਾਂ ਨੇ ਅਵਤਾਰ ਧਾਰਿਆ, ਜ਼ਾਤ ਪਾਤ, ਊਚ ਨੀਚ, ਛੂਆ ਛਾਤ, ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸ਼ ਦਾ ਬੋਲ ਬਲਾ ਸੀ। ਉਸ ਸਮੇਂ ਲਗਭਗ ਸਾਰੇ ਹਿੰਦੁਸਤਾਨ ਉਤੇ ਇਸਲਾਮੀ ਝੰਡਾ ਝੁਲ ਰਿਹਾ ਸੀ, ਮੁਗ਼ਲਾਂ ਦੇ ਹਮਲੇ ਹੋ ਰਹੇ ਸਨ। ਇਸਲਾਮੀ ਹੁਕਮਰਾਨਾਂ ਤੇ ਹਮਲਾਵਰਾਂ ਵਲੋਂ ਹਿੰਦੂਆਂ ਉਤੇ ਬੜਾ ਜ਼ੁਲਮ ਤਸ਼ੱਦਦ ਹੋ ਰਿਹਾ ਸੀ। ਦੋਨਾ ਫਿਰਕਿਆ ਵਿਚਕਾਰ ਬੜੀ ਕੁੜਿਤਨ ਤੇ ਨਫਰਤ ਚਲ ਰਹੀ ਸੀ। ਅਜੇਹੇ ਬਿਖੜੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਲਈ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ ਕਿਰਤ ਕਰਨ,ਵੰਡ ਛੱਕਣ, ਇਕੋ ਨਾਮ ਜਪਣ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਆਪਣੀ ਮਧੁਰ ਬਾਣੀ ਤੇ ਰੂਹਾਨੀ ਉਪਦੇਸ਼ਾਂ ਕਾਰਨ ਉਹ ਦੋਨਾਂ ਫਿਰਕਿਆਂ ਵਿਚ ਇਕੋ ਜਿਹਾ ਹਰਮਨ ਪਿਆਰੇ ਹੋਏ ਤੇ ਸਤਿਕਾਰੇ ਜਾਣ ਲਗੇ। ਇਸੇ ਕਾਰਨ ਇਹ ਕਿਹਾ ਜਾਂਦਾ ਸੀ:
ਨਾਨਕ ਸ਼ਾਹ ਫਕੀਰ,
ਹਿੰਦੂ ਕਾ ਗੁਰੂ,
ਮੁਸਲਮਾਨ ਕਾ ਪੀਰ
ਉਰਦੂ ਦੇ ਨਾਮਵਰ ਸ਼ਾਇਰ ਡਾ. ਮਹੁੰਮਦ ਇਕਬਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿਖਿਆ ਤੇ ਬਾਣੀ ਤੋਂ ਬਹੁਤ ਪ੍ਰਭਾਵਤ ਸਨ, ਉਨ੍ਹਾਂ ਵਲੋਂ ਗੁਰੂ ਜੀ ਬਾਰੇ ਲਿਖੀ ਇਕ ਨਜ਼ਮ ਦਾ ਇਕ ਸ਼ੇਅਰ ਹੈ:
ਫਿਰ ਉਠੀ ਆਖ਼ਰ ਸਦਾ ਤੋਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ
ਗੁਰੁ ਨਾਨਕ ਦੇਵ ਜੀ, ਜਿਨ੍ਹਾਂ ਨੂੰ ਉਸ ਸਮੇਂ ਦੇ ਕਈ ਲੋਕ ‘ਕੁਰਾਹੀਆ’ ਕਹਿੰਦੇ ਸਨ, ਅਜ ਆਮ ਲੋਕ ਉਨ੍ਹਾਂ ਦੇ ਪਾਏ ਪੂਰਨਿਆਂ ਉਤੇ ਚੱਲਣ ਨੂੰ ਆਪਣਾ ਜੀਵਨ ਆਦਰਸ਼ ਸਮਝਦੇ ਹਨ. ਉਨ੍ਹਾਂ ਦੀ ਬਾਣੀ ਦਾ ਸ਼ਰਧਾ ਨਾਲ ਪਾਠ ਕਰਦੇ ਹਨ, ਉਨ੍ਹਾਂ ਦੀ ਤਸਵੀਰ ਅਗੇ ਨਿਮ੍ਰਤਾ ਸਹਿਤ ਸੀਸ ਝੁਕਾਉਂਦੇ ਹਨ।
ਉਸ ਮਹਾਨ ਨਾਨਕ ਨੂੰ, ਨਿਰੰਕਾਰੀ ਜੋਤ ਤੇ ਰੱਬੀ ਨੂਰ ਨੂੰ ਰੰਗਾਂ ਤੇ ਬੁਰਸ਼ ਨਾਲ ਰੂਪਮਾਨ ਕਰਨਾ ਕਿਤਨਾ ਔਖਾ ਹੈ, ਕਿਤਨੀ ਸਾਧਨਾ ਤੇ ਅਰਾਧਨਾ ਦੀ ਲੋੜ ਹੈ। ਇਹ ਤਾਂ ਉਹੋ ਕਰ ਸਕਦਾ ਹੈ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ ਹੋਵੇ, ਆਪਣੇ ਹਿਰਦੇ ਅੰਦਰ ਵਸਾਇਆ ਹੋਵੇ। ਜਨਮ ਸਾਖੀਆਂ ਲਿਖੇ ਜਾਣ ਵਾਲੇ ਸਮਿਆਂ ਤੋਂ ਲੈ ਕੇ ਅਜ ਤਕ ਕਈ ਕਲਾਕਾਰਾਂ ਨੇ ਰੰਗਾਂ ਤੇ ਆਪਣੇ ਬੁਰਸ਼ ਨਾਲ ਇਸ ਮਹਾਨ ਨਾਨਕ ਨੂੰ, ਚਿਤਰਣ ਦਾ ਯਤਨ ਕੀਤਾ ਹੈ ਅਤੇ ਕਰ ਰਹੇ ਹਨ।
ਇਸ ਗਲ ਦੀ ਤਾਂ ਕੋਈ ਪੱਕੀ ਜਾਣਕਾਰੀ ਨਹੀਂ ਕਿ ਸ਼ੁਰੂਆਤ ਕਦੋਂ ਹੋਈ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੁ ਸਾਹਿਬਾਨ ਦੀਆਂ ਤਸਵੀਰਾਂ ਬਹੁਤ ਲੰਬੇ ਸਮੇਂ ਤੋਂ ਬਣਦੀਆਂ ਆ ਰਹੀਆਂ ਹਨ। ਉਨ੍ਹਾ ਦਾ ਗੁਰੂ ਕਾਲ ਸਮੇਂ ਦਾ ਕੋਈ ਚਿੱਤਰ ਤਾਂ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇਵ ਜੀ ਬਾਰੇ ਹੱਥ-ਲਿਖਤ “ਜਨਮ ਸਾਖੀਆਂ” ਵਿਚ ਉਨ੍ਹਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਦੇਸ਼ ਉਤੇ ਕਬਜ਼ਾ ਕਰਨ ਉਪਰੰਤ ਅੰਗਰੇਜ਼ ਜਿਥੇ ਇਥੋਂ ਕੱਚਾ ਮਾਲ ਇੰਗਲੈਂਡ ਲਿਜਾਂਦੇ ਰਹੇ, ਉਥੇ ਦੇਸ਼ ਦੀ ਦੌਲਤ ਤੇ ਸਾਹਿੱਤਕ, ਕਲਾਤਮਿਕ ਤੇ ਸਭਿਆਚਾਰਕ ਖਜ਼ਾਨਾ ਵੀ ਇੰਗਲੈਂਡ ਲਿਜਾਂਦੇ ਰਹੇ। ਪੰਜਾਬ ਤੇ ਕਬਜ਼ਾ ਕਰਨ ਪਿਛੋਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੀਆਂ ਅਨੇਕ ਬਹੁਮੁਲੀਆਂ ਵਸਤੂਆਂ ਦੇ ਨਾਲ ਅਨੇਕਾਂ ਜਨਮ ਸਾਖੀਆਂ ਵੀ ਉਧਰ ਲੈ ਗਏ। ਲੰਡਨ ਸਥਿਤ ਇੰਡੀਆ ਆਫਿਸ ਲਾਇਬਰੇਰੀ ਵਿਚ ਹੱਥ ਲਿਖਤ (ਬੀ-40) ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ 57 ਚਿੱਤਰ ਹਨ, ਜੋ ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਡਾ. ਸੁਰਜੀਤ ਹਾਂਸ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੀ ਹੈ। ਇਹ ਜਨਮ ਸਾਖੀ ਭਾਦੋਂ ਸੁਦੀ 3, ਸੰਮਤ 1790 (ਅਗੱਸਤ 1733 ਈਸਵੀ) ਨੂੰ ਮੁਕੰਮਲ ਹੋਈ ਹੈ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ 25 ਵਰ੍ਹੇ ਪਿਛੋਂ ਦੀ ਹੈ। ਇਹ ਤਸਵੀਰਾਂ, ਜੋ ਮੁਗ਼ਲ ਕਲਮ ਦੀ ਸ਼ੈਲੀ ਵਿਚ ਹਨ। ਉਸ ਸਮੇਂ ਪਿਛੋਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ।ਇਨ੍ਹਾਂ ਤਸਵੀਰਾਂ ਵਿਚ ਕਿਸੇ ਵੀ ਗੁਰੂ ਸਾਹਿਬ ਦੀ ਦਿਖਾਈ ਗਈ ਤਸਵੀਰ ਨੂੰ ਅਸੀਂ ਸਬੰਧਤ ਗੁਰੂ ਸਾਹਿਬ ਦੀ ਹੂ-ਬ-ਹੂ ਸ਼ਕਲ ਤਾਂ ਨਹੀਂ ਕਹਿ ਸਕਦੇ, ਇਹ ਚਿੱਤਰਕਾਰਾਂ ਦਾ ਕਾਲਪਨਿਕ ਚਿੱਤਰ ਹੀ ਹੁੰਦਾ ਹੈ, ਜੋ ਉਨ੍ਹਾਂ ਸ਼ਰਧਾਲੂਆਂ ਤੋਂ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਬਾਰੇ ਸੁਣੀਆ ਸਾਖੀਆਂ ‘ਤੇ ਆਧਾਰਿਤ ਬਣਾਏ।
ਪੰਜਾਬ ਦੇ ਪਹਾੜੀ ਰਾਜਿਆਂ ਨੇ ਅਨੇਕਾਂ ਚਿੱਤਰਕਾਰ ਦੀ ਸਰਪ੍ਰਸਤੀ ਕੀਤੀ, ਜਿਸ ਕਾਰਨ ਗੁਲੇਰ ਅਤੇ ਸੁਜਾਨਪੁਰ ਟੀਰਾ ਵਿਖੇ ਕਾਂਗੜਾ ਕਲਮ ਸ਼ੈਲੀ ਬਹੁਤ ਵਿਕਸਤ ਹੋਈ ਅਤੇ ਵਿਸ਼ਵ ਕਲਾ ਜਗਤ ਵਿਚ ਮਸ਼ਹੂਰ ਵੀ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੇ ਇਲਾਕੇ ਫਤਹਿ ਕਰਕੇ ਆਪਣੇ ਰਾਜ ਅਧੀਨ ਲੈ ਆਦੇ ਸਨ ਜਿਸ ਉਪਰੰਤ ਅਨੇਕਾਂ ਚਿੱਤਰਕਾਰ ਲਾਹੌਰ ਦਰਬਾਰ ਵਿਚ ਆ ਗਏ ਸਨ। ਮਹਾਰਾਜਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵੀ ਕਈ ਚਿੱਤਰਕਾਰ ਮੰਗਵਾਏ, ਜਿਨ੍ਹਾਂ ਨੇ ਸਿੱਖ ਕਲਾ ਦਾ ਆਰੰਭ ਕੀਤਾ। ਮਹਾਰਾਜਾ ਦੇ ਸਮੇ ਤੋਂ ਪਹਿਲਾ ਤੇ ਬਾਅਦ ਦੇ ਗੁਰਦੁਆਰਿਆਂ ਵਿਚ ਤਸਵੀਰਾ, ਬਾਬਾ ਅਟਲ ਸਾਹਿਬ, ਜੂਨ 1984 ਤੋਂ ਪਹਿਲੇ ਵਾਲੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਪਾਕਿਸਤਾਨ ਦੇ ਗੁਰਧਾਮਾਂ ਵਿਚ ਕੰਧ-ਚਿੱਤਰਾਂ ਦੇ ਰੂਪ ਵਿਚ ਵੇਖੀਆਂ ਜਾ ਸਕਦੀਆਂ ਸਨ।
ਸਿੱਖ ਇਤਿਹਾਸ ਬਾਰੇ ਚਿਤੱਰ ਬਣਾਉਣ ਵਾਲੇ ਚਿੱਤਰਕਾਰ ਭਾਈ ਗਿਆਨ ਸਿੰਘ ਨਕਾਸ਼, ਐਸ.ਜੀ. ਠਾਕਰ ਸਿੰਘ, ਸੋਭਾ ਸਿੰਘ, ਕ੍ਰਿਪਾਲ ਸਿੰਘ ਮਾਸਟਰ ਹਰੀ ਸਿੰਘ, ਮਾਸਟਰ ਗੁਰਦਿਤ ਸਿੰਘ, ਜੀ.ਐਸ. ਸੋਹਨ ਸਿੰਘ, ਜਸਵੰਤ ਸਿੰਘ ਜਦੋਂ ਕਲਾ ਖੇਤਰ ਵਿਚ ਆਏ ਉਸ ਤੋਂ ਪਹਿਲਾਂ ਸਿੱਖ ਗੁਰੂਆਂ ਦੀਆਂ ਤਸਵੀਰਾ ਆਮ ਤੌਰ ਤੇ ਲਾਹੌਰ ਦੇ ਚਿੱਤਰਕਾਰ ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਬਣਾਇਆ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜੋ ਆਮ ਪ੍ਰਚੱਲਤ ਸੀ ਉਸ ਵਿਚ ਉਹ ਸੇਲ੍ਹੀ ਟੋਪੀ ਪਹਿਣੇ ਹੋਏ ਬੇਰੀ ਦੇ ਦਰੱਖ਼ਤ ਹੇਠਾਂ ਬਿਰਾਜਮਾਨ ਹਨ, ਆਸੇ ਪਾਸ ਭਾਈ ਬਾਲਾ ਤੇ ਭਾਈ ਮਰਦਾਨਾ ਬੈਠੇ ਹਨ, ਬੇਰੀ ਉਪਰ ਟੰਗੇ ਇਕ ਪਿੰਜਰੇ ਵਿਚ ਇਕ ਤੋਤਾ ਹੈ। ਲਾਹੌਰ ਸਥਿਤ ਨਾਮਵਾਰ ਚਿੱਤਰਕਾਰ ਅਬਦੁਲ ਰਹਿਮਾਨ ਚੁਗ਼ਤਾਈ ਨੇ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰਾਂ ਤਾਂ ਬਹੁਤ ਬਣਾਈਆਂ ਹਨ ਪਰ ਕਿਸੇ ਗੁਰੂ ਸਾਹਿਬ ਦੀ ਕੋਈ ਤਸਵੀਰ ਨਹੀਂ ਬਣਾਈ।
ਗੁਰੂ ਸਾਹਿਬਾਨ ਦੀਆਂ ਸਭ ਤੋਂ ਵੱਧ ਤਸਵੀਰਾਂ ਸੋਭਾ ਸਿੰਘ ਨੇ ਬਣਾਈਆਂ ਜਦੋਂ ਕਿ ਸਿੱਖ ਇਤਿਹਾਸ ਬਾਰੇ ਵਧੇਰੇ ਕਰ ਕੇ ਕ੍ਰਿਪਾਲ ਸਿੰਘ ਤੇ ਮਾਸਟਰ ਗੁਰਦਿਤ ਸਿੰਘ, ਜੋ ਸ੍ਰੀ ਦਰਬਾਰ ਸਾਹਿਬ ਅਮਦਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਬਤੌਰ ਆਰਟਿਸਟ ਸੇਵਾ ਕਰਦੇ ਰਹੇ, ਨੇ ਬਣਾਈਆਂ, ਜੋ ਬਹੁਤ ਮਕਬੂਲ ਹੋਈਆਂ, ਅਤੇ ਜਿਨ੍ਹਾਂ ਚੋਂ ਕਈ ਚਿੱਤਰ ਅਜ ਕੇਂਦਰੀ ਸਿੱਖ ਅਜਾਇਬ ਘਰ ਦਾ ਸ਼ਿੰਗਾਰ ਹਨ।
ਗੁਰੁ ਨਾਨਕ ਦੇਵ ਜੀ ਦੇ ਚਿੱਤਰਾਂ ਦਾ ਅਧਿਐਨ ਕਰੀਏ ਤਾ ਸਪਸਟ ਹੋ ਜਾਂਦਾ ਹੈ ਜਨਮ ਸਾਖੀਆਂ ਤੇ ਗੁਰਦੁਆਰਿਆਂ ਦੀਆਂ ਪੁਰਾਨੀਆਂ ਇਮਾਰਤਾਂ ਦੇ ਜੋ ਕੰਧ ਚਿਤਰ ਹਨ, ਉਹ ਮੁਗ਼ਲ ਕਲਾ ਸ਼ੈਲੀ ਨਾਲ ਮੇਲ ਖਾਂਦੇ ਹਨ। ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਤੋਂ ਬਾਅਦ ਸ਼ਾਇਦ ਭਾਈ ਗਿਆਨ ਸਿੰਘ ਨਕਾਸ਼, ਜਿਨ੍ਹਾਂ ਅਪਣੀ ਉਮਰ ਦਾ ਵੱਡਾ ਹਿੱਸਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਸੰਗ ਮਰਮਰੀ ਕੰਧਾਂ ਉਤੇ ਨਕਾਸ਼ੀ ਦੀ ਸੇਵਾ ਵਿਚ ਬਿਤਾਇਆ, ਪਹਿਲੇ ਚਿੱਤਰਕਾਰ ਹਨ, ਜਿੰਨ੍ਹਾਂ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਗੁਰੁ ਸਾਹਿਬ ਦੇ ਚਿੱਤਰ ਬਣਾਏ, ਜੋ ਉਸ ਸਮੇਂ ਆਮ ਪ੍ਰਚਲਤ ਸਨ ਜਿਵੇਂ ਕਿ ਗੁਰੁ ਸਾਹਿਬ ਬੇਰੀ ਦੇ ਦਰੱਖ਼ਤ ਹੇਟ ਸ਼ਸ਼ੋਭਿਤ ਹਨ, ਸੇਲ੍ਹੀ ਟੋਪੀ ਪਹਿਣੇ ਹਏ ਹਨ ਤੇ ਆਸੇ ਪਾਸੇ ਭਾਈ ਮਰਦਾਨਾ ਤੇ ਭਾਈ ਬਾਲਾ ਬੈਠੇ ਹਨ।
ਗੁਰੂ ਸਾਹਿਬਾਨ ਦੇ ਸਭ ਤੋਂ ਵੱਧ ਚਿੱਤਰ ਮਰਹੂਮ ਸੋਭਾ ਸਿੰਘ ਨੇ ਬਣਾਏ ਹਨ।
ਭਾਰਤੀ ਫੌਜ ਦੀ ਡਰਾਫਟਸਮੈਨ ਵਜੋਂ ਨੌਕਰੀ ਛੱਡ ਕੇ ਉਨ੍ਹਾ ਨੇ 1923 ਵਿਚ ਅੰਮ੍ਰਿਤਸਰ ਵਿਖੇ ਇਕ ਚਿੱਤਰਕਾਰ ਵਜੋਂ ਆਜ਼ਾਦਾਨਾ ਤੌਰ ‘ਤੇ ਕੰਮ ਸ਼ੁਰੂ ਕੀਤਾ। ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਦੀ ਸੰਗਤ ਨੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਿਤਰ ਬਣਾਉਣ ਲਈ ਪ੍ਰੇਰਿਆ। ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿਚ ਸਭ ਤੋਂ ਪਹਿਲਾਂ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਚਿਤਰਕਾਰ ਸੋਭਾ ਸਿੰਘ ਨੇ ਸਜਾਈ ਹੈ। 1930-ਵਿਆ ਦੇ ਦਹਾਕੇ ਜਦੋਂ ਉਨ੍ਹਾ ਦੀ ਦੀ ਪ੍ਰਸਿੱਧ ਤਸਵੀਰ “ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ” ਜਰਮਨੀ ਤੋਂ ਛੱਪ ਕੇ ਮਾਰਕਿਟ ਵਿਚ ਆਈ, ਪਹਿਲਾਂ ਪਹਿਲਾਂ ਆਮ ਸ਼ਰਧਾਲੂਆਂ ਨੇ ਇਸ ਦੀ ਬੜੀ ਆਲੋਚਨਾ ਕੀਤੀ ਤੇ ਪੂਛਣ ਲਗੇ, “ਸੇਲ੍ਹੀ ਟੋਪੀ ਕਿਥੇ ਹੈ? ਬੇਰੀ ਤੇ ਤੋਤਾ ਕਿਥੇ ਹਨ? ਭਾਈ ਬਾਲਾ ਤੇ ਮਰਦਾਨਾ ਕਿਥੇ ਹਨ?” , ਪਰ ਪਿਛੋਂ ਇਹ ਤਸਵੀਰ ਇਤਨੀ ਮਕਬੂਲ ਹੋਈ ਕਿ ਉਸ ਸਸਤੇ ਜ਼ਮਾਨੇ ਵਿਚ ਇਸ ਦੀ ਇਕ ਇਕ ਕਾਪੀ 50-50 ਰੁਪਏ ਵਿਚ ਵਿਕੀ। ਇਸ ਪਿਛੋਂ ਸਾਰੇ ਚਿੱਤਰਕਾਰ ਹੀ ਸੇਲ੍ਹੀ ਟੋਪੀ ਦੀ ਥਾ ਦਸਤਾਰ ਵਾਲੀ ਤਸਵੀਰ ਬਣਾਉਣ ਲਗੇ।
ਐਸ.ਜੀ.ਠਾਕਰ ਸਿੰਘ ਨੇ ਵਧੇਰੇ ਕਰਕੇ ਕੁਦਰਤੀ ਦ੍ਰਿਸ਼ਾਂ, ਪਰਬਤਾਂ, ਝਰਨਿਆ ਤੇ ਇਮਾਰਤਾ ਦੇ ਚਿਤਰ ਬਣਾਏ, ਪਰ ਫਿਰ ਗੁਰੁ ਸਾਹਿਬਾਨ ਦੇ ਵੀ ਚਿਤਰ ਬਣਾਉਣ ਲਗੇ। ਜੀ.ਐਸ. ਸੋਹਨ ਸਿੰਘ ਨੇ ਅਪਣੇ ਪਹਿਲੇ ਕੁਝ ਸਾਲਾਂਵਿਚ ਆਪਣੇ ਪਿਤਾ ਭਾਈ ਗਿਆਨ ਸਿੰਘ ਨਕਾਸ਼ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਕਾਸੀ ਦਾ ਕੰਮ ਕੀਤਾ, ਫਿਰ ਸਾਰੀ ਉਮਰ ਗੁਰੂ ਸਾਹਿਬਾਨ ਦੇ ਚਿਤਰਾਂ ਬਣਾਉਣ ਦੇ ਲੇਖੇ ਲਗਾ ਦਿਤੀ। ਦਿੱਲੀ ਸਥਿਤ ਚਿਤਰਕਾਰ ਜਸਵੰਤ ਸਿੰਘ ਦੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਸਮੇਂ ਲੰਬੇ ਪੰਧਾਂ ਦੀ ਇਕ ਚਿਨ੍ਹਾਤਮਿਕ ਤਸਵੀਰ ਬਹੁਤ ਹੀ ਮਕਬੂਲ ਹੋਈ,ਜਿਸ ਵਿਚ ਕੇਵਲ ਉਨਹਾਂ ਦੀਆਂ ਲੱਤਾਂ ਤੇ ਖੜਾਵਾਂ ਪਹਿਣੇ ਚਰਨ ਹੀ ਦਿਖਾਈ ਦੇ ਰਹੇ ਹਨ।
ਪਿਛਲੇ ਤਿੰਨ ਚਾਰ ਦਹਾਕਿਆ ਤੋਂ ਦੇਵਿੰਦਰ ਸਿੰਘ (ਚੰਡੀਗੜ੍ਹ), ਜਰਨੈਲ ਸਿੰਘ (ਕੈਨੇਡਾ) ਸੁਖਦੇਵ ਸਿੰਘ (ਬਠਿੰਡਾ), ਸਤਪਾਲ ਦਾਨਿਸ਼ ਤੇ ਕਈ ਹੋਰ ਗੁਰੁ ਨਾਨਕ ਦੇਵ ਜੀ ਦੇ ਚਿਤਰ ਬਣਾਉਣ ਤੇ ਅਪਣੀ ਸੇਵਾ ਕਰ ਰਹੇ ਹਨ।
# 194-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ, ਮੋ. 98762-95829
28/11/2012
3. ਗੁਰੂ ਨਾਨਕ (ਚਿਤਰਕਾਰ ਐਸ.ਜੀ. ਠਾਕਰ ਸਿੰਘ)
4. ਗੁਰੂ ਨਾਨਕ ਜੀ ਲੰਬਾ ਪੰਧਕਰਦੇ ਹੋਏ (ਚਿਤਰਕਾਰ ਜਸਵੰਤ ਸਿੰਘ)
5. ਗੁਰੂ ਨਾਨਕ (ਚਿਤਰਕਾਰ ਸੋਭਾ ਸਿੰਘ)

1. ਗੁਰੂ ਨਾਨਕ ਦੇਵ ਜੀ ਇਕ ਸ਼ਾਹੂਕਾਰ ਨੂੰ ਉਪਦੇਸ਼ ਦਿੰਦੇ ਹੋਏ, ਭਾਈ ਮਰਦਾਨਾ ਲਾਗੇ ਬੈਠੇ ਹਨ (ਜਨਮ ਸਾਖੀ-1733 ਈ.)
2. ਗੁਰੂ ਨਾਨਕ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਸਮੇਤ (ਚਿਤਰਕਾਰ: ਭਾਈ ਗਿਆਨ ਸਿੰਘ ਨਕਾਸ਼)
3. ਗੁਰੂ ਨਾਨਕ (ਚਿਤਰਕਾਰ ਐਸ.ਜੀ. ਠਾਕਰ ਸਿੰਘ)
4. ਗੁਰੂ ਨਾਨਕ ਜੀ ਲੰਬਾ ਪੰਧ ਕਰਦੇ ਹੋਏ (ਚਿਤਰਕਾਰ ਜਸਵੰਤ ਸਿੰਘ)
5. ਗੁਰੂ ਨਾਨਕ (ਚਿਤਰਕਾਰ ਸੋਭਾ ਸਿੰਘ)
ਬਾਬਾ ਨਾਨਕ ਜੀ ਨੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਨਾ ਕਿ ਸ੍ਰੀ ਚੰਦ ਦੇ
ਜਸਵਿੰਦਰ ਸਿੰਘ ਭੁੱਲਰ
ਅਸੀਂ ਇਹ ਸਾਖੀ ਬਹੁਤ ਵਾਰ ਕੈਸਟਾਂ,ਸੀਡੀਆਂ ਅਤੇ ਧਾਰਮਿਕ ਦੀਵਾਨਾ ਵਿੱਚ ਸੁਣੀ ਹੋਈ ਹੈ ਕਿ ਭਾਈ ਲਹਿਣਾ ਜੀ ਹਰ ਸਾਲ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ ਅਤੇ ਜਦ ਉਨ੍ਹਾਂ ਨੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰ ਪੁਰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਉਨ੍ਹਾਂ ਨੂੰ ਬਾਹਰ ਹੀ ਮਿਲ ਪਏ ਸਨ ( ਜਾਣੀ ਜਾਣ ਗੁਰੂ ਜੀ ਤਾਂ ਉਸ ਘੜੀ ਦੀ ਉਡੀਕ ਵਿੱਚ ਸਨ ਜਦ ਉਨ੍ਹਾਂ ਦਾ ਉਸ ਜੋਤ ਨਾਲ ਮੇਲ ਹੋਣਾ ਸੀ ਜਿਸ ਵਿੱਚ ਅਭੇਦ ਹੋ ਕੇ ਭਾਈ ਲਹਿਣਾ ਜੀ ਨੇ ਅੱਗੇ ਚੱਲ ਨਾਨਕ ਜੋਤ ਦੀ ਅੱਗੇ ਅਗਵਾਈ ਕਰਨੀ ਸੀ।) ਅਤੇ ਗੁਰੂ ਜੀ ਭਾਈ ਲਹਿਣਾ ਜੀ ਨੇ ਜਦ ਗੁਰੂ ਜੀ ਬਾਰੇ ਪੁੱਛਿਆ ਤਾਂ ਗੁਰੂ ਜੀ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਅਤੇ ਉਨ੍ਹਾਂ ਨੂੰ ਆਪਣੇ ਅਸਥਾਨ ਦੇ ਅੰਦਰ ਲੈ ਗਏ।ਉਹ ਭਾਈ ਲਹਿਣਾ ਜੀ ਨੂੰ ਜਲ ਪਾਣੀ ਬਾਰੇ ਪੁੱਛ ਕੇ ਆਪਣੇ ਆਸਨ ਤੇ ਜਾ ਬੈਠੇ ਸਨ।ਜਦ ਭਾਈ ਲਹਿਣਾ ਜੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਗਏ ਤਾਂ ਉਥੇ ਉਹ ਹੀ ਵਿਅਕਤੀ ਬੈਠੇ ਸਨ ਜਿਹੜੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ੍ਹ ਕੇ ਉਨ੍ਹਾਂ ਨੂੰ ਅੰਦਰ ਲੈ ਕੇ ਗਏ ਸਨ। ਭਾਈ ਲਹਿਣੇ ਜੀ ਨੂੰ ਬੜਾ ਪਛਤਾਵਾ ਲੱਗਾ ਕਿ ਉਨ੍ਹਾਂ ਤੋਂ ਇਹ ਭੁੱਲ ਹੋ ਗਈ ਹੈ। ਮੇਰੇ ਮਨ ਵਿੱਚ ਕਈ ਵਾਰ ਇਹ ਖਿਆਲ ਆਉਂਦਾ ਹੈ ਕਿ ਜੇਕਰ ਅੱਜ ਦੇ ਸਮੇਂ ਵਿੱਚ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਵਾਂਗ ਜੇਕਰ ਕੋਈ ਗੁਰਮੁਖ ਪਿਆਰਾ ਕਿਸੇ ਡੇਰੇ ਤੇ ਆਵੇ ਤਾਂ ਉਸ ਨੇ ਤਾਂ ਡੇਰੇ ਦੇ ਬਾਬੇ ਦੇ ਚੇਲੇ ਨੂੰ ਹੀ ਸ਼ਾਇਦ ਬਾਬਾ ਸਮਝ ਲੈਣਾ ਹੈ ਕਿਉਂਕਿ ਇਨ੍ਹਾਂ ਦਾ ਵੀ ਬਾਬਿਆਂ ਦੇ ਨਾਲ ਚੇਲਿਆਂ ਦਾ ਵੀ ਚੰਗਾ ਟੌਹਰ ਬਣਿਆਂ ਹੋਇਆ ਹੈ। ਕਿੱਥੇ ਸਾਡੇ ਬਾਬਾ ਜੀ, ਬਾਬਾ ਨਾਨਕ ਜੀ ਜੋ ਸੱਭ ਸਮਰੱਥਾ ਕੋਲ ਹੁੰਦਿਆਂ ਵੀ ਸਧਾਰਨ ਜੀਵਣ ਵਿੱਚ ਰਹਿ ਆਪਣੀ ਹੱਥੀ ਕਿਰਤ ਕਰਕੇ ਸਾਨੂੰ ਜੀਵਣ ਜਾਚ ਸਿਖਾ ਗਏ ਹਨ।ਕੀ ਅੱਜ ਸਾਡੇ ਧਾਰਮਿਕ ਆਗੂ ਉਨ੍ਹਾਂ ਦੇ ਕਦਮਾਂ ਤੇ ਚੱਲ ਰਹੇ ਹਨ ?
ਕਿਸੇ ਸਮੇਂ ਸਿੱਖ ਕੌਮ ਨੂੰ ਬਾਹਰੀ ਖਤਰਿਆਂ ਨਾਲ ਜੂਝਣਾ ਪੈ ਰਿਹਾ ਸੀ ਪਰ ਅੱਜ ਸਿੱਖ ਧਰਮ ਨੂੰ ਸੱਭ ਤੋਂ ਵੱਡਾ ਖਤਰਾ ਅੰਦਰੋਂ ਹੀ ਆਉਂਦਾ ਨਜ਼ਰੀਂ ਆ ਰਿਹਾ ਹੈ ਜਿਸ ਤੋਂ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ।ਕੁਝ ਜਾਗਰੂਕ ਸਿੱਖਾਂ ਨੂੰ ਤਾਂ ਇਸ ਦੀ ਸਮਝ ਲੱਗ ਚੁੱਕੀ ਹੈ ਅਤੇ ਵੱਖ ਵੱਖ ਪੱਧਰਾਂ ਤੇ ਸਿੱਖ ਕੌਮ ਨੂੰ ਜਾਗਰੂਕ ਕਰਨ ਦੇ ਯਤਨ ਹੋ ਰਹੇ ਹਨ। ਕਦੇ ਸਿੱਖ ਧਰਮ ਨੂੰ ਬਚਾਉਣ ਲਈ ਸਿੱਖਾਂ ਨੂੰ ਸਿਰ ਦੇਣ ਦੀ ਜਰੂਰਤ ਪੈਂਦੀ ਰਹੀ ਅਤੇ ਸਿੱਖ ਹੱਸ ਹੱਸ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਧਰਮ ਲਈ ਕੁਰਬਾਨੀਆਂ ਕਰਦੇ ਰਹੇ। ਅੱਜ ਸਿੱਖ ਧਰਮ ਨੂੰ ਅੰਦਰੋਂ ਗੁਰਡੰਮ ਅਤੇ ਹੋਰ ਅਦਿੱਖ ਸ਼ਕਤੀਆਂ ਤੋਂ ਬਚਾਉਣ ਲਈ ਸਿਰ ਕੁਰਬਾਨ ਕਰਨ ਲਈ ਨਹੀਂ ਲੇਕਿੰਨਇਸ ਸਿਰ ਨੂੰ ਗੁਰੂ ਦੀ ਮੱਤ ਲੈ ਕੇ ਸਹੀ ਤਰ੍ਹਾਂ ਨਾਲ ਵਰਤਣ ਦੀ ਲੋੜ ਹੈ। ਜੇਕਰ ਸਾਡਾ ਸਿਰ ਗੁਰੂ ਦੇ ਦਰ ਤੇ ਝੁਕਦਾ ਹੈ ਤਾਂ ਇਹ ਕਿਸੇ ਹੋਰ ਦੇਹਧਾਰੀ ਗੁਰੂ ਅੱਗੇ ਨਹੀਂ ਝੁਕਣਾ ਚਾਹੀਦਾ। ਸਿੱਖ ਦਾ ਸਿਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ ਹੈ। ਸਾਰੇ ਸਿੱਖਾਂ ਨੂੰ ਦਸ਼ਮੇਸ਼ ਪਿਤਾ ਦਾ ਹੁਕਮ ਚਾਹੀਦਾ ਹੈ।ਆਉ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ‘ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਤੇ ਕਿੰਨਾ ਕੁ ਚੱਲ ਰਹੇ ਹਾਂ। ਜਿਹੜਾ ਖਤਰਾ ਸਿੱਖ ਧਰਮ ਨੂੰ ਅੱਜ ਚਣੌਤੀ ਦੇ ਰਿਹਾ ਹੈ, ਇਹ ਕੋਈ ਨਵਾਂ ਨਹੀਂ ਇਸ ਦੀ ਸ਼ੁਰੂਆਤ ਤਾਂ ਬਾਬਾ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋ ਗਈ ਸੀ।ਪਹਿਲਾਂ ਸਿੱਖ ਗੁਰੂ ਜੀ ਦੇ ਉਪਦੇਸ਼ ਤੇ ਚੱਲਦਿਆਂ ਸੁਚੇਤ ਸੀ ਤੇ ਇਨ੍ਹਾਂ ਦੇਹਧਾਰੀ ਬਾਬਿਆਂ ਦੇ ਚੱਕਰਾਂ ਵਿੱਚ ਨਹੀਂ ਸੀ ਪੈਂਦਾ ਪਰ ਅੱਜ ਮੜੀਆਂ ਮਸਾਣਾ ਅਤੇ ਦੇਹਧਾਰੀ ਬਾਬਿਆਂ ਨੂੰ ਮੱਥਾ ਟੇਕਦਾ ਸਿੱਖ ਯੂਟਿਊਬ ਤੇ ਵੇਖਿਆ ਜਾ ਸਕਦਾ ਹੈ। ਅੱਜ ਦਾ ਬਹੁਗਿਣਤੀ ਸਿੱਖ ਰਸਮੀ ਤੌਰ ਤੇ ਹੀ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਦਾ ਹੈ ਫਿਰ ਇਹੀ ਸਿਰ ਡੇਰਿਆਂ ਤੇ ਬੈਠੇ ਦੇਹਧਾਰੀਆਂ ਅੱਗੇ ਜਾ ਜੂਕਦਾ ਹੈ,ਮੜ੍ਹੀਆਂ ਮਸਾਣਾ ਤੇ ਵੀ ਜਾ ਝੁਕਦਾ ਹੈ। ਧੰਨ ਭਾਈ ਲਹਿਣਾ ਜੀ ਜਿਹੜੇ ਮਾਤਾ ਦੇ ਮੰਦਰ ਜਾਣ ਵਾਲੇ ਸਨ ਤੇ ਗੁਰ ਦੇ ਦਰ ਤੇ ਇੱਕ ਵਾਰ ਸੀਸ ਝੁਕਿਆ ਬੱਸ ਉਥੋਂ ਦੇ ਹੀ ਹੋ ਕੇ ਰਹਿ ਗਏ ਅਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ।ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਗੁਰ ਨਾਨਕ ਦੇ ਵਿਹੜੇ ਵਿੱਚ ਜੰਮੇ ਪਲੇ ,ਉਨ੍ਹਾਂ ਦੀ ਗੋਦੀ ਵਿੱਚ ਖੇਡ ਕੇ ਵੀ ਗੁਰ ਦਰ ਤੋਂ ਦਾਤ ਨਾ ਲੈ ਸਕੇ ਸਗੋਂ ਜਿਹੜੇ ਕਰਮਾ ਕਾਂਡਾਂ ਵਲੋਂ ਪਿਤਾ ਗੁਰੂ ਨੇ ਸਿੱਖਾਂ ਨੂੰ ਰੋਕਿਆ ਸੀ ਉਨ੍ਹਾਂ ਵਿੱਚ ਹੀ ਪੈ ਗਏ।
ਸਿੱਖ ਦੇ ਘਰ ਜਨਮ ਲੈ ਕੇ ਕੋਈ ਸਿੱਖ ਨਹੀਂ ਬਣ ਜਾਂਦਾ, ਜਿਨਾਂ ਚਿਰ ਇਹ ਸਿੱਖ ਸਿੱਖੀ ਦੇ ਮਾਰਗ ਦਾ ਪਾਂਧੀ ਨਹੀਂ ਬਣਦਾ । ਆਮ ਸਿੱਖ ਤਾਂ ਕੀ ਗੁਰੂ ਸਾਹਿਬਾਂ ਦੇ ਘਰ ਵਿੱਚ ਜਨਮ ਲੈ ਕੇ ਵੀ ਗੁਰੂ ਸਾਹਿਬਾਨ ਦੇ ਪੁੱਤਰ ਇਸ ਰਾਹ ਦੇ ਪਾਂਧੀ ਨਾ ਬਣ ਸਕੇ।ਗੁਰੂ ਦੇ ਦਰ ਤੇ ਤਾਂ ਸੇਵਾ ਕਰਨ ਵਾਲਾ ਅਤੇ ਗੁਰੂ ਜੀ ਦਾ ਹੁਕਮ ਮੰਨਣ ਵਾਲਾ ਹੀ ਪਰਵਾਨ ਹੋਇਆ ਹੈ। ਉਨ੍ਹਾਂ ਗੁਰ ਪੁੱਤਰਾਂ ਨੂੰ ਹੀ ਪ੍ਰਵਾਨ ਕਰਕੇ ਅਰਦਾਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿੰਨ੍ਹਾਂ ਨੇ ਹੁਕਮ ਨੂੰ ਮੰਨਿਆਂ ਹੈ ਅਤੇ ਧਰਮ ਲਈ ਕੁਰਬਾਨ ਵੀ ਹੋਏ ਹਨ।ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਘਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਇਸ ਦਾਤ ਤੋਂ ਵਾਂਜੇ ਰਹਿ ਗਏ । ਉਨ੍ਹਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆਂ ਜਿਸ ਦੀ ਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ;
‘ਪੁੱਤ੍ਰੀ ਕਉਲ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ।। ਦਿਲਿ ਖੋਟੈ ਆਕੀ ਫਿਰਨ ਬੰਨ੍ਹ ਭਾਰ ਉਚਾਇਨਛਟੀਐ।।
….ਜਨਮੇ ਕਾ ਫਲ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ।। ਪੈਧਾ ਖਾਧਾ ਬਾਦਿ ਹੈ ਜਾਂ ਮਨ ਦੂਜਾ ਭਾਉ।।
ਗੁਰਬਾਣੀ ਅਨੁਸਾਰ ਜਨਮ ਕਰਕੇ ਪ੍ਰਮਾਣਿਤਕਾ ਨਹੀਂ ਹੈ,ਬਲਕਿ ਕਰਮ ਕਰਕੇ ਪ੍ਰਮਾਣਿਤਕਾ ਹੈ। ਜਨਮ ਕਰਕੇ ਤਾਂ ਬਾਬਾ ਸ੍ਰੀ ਚੰਦ ਬਾਬਾ ਲਖਮੀ ਚੰਦ,ਬਾਬਾ ਦਾਤੂ ਜੀ,ਬਾਬਾ ਦਾਸੂ ਜੀ,ਬਾਬਾ ਮੋਹਨ ਜੀ ਬਾਬਾ ਮੋਹਰੀ ਜੀ,ਬਾਬਾ ਪ੍ਰਿਥੀ ਚੰਦ ਜੀ ਬਾਬਾ ਧੀਰ ਮੱਲ ਜੀ ਬਾਬਾ ਰਾਮ ਰਾਏ ਜੀ ਗੁਰੂ ਪੁੱਤਰ ਹੋਣ ਦੇ ਬਾਵਯੂਦ ਵੀ ਪ੍ਰਵਾਨ ਨਾ ਚੜ੍ਹ ਸਕੇ ਕਿਉਂਕਿ ਸਿੱਖ ਧਰਮ ਵਿੱਚ ਜਨਮ ਨੂੰ ਨਹੀਂ ਕਰਮ ਨੂੰ ਮਹਾਨਤਾਮਿਲੀ ਹੈ।
ਜਿਨ੍ਹਾਂ ਸਿੱਖਾਂ ਨੇ ਗੁਰੂ ਦਾ ਹੁਕਮ ਮੰਨਿਆਂ ਹੈ ਉਹੀ ਗੁਰ ਦਰ ਤੇ ਪ੍ਰਵਾਨ ਚੜ੍ਹੇ ਹਨ। ਗੁਰੂ ਘਰ ਵਿੱਚ ਪੈਦਾ ਹੋਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੇ ਗੁਰੂ ਨਾਨਕ ਵਲੋਂ ਚਲਾਈ ਇਸ ਸਿੱਖੀ ਦੇ ਦਰ ਨੂੰ ਆਪਣੀ ਪਿਤਾਪੁਰਖੀ ਜਇਦਾਦਸਮਝੀ ਰੱਖੀ ਪਰ ਭਾਈ ਲਹਿਣਾ ਜੀ ਬਾਹਰੋਂ ਆ ਕੇ ਸੇਵਾ ਅਤੇ ਸ਼ਰਧਾ ਨਾਲ ਗੁਰੂ ਹੁਕਮ ਨੂੰ ਮੰਨਣ ਕਰਕੇ ਹੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਦਾਤ ਲੈ ਗਏ।ਬਾਬਾ ਨਾਨਕ ਜੀ ਨੇ ਸਿੱਖ ਧਰਮ ਦਾ ਅੱਗੇ ਪ੍ਰਚਾਰ ਕਰਨ ਲਈ ਆਪਣੀ ਜੋਤ ਭਾਈ ਲਹਿਣਾ ਜੀ ਵਿੱਚ ਟਿਕਾ ਕੇ ਉਨ੍ਹਾਂ ਨੂੰ ਆਪਣੇ ਅੰਗ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਹੋਣ ਦਾ ਮਾਣ ਬਖਸ਼ਿਆ।ਇਤਿਹਾਸ ਵਿੱਚ ਇਸ ਗੱਲ ਦਾ ਵੀ ਜਿਕਰ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਆਪਣੇ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਨੂੰ ਦੇਣ ਦੀ ਬਿਜਾਏ ਭਾਈ ਲਹਿਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਤਾਂ ਉਨ੍ਹਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਗੁਰ ਪੁੱਤਰਾਂ ਨੂੰ ਕੁਝ ਨਹੀਂ ਦਿੱਤਾ ਗਿਆ,ਇਹ ਭੁੱਖੇ ਮਰ ਜਾਣਗੇ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਜਵਾਬ ਦਿੱਤਾ ਸੀ ਕਿ ਗੁਰੂ ਘਰ ਦੇ ਤਾਂ ਕੁੱਤੇ ਵੀ ਭੁੱਖੇ ਨਹੀਂ ਮਰਦੇ ਇਹ ਤਾਂ ਤੁਹਾਡੇ ਪੁੱਤਰ ਹਨ।ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਿਹੜੀ ਵੀ ਉਨ੍ਹਾਂ ਦੀ ਕਰਤਾਰਪੁਰ ਵਿਖੇ ਜਾਂ ਹੋਰ ਦੁਨੀਆਵੀ ਜ਼ਮੀਨ ਜਇਦਾਦਹੈ ਉਹ ਤਾਂ ਗੁਰ ਪੱਤਰਾਂ ਨੂੰ ਹੀ ਮਿਲੇਗੀ ਪਰ ਗੁਰਗੱਦੀ ਦੇ ਯੋਗ ਨਾ ਸਮਝਦਿਆਂ ਇਨ੍ਹਾਂ ਨੂੰ ਇਹ ਦਾਤ ਨਹੀਂ ਮਿਲ ਸਕਦੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੱਟਾਂ ਦੀ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰਪੁੱਤਰਾਂ ਨੇ ਗੁਰ ਹੁਕਮ ਨੂੰ ਨਹੀਂ ਮੰਨਿਆਂ ਅਤੇ ਉਨ੍ਹਾਂ ਨੂੰ ਖੋਟੇ ਦਿਲਾਂ ਵਾਲੇ ਵੀ ਕਿਹਾ ਗਿਆ ਹੈ;
“ਪੁਤ੍ਰੀ ਕਉਲ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ।।ਦਿਲਿ ਖੋਟੈ ਆਕੀ ਫਿਰਨ ਬੰਨ੍ਹ ਭਾਰ ਉਚਾਇਨ ਛਟੀਐ।।
ਸਿੱਖਾਂ ਨੇ ਗੁਰਪੁੱਤਰਾਂ ਹੋਣ ਕਰਕੇ ਉਨ੍ਹਾਂ ਦਾ ਸਤਿਕਾਰ ਤਾਂ ਕੀਤਾ ਹੈ ਪਰ ਪਰਮਾਣਿਤਾ ਉਨ੍ਹਾਂ ਗੁਰਪੁੱਤਰਾਂ ਨੂੰ ਹੀ ਮਿਲੀ ਹੈ ਜਿਨ੍ਹਾਂ ਨੇ ਹੁਕਮ ਮੰਨਿਆਂ ਹੈ।
ਨਿਰਮਲਿਆਂ ,ਮਹੰਤਾਂ ਅਤੇ ਉਦਾਸੀ ਡੇਰੇਦਾਰਾਂ ਵਲੋਂ ਇਨ੍ਹਾਂ ਗੁਰਪੁੱਤਰਾਂ ਨਾਲ ਕਹਾਣੀਆਂ (ਸਾਖੀਆਂ) ਘੜ੍ਹ ਲਈਆਂ ਹਨ ਅਤੇ ਇਨ੍ਹਾਂ ਨੂੰ ਕਈ ਵਾਰ ਤਾਂ ਗੁਰੂਆਂ ਨਾਲੋਂ ਵੀ ਵੱਡਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਿਰਮਲੇ ਡੇਰੇਦਾਰ ਇਨ੍ਹਾਂ ਮਨਘੜਤ ਕਹਾਣੀਆਂ ਨੂੰ ਸੁਣਾਉਂਦੇ ਹਨ ਗੁਰੂ ਅਰਜਨ ਦੇਵ ਜੀ ਦਾ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਤੋਂ ਬਾਣੀ ਲੈਣ ਆਉਣਾ ਅਤੇ ਸਾਖੀਆਂ ਵਿੱਚ ਸੰਗਤਾਂ ਨੂੰ ਸੁਣਾਉਣਾ ਕਿ ਜਦ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਬਾਣੀ ਰਚ ਰਹੇ ਸਨ ਤਾਂ 16 ਅਸ਼ਟਪਦੀਆਂ ਲਿਖਣ ਤੇ ਅੱਗੇ ਬਾਣੀ ਰੁਕ ਗਈ ਫਿਰ ਗੁਰੂ ਜੀ ਬਾਬਾ ਸ੍ਰੀ ਚੰਦ ਜੀ ਕੋਲ ਗਏ ਅਤੇ ਅੱਗੇ ਬਾਣੀ ਲਿਖਣ ਦੀ ਬੇਨਤੀ ਕੀਤੀ ਜਿਵੇਂ ਡੇਰੇਦਾਰਾਂ ਵਲੋਂ ਕਿ ਪ੍ਰਚਾਰਿਆ ਜਾ ਰਿਹਾ ਹੈ ਉਨ੍ਹਾਂ ਨੇ 17 ਵਾਂ ਸਲੋਕ ਰਚਿਆ ਤੇ ਥੋੜਾ ਜਿਹਾ ਫਰਕ ਰੱਖ ਲਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਰਾਬਰੀ ਨਹੀਂ ਕਰ ਸਕਦੇ ਅਤੇ ਸ਼ਲੋਕ ਬਦਲ ਕੇ ਲਿਖ ਦਿੱਤਾ। ਗੁਰੂ ਸਹਿਬਾਨਾ ਨਾਲੋਂ ਉਨ੍ਹਾਂ ਗੁਰ ਪੁੱਤਰਾਂ ਨੂੰ ਵੱਡਾ ਵਿਖਾਉਣ ਲਈ ਡੇਰੇਦਾਰਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ (ਸਾਖੀਆਂ) ਘੜ ਕੇ ਸਿੱਖਾਂ ਵਿੱਚ ਪਰਚੱਲਤ ਕਰ ਦਿੱਤੀਆਂ ਹਨ। ਜਦ ਸਿੱਖ ਤਾਂ 70-80 ਸਾਲ ਸਮੇਂ ਦੀਆਂ ਹਕੂਮਤਾਂ ਨਾਲ ਸਿੱਖ ਧਰਮ ਦੀ ਹੋਂਦ ਬਚਾਉਣ ਲਈ ਲੜਦੇ ਰਹੇ। ਜੰਗਲਾਂ ਤੇ ਘੋੜਿਆਂ ਦੀਆਂ ਕਾਠੀਆਂ ਤੇ ਨਿਵਾਸ ਰੱਖਦੇ ਰਹੇ। ਗੁਰੂ ਘਰ ਦੇ ਮੁਨੱਕਰ ਸਿੱਖ ਪੁੱਤਰਾਂ ਦੇ ਉਤਰਾਅਧਿਕਾਰੀਆਂ ਨੂੰ ਸਿੱਖ ਗੁਰਧਾਮਾਂ ਤੇ ਕਾਬਜ਼ ਹੋਣ ਦਾ ਵਧੀਆ ਮੌਕਾ ਮਿਲ ਗਿਆ। ਜਿਨ੍ਹਾਂ ਨੇ ਉਦਾਸੀਆਂ,ਨਿਰਮਲਿਆਂ ਅਤੇ ਮਹੰਤਾਂ ਦੇ ਨਾਮ ਥੱਲੇ ਬਰਾਹਮਣਵਾਦ ਨੂੰ ਸਿੱਖ ਧਰਮ ਵਿੱਚ ਫਿਰ ਲੈਂ ਆਦਾ ਅਤੇ ਸਿੱਖ ਗੁਰੂਧਾਮਾਂ ਤੇ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਤੋਂ ਗੁਰੂ ਨਾਨਕ ਜੋਤ ਨੇ ਆਪਣੇ ਸਿੱਖਾਂ ਨੂੰ ਹੋੜਿਆ ਸੀ।
ਬਾਬਾ ਨਾਨਕ ਜੀ ਦੇ ਪੁੱਤਰ ਹੋਣ ਤੇ ਸਿੱਖ ਬਾਬਾ ਸ੍ਰੀ ਚੰਦ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਸਾਖੀਆਂ ਘੜ ਕੇ ਗੁਰੂ ਸਾਹਿਬਾਨਨਾਲੋਂ ਬਾਬਾ ਸ੍ਰੀ ਚੰਦ ਜੀ ਨੂੰ ਵੱਡਾ ਦਿਖਾਉਣਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਬਾਣੀ ਰਚਨ ਸਮੇਂ ਗੁਰਬਾਣੀ ਰੁਕ ਗਈ ਤਾਂ ਉਨ੍ਹਾਂ ਬਾਬਾ ਸ੍ਰੀ ਚੰਦ ਜੀ ਨੂੰ ਅੱਗੇ ਬਾਣੀ ਰਚਨ ਲਈ ਬੇਨਤੀ ਕਰਨੀ, ਖਾਲਸਾ ਜੀ ਸਾਨੂੰ ਜਾਗਣ ਅਤੇ ਕੌਮ ਨੂੰ ਜਗਾਉਣ ਦੀ ਲੋੜ ਹੈ।ਕੁਝ ਵੀਰ ਇਸ ਪਾਸੇ ਵਧੀਆ ਕੰਮ ਕਰ ਰਹੇ ਹਨ ਪਰ ਸਾਨੂੰ ਸਮ ਵਿਚਾਰ ਨਾਲ ਮਿਲਣ ਵਾਲਿਆਂ ਦਾ ਕਾਫਲਾ ਬਣਾ ਕੇ ਚੱਲਣਾ ਪਵੇਗਾ ।ਡੇਰੇਦਾਰ ਸਮੇਂ ਦੀਆਂ ਸਰਕਾਰਾਂ ਅਤੇ ਬਾਹਰਲੇ ਸਿੱਖਾਂ ਦੀ ਮਾਇਆ ਦੇ ਸਿਰ ਤੇ ਬੜੇ ਸ਼ਕਤੀਸ਼ਾਲੀ ਹੋ ਗਏ ਹਨ।ਉਨ੍ਹਾਂ ਕੋਲ ਆਪਣੀਆਂ ਬਣਾਈਆਂ ਸਾਖੀਆਂ ਨੂੰ ਕੌਮ ਵਿੱਚ ਵੰਡਣ ਲਈ ਵੱਡੇ ਪੱਧਰ ਤੇ ਸਾਧਨ ਮੌਜੂਦ ਹਨ। ਮੈਂ ਸਿੱਖ ਧਰਮ ਦੇ ਇੱਕ ਮਹਾਨਵਿਦਵਾਨ ਜੋ ਕਿ ਆਪਣੀ ਕਥਾ ਵਿੱਚ ਦਸ਼ਮ ਗ੍ਰੰਥ ਦਾ ਵੀ ਆਮ ਹੀ ਜਿਕਰ ਕਰਦੇ ਹਨਉਨ੍ਹਾਂ ਕੋਲੋਂ ਉਪਰੋਕਤ ਕਥਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਸ੍ਰੀ ਚੰਦ ਦਾ ਮੇਲ ਹੋਣ ਦੀ ਸੁਣੀ ਸੀ। ਇਥੇ ਇੱਕ ਹੋਰ ਹਵਾਲਾ ਦੇਣਾ ਮੈਂ ਮੁਨਾਸਬ ਸਮਝਦਾ ਹਾਂ ਤਾਂ ਕਿ ਸਿੱਖ ਸੰਗਤਾਂ ਇਸ ਬਾਰੇ ਵੀ ਆਪਣੀ ਰਾਇ ਬਣਾ ਸਕਣ;
(ਤਵਾਰੀਖ ਗੁਰੂ ਖਾਲਸਾ (ਪਾ: 5 ); ਕ੍ਰਿਤ ਗਿਆਨੀ ਗਿਆਨ ਸਿੰਘ (ਪਾ; 5-26)
ਸ਼੍ਰੀ ਚੰਦ ਦਾ ਮਿਲਾਪ ਬਾਰਠ ਤੇ ਗੁਰੂ ਕੀ ਰੌੜ
ਸ਼ੰਮਤ 1657 ਬਿਕ੍ਰਮੀ ਨੂੰ ਤੀਰਥ ਅੰਮ੍ਰਿਤਸਰ ਦੀ ਮਹਿਮਾ ਸੁਣ ਕੇ ਸ੍ਰੀ ਚੰਦ ਜੀ ਰਾਮਦਾਸਪੁਰ ਆਏ ਤਾਂ ਗੁਰੂ ਸਾਹਿਬ ਨੇ ਬਹੁਤ ਆਦਰ ਕੀਤਾ।ਪਰ ਉਨ੍ਹਾਂ ਸੇਵਕਾਂ (ਭਾਈ ਕਮਲੀਆ) ਜੋ ਸਿਰੀ ਚੰਦ ਦਾ ਘੋੜਾ ਸਦਾਉਂਦਾ ਸੀ,(ਜਿਸ ਦੇ ਮੋਢੇ ਉੱਪਰ ਸ੍ਰੀ ਚੰਦ ਜੀ ਚੜ੍ਹ ਕੇ ਜਾਯਾ ਕਰਦੇ ਸੇ) ਓਸ ਗੁਰੂ ਜੀ ਦੇ ਘਰ ਜਾ ਕੇ ਸ੍ਰੀ ਮਾਤਾ ਗੰਗਾ ਜੀ ਪਾਸੋਂ ਕੁਛ ਮਾਯਾ ਖਰਚ ਵਾਸਤੇ ਮੰਗੀ।ਤੇ ਆਖਯਾ,”ਬਹੁਤ ਛੇਤੀ ਦਿਓ।“ ਸ੍ਰੀ ਮਾਤਾ ਜੀ ਬੋਲੇ,ਭਾਈ! ਤੂੰ ਤਾਂ ਅਹਿਦੀਆ ਵਾਗੂੰ ਤੱਦੀ ਕਰਦਾ ਹੈ।“ ਉਸ ਨੇ ਏਹੋ ਗੱਲ ਸ੍ਰੀ ਚੰਦ ਜੀ ਪਾਸ ਆ ਦੱਸੀ।ਸ੍ਰੀ ਚੰਦ ਜੀ ਜਰ ਨਾ ਸਕੇ।ਬਚਨ ਕੀਤਾ,ਮਾਤਾ ਅਹਿਦੀਏ ਦੀ ਭੁੱਖੀ ਹੈ ਤਾਂ (ਅਹਿਦੀਆ ਆਉਣ ਵਾਲਾ ਵਚਨ) ਅਹਿਦੀਆ ਆਜਾਵੇਗਾ।“ ਤਦੋਂ ਨੂੰ ਪ੍ਰਿਥੀਆ ਗੁਰਿਆਈ ਯਾ ਪੂਜਾਂ ਵਿੱਚੋਂ ਹਿਸਾ ਲੈਣ ਵਾਸਤੇ ਸੁਲਹੀ ਖਾਂ ਮਨਸਬਦਾਰ ਤੇ ਕੋਤਵਾਲ ਬਿਜਲੀ ਖਾਂ ਨੂੰ ਚੜ੍ਹਾ ਲਿਆਯਾ।ਭਾਵੇਂ ਏਹਨਾ ਦੇ ਆਉਣ ਤੋਂ ਚਾਰ ਦਿਨ ਪਹਿਲੇ ਹੀ ਸਹਸ੍ਰੇ ਪਿੰਡ ਦੀ ਪੰਚਾਇਤ ਗੁਰੂ ਸਾਹਿਬ ਨੂੰ ਆਪਣੇ ਪਿੰਡ ਜੋੜ ਮੇਲੇ ਉੱਤੇ ਲੈ ਗਈ ਸੀ ਤੇ ਹੁਣ ਮਾਤਾ ਗੰਗਾ ਜੀ ਸੁਲਹੀ ਦਾ ਆਵਣਾ ਸੁਣ ਕੇ ਰਥ ਜੁੜਾ ਕੇ ਗੁਰੂ ਜੀ ਪਾਸ ਚਲੀ ਗਈ ਤਾਂ ਏਸੇ ਨੂੰ ਸ੍ਰੀ ਚੰਦ ਜੀ ਦਾ ਸਰਾਪ ਤੇ ਅਹਿਦੀਏ ਦਾ ਆਵਣਾਂ ਮੰਨਿਆਂ ਗਿਆ।ਸੁਲਹੀ ਖਾਂ ਨੇ ਜਦ ਗੁਰੂ ਜੀ ਨੂੰ ਨਾ ਦੇਖਿਆ ਤਾਂ ਪੱਟੀ ਵਾਲ ਦੌਰੇ ਚਲਿਆ ਗਿਆ।ਓਧਰ ਗੁਰੂ ਜੀ ਨੇ ਡੇਹਰੇ ਬਾਬੇ ਨਾਨਕ ਦੇ ਦਰਸ਼ਨ ਜਾ ਕੀਤੇ। ਓਥੋਂ ਅੱਗੇ ਬਹੁਤ ਲੋਗਾਂ ਨੂੰ ਧਰਮ ਦਾ ਉਪਦੇਸ਼ ਤੇ ਸਤਿਨਾਮ ਦਾ ਜਾਪ ਦ੍ਰਿੜਾਉਂਦੇ ਹੋਏ (ਬਾਰਠ ਸ੍ਰੀ ਚੰਦ ਜੀ ਨੂੰ ਮਿਲੇ)ਬਾਰਠ ਪਿੰਡ; ਜਿੱਥੇ ਸ੍ਰੀ ਚੰਦ ਜੀ ਰਹਿੰਦੇ ਸੇ, ਜਾ ਉੱਤਰੇ। ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ। ਉਸ ਵੇਲੇ ਸੁਖਮਨੀ ਸਾਹਿਬ ਜੀ ਦੀਆਂ ਸੋਲਾਂ ਅਸ਼ਟਪਦੀਆਂ ਗੁਰੂ ਸਾਹਿਬ ਰਚ ਚੁੱਕੇ ਸੇ। ਸੋ ਸ੍ਰੀ ਚੰਦ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਆਖਣ ਲੱਗੇ ਕਿ 8 ਅਸ਼ਟਪਦੀਆਂ ਹੋਰ ਬਣਾਉ। ਕਿਉਂਕਿ ਆਦਮੀ ਨੂੰ ਅੱਠਾਂ ਪਹਿਰਾਂ ਵਿੱਚ 24 ਹਜ਼ਾਰ 6 ਸੌ ਸਵਾਸ ਆਉਂਦਾ ਹੈ। ਸੋ, ਜੋ ਕੋਈ ਏਹ 24 ਅਸ਼ਟਪਦੀਆਂ ਪੜ੍ਹੇਗਾ,ਓਸ ਦਾ ਸਵਾਸ ਸਵਾਸ ਸਫਲ ਹੋਵੇਗਾ ਤੇ ਜਮ ਦੀ ਤਾੜਨਾ ਨਾ ਹੋਵੇਗੀ। ਏਹ ਵਰ ਸੁਣ ਕੇ ਗੁਰੂ ਜੀ ਨੇ ਆਖਿਆ, ਏਹ ਤੁਸੀਂ ਹੀ ਪੂਰੀਆਂ ਕਰੋ।“ ਤਾਂ ਸ੍ਰੀ ਚੰਦ ਜੀ ਨੇ ;
ਸ਼ਲੋਕ
ਆਦਿ ਸਚੁ ਜੁਗਾਦਿ ਸਚੁ।। ਹੈਭਿ ਸਚੁ ਨਾਨਕ ਹੋਸੀ ਭਿ ਸਚੁ।।1।।(ਗਾਉੜੀ ਸੁਖਮਨੀ,ਮ;5-285)
ਇਹ ਸਲੋਕ ਗੁਰੂ ਨਾਨਕ ਜੀ ਵਾਲਾ ਹੀ ਉਚਾਰ ਕੇ ਬੱਸ ਕਰ ਦਿੱਤੀ। ਬਰਾਬਰੀ ਨਾ ਕਰਨ ਵਾਸਤੇ ਯਾ ਪਛਾਣ ਵਾਸਤੇ ਸਿਰਫ ‘ਭਿ ਸਹਾਰੀ ਦਾ ਫਰਕ ਰੱਖਿਆ। ਫੇਰ ਗੁਰੂ ਜੀ ਮਹਾਰਾਜ ਨੇ 8 ਅਸ਼ਟਪਦੀਆਂ ਓਥੇ ਹੀ ਰਚ ਕੇ ਸੁਣਾਈਆਂ, ਜਿਸ ਤੋਂ ਸ੍ਰੀ ਚੰਦ ਜੀ ਬੜੇ ਹੀ ਪ੍ਰਸੰਨ ਹੋਏ ਤੇ (ਸ੍ਰੀ ਚੰਦ ਜੀ ਵਲੋਂ ਵਰਦਾਨ) ਬਚਨ ਕੀਤਾ, ਤੁਹਾਡਾ ਬੁਰਾ ਚਿਤਵਨ ਵਾਲਾ ਕੋਈ ਨਾ ਰਹੇਗਾ ਤੇ ਤੁਹਾਡੀ ਬਾਣੀ ਦੁਨੀਆਂ ਵਿੱਚ ਦਿਨ ਬਦਿਨ ਦੂਣਾ ਚੌਣਾ ਮਾਨ ਪਾਏਗੀ ਅਤੇ ਕਲਯਾਨਦਾਇਕ ਹੋਵੇਗੀ। ਇਸ ਪ੍ਰਕਾਰ ਸ੍ਰੀ ਚੰਦ ਜੀ ਤੋਂ ਖੁਸ਼ੀ ਲੈ ਕੇ ਗੁਰੂ ਜੀ ਫੇਰ ਅੰਮ੍ਰਿਤਸਰ ਆ ਬਿਰਾਜੇ।ਦੇਖੋ ਜੀ ਇਨੀ ਹੀ ਰਚਨਾ ਵਿੱਚ ਨਿਰਮਲਿਆਂ ਦੇ ਡੇਰੇ ਤੇ ਪਲੇ ਗਿਆਨੀ ਗਿਆਨ ਸਿੰਘ ਜੀ ਦੇ ਅਨੁਸਾਰ ਬਾਬਾ ਸ੍ਰੀ ਚੰਦ ਜੀ ਨੇ ਗੁਰੂਘਰ ਵਲ ਸਰਾਫ, ਵਰ ਅਤੇ ਵਰਦਾਨ ਦੀ ਬਖਸਿਸ਼ ਕਰ ਦਿੱਤੀ ਹੈ।
ਖਾਲਸਾ ਜੀ ਸੰਗਤ ਵਿੱਚ ਤਾਂ ਸਾਰੇ ਵੱਡੇ ਜਥੇਦਾਰਾਂ ਸਮੇਤ ਸਾਰੇ ਹੀ ਸ਼ਾਮਿਲ ਹੁੰਦੇ ਹਨ ਡੇਰੇਦਾਰਾਂ ਤੋਂ ਇਹ ਸੁਣ ਕੇ ਵੀ ਜੈਕਾਰੇ ਛੱਡਦੇ ਹਨ। ਇਨ੍ਹਾਂ ਮਨਘੜਤ ਕਹਾਣੀਆਂ ਦਾ ਖੰਡਨ ਕਰਕੇ ਆਮ ਸਿੱਖ ਸੰਗਤਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ। ਸਿੱਖ ਅੱਗੇ ਸਵਾਲ ਖੜਾ ਹੋ ਰਿਹਾ ਹੈ ਕਿ ਉਨ੍ਹਾਂ ਨੇ ਕਿਸ ਕਿਸ ਨੂੰ ਮੰਨਣਾ ਹੈ ? ਅਸੀਂ ਵੀ ਆਪਣੇ ਆਪਨੂੰ ਪੁੱਛੀਏ ਕਿ ਅਸੀਂ ਗੁਰ ਹੁਕਮ ਨੂੰ ਮੰਨਣਾ ਹੈ ਜਾਂ ਗੁਰੂ ਦੇ ਉਨ੍ਹਾਂ ਪੁੱਤਰਾਂ ਦੇ ਪਿੱਛੇ ਲੱਗਣਾ ਹੈ ਜਿਨ੍ਹਾਂ ਨੇ ਗੁਰ ਹੁਕਮ ਨਹੀਂ ਮੰਨਿਆ। ਇੱਕ ਪਾਸੇ ਸ਼ਬਦ ਗੁਰੂ ਨੂੰ ਮੰਨਣਾ ਹੈ ਦੂਜੇ ਪਾਸੇ ਡੇਰਿਆਂ ਤੇ ਬੈਠੇ ਦੇਹਧਾਰੀ ਬਾਬਿਆਂ ਨੂੰ ਵੀ ਮੱਥਾ ਟੇਕਣਾ ਹੈ। ਇੱਕ ਪਾਸੇ ਗੁਰੂ ਨਾਨਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰਦੁਆਰਿਆਂ ਗੁਰਧਾਮਾਂ ਤੇ ਪ੍ਰਕਾਸ਼ਵਾਨ ਹੋ ਕੇ ਸਿੱਖਾਂ ਦੀ ਅਗਵਾਈ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਨੂੰ ਚਣੌਤੀ ਦੇਣ ਲਈ ਗੁਰ ਹੁਕਮ ਤੋਂ ਮੁਨੱਕਰ ਗੁਰਪੱਤਰਾਂ ਨੂੰ ਡੇਰੇਦਾਰ ਵਲੋਂ ਗੁਰਘਰ ਦੇ ਬਰਾਬਰ ਦੀ ਵਡਿਆਈ ਦੇ ਕੇ ਇਨ੍ਹਾਂ ਡੇਰੇਦਾਰਾਂਤੇ ਜਥੇਦਾਰਾਂ ਵਲੋਂ ਸਿੱਖ ਕੌਮ ਨੂੰ ਦੁਬਿਧਾ ਵਿੱਚ ਪਾਇਆ ਜਾ ਰਿਹਾ ਹੈ। ਡੇਰੇਦਾਰਾਂ ਨੂੰ ਤਾਂ ਆਪਣੇ ਆਪਣੇ ਡੇਰਿਆਂ ਦੀ ਮਹਿਮਾ ਵਧਾਉਣ ਨਾਲ ਹੀ ਮਤਲਬ ਹੈ ਭਾਵੇਂ ਉਹ ਸਰਕਾਰ ਦਾ ਥਾਪੜਾ ਪ੍ਰਾਪਤ ਕਰਨ ਜਾਂ ਆਰ.ਐਸ.ਐਸ. ਦੇ ਏਜੰਡੇ ਤੇ ਫੁੱਲ ਚੜ੍ਹਾਉਣ। ਜਦ ਪੰਜਾਬ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਤਾਂ ਓਦੋਂ ਇਹਡੇਰੇਦਾਰ ਕਿੱਥੇ ਸਨ ? ਇਨ੍ਹਾਂ ਵਿੱਚੋਂ ਕੁਝ ਤਾਂ ਦੁਸ਼ਮਣ ਵਲੋਂ ਸਿੱਖਾਂ ਨੂੰ ਵੱਢਣ ਵਾਲੇ ਜਬਰ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਸਨ।
ਪਿਛਲੇ ਕੁਝ ਸਮੇਂ ਤੋਂ ਬਾਬਾ ਸ੍ਰੀ ਚੰਦ ਨੂੰ ਬੜਾ ਪ੍ਰਚਾਰਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਡੇਰੇਦਾਰਾਂ ਨੂੰ ਜਿਆਦਾ ਫਾਇਦਾ ਹੁੰਦਾ ਹੈ ਭਾਵੇਂ ਇਹ ਸਿੱਖ ਸਿਧਾਂਤ ਦੇ ਉਲਟ ਕਾਰਵਾਈ ਚੱਲ ਪਈ ਹੈ। ਬਾਬਾ ਸ੍ਰੀ ਚੰਦ ਜੀ ਗੁਰ ਪੁੱਤਰ ਹੋਣ ਕਾਰਨ ਸਤਿਕਾਰਯੋਗ ਹਨ ਪਰ ਜਿੱਥੇ ਸਿੱਖ ਸਿਧਾਂਤ ਦੀ ਗੱਲ ਹੁੰਦੀ ਹੈ ਉਥੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਾਬਾ ਨਾਨਕ ਜੀ ਨੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਨਾ ਕਿ ਬਾਬਾ ਸ੍ਰੀ ਚੰਦ ਜੀ ਦੇ। ਜੇਕਰ ਸਿੱਖੀ ਦੀ ਕਸਵੱਟੀ ਤੋਂ ਥਿੜਕ ਜਾਣ ਕਰਕੇ ਬਾਬਾ ਸ੍ਰੀ ਚੰਦ ਨੂੰ ਦੁਨੀਆਵੀ ਵਸਤਾਂ ਤਾਂ ਬਾਬਾ ਜੀ ਨੇ ਦੇ ਦਿੱਤੀਆਂ ਤੇ ਰੁਹਾਨੀ ਅਗਵਾਈ ਲਈ ਨਾਨਕ ਜੋਤਿ ਦਸ ਜਾਮਿਆਂ ‘ਚੋਂ ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਾ ਕੇ ਸਿੱਖ ਧਰਮ ਦੀ ਅਗਵਾਈ ਲਈ ਮੌਜੂਦ ਹੈ ਤਾਂ ਸਾਨੂੰ ਕਿਸ ਨੇ ਇਹ ਹੱਕ ਦਿੱਤਾ ਹੈ ਕਿ ਅਸੀਂ ਉਦਾਸੀਆਂ ਅਤੇ ਨਿਰਮਲਿਆਂ ਦੇ ਡੇਰਿਆਂ ਤੋਂ ਅਗਵਾਈ ਲੱਭਦੇ ਫਿਰੀਏ। ਇਤਿਹਾਸ ਵਿੱਚ ਇਹ ਜਿਕਰ ਮਿਲਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਦੀ ਉਮਰ ਬਹੁਤ ਲੰਬੀ ਸੀ ਉਨ੍ਹਾਂ ਦੀ ਉਮਰ 125 ਸਾਲ ਹੋਣ ਬਾਰੇ ਦੱਸਿਆਂ ਗਿਆ ਹੈ। ਇਸ ਮਹੀਨੇ ਬਾਬਾ ਸ੍ਰੀ ਚੰਦ ਜੀ ਦੀ 526 ਵਾਂ ਜਨਮ ਦਿਨ ਮਨਾਇਆ ਗਿਆ ਹੈ। ਮੈਂ ਪੰਜਾਬੀ ਦੇ ਮਸ਼ਹੂਰ ਅਖਬਾਰ ਵਿੱਚ ਖਬਰ ਪੜ੍ਹ ਰਿਹਾ ਸੀ ਕਿ ਬਾਬਾ ਸ੍ਰੀ ਚੰਦ ਜੀ ਦਾ 526 ਵਾਂ ਜਨਮ ਦਿਨ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਉਦਾਸੀਨ ਆਸ਼ਰਮ ਦਰਬਾਰ ਬਾਬਾ ਚਰਨਸ਼ਾਹ, ਬਹਾਦਰਪੁਰ, ਹੁਸ਼ਿਆਰਪੁਰ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ 16 ਸਿਤੰਬਰ ਨੂੰ 168 ਸ੍ਰੀ ਅਖੰਡਪਾਠਾਂ ਅਤੇ 60 ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ। ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਕੀ ਕਥਾ ਕੀਰਤਨ ਵਾਲਿਆਂ ਨੇ ਭੱਟਾਂ ਦੇ ਸਵੱਈਏ ਵੀ ਪੜ੍ਹਕੇ ਅਤੇ ਅਰਥ ਕਰਕੇ ਸੁਣਾਏ ਹੋਣਗੇ ਕਿ ਨਹੀਂ ਜਿਸ ਨਾਲ ਹਾਜ਼ਰ ਸੰਗਤਾਂ ਨੂੰ ਬਾਬਾ ਜੀ ਦੀ ਸਿੱਖੀ ਨੂੰ ਦੇਣ ਬਾਰੇ ਵੀ ਪਤਾ ਲੱਗਦਾ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਬਾਬਾ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਨ ਤੇ 60 ਰਾਮਾਇਣ ਦੇ ਪਾਠ ਕਰਕੇ ਇਹ ਸਿੱਖ ਕੌਮ ਨੂੰ ਕੀ ਸੁਨੇਹਾ ਦਿੱਤਾ ਗਿਆ ਹੈ ?